ਹਾਲੀਵੁੱਡ ਦੀ ਮਸ਼ਹੂਰ ਗਾਇਕਾ ਲੋਰੇਟਾ ਲਿਨ ਦਾ ਹੋਇਆ ਦੇਹਾਂਤ

Rajneet Kaur
1 Min Read

ਨਿਊਜ਼ ਡੈਸਕ: ਹਾਲੀਵੁੱਡ ਦੀ ਮਸ਼ਹੂਰ ਗਾਇਕਾ ਲੋਰੇਟਾ ਲਿਨ ਦਾ ਦੇਹਾਂਤ ਹੋ ਗਿਆ ਹੈ। 90 ਸਾਲ ਦੀ ਉਮਰ ‘ਚ ਉਹ ਅਚਾਨਕ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ। ਲੋਰੇਟਾ ਨੇ ਸੌਂਦੇ ਹੀ ਆਪਣੀਆਂ ਅੱਖਾਂ ਹਮੇਸ਼ਾ ਲਈ ਬੰਦ ਕਰ ਦਿੱਤੀਆਂ। ਲੋਰੇਟਾ ਦੇ ਪਰਿਵਾਰ ਨੇ ਉਨ੍ਹਾਂ ਦੀ ਮੌਤ ‘ਤੇ ਇਕ ਬਿਆਨ ਜਾਰੀ ਕੀਤਾ। ਇਸ ਬਿਆਨ ਵਿੱਚ ਉਨ੍ਹਾਂ ਨੇ ਲੋਕਾਂ ਨੂੰ ਨਿੱਜਤਾ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

ਲੋਰੇਟਾ ਦੇ ਬੱਚਿਆਂ ਨੇ ਟਵੀਟ ਕੀਤਾ, “ਸਾਡੀ ਕੀਮਤੀ ਮਾਂ, ਲੋਰੇਟਾ ਲਿਨ ਦਾ ਅੱਜ ਸਵੇਰੇ 4 ਅਕਤੂਬਰ ਨੂੰ ਹਰੀਕੇਨ ਮਿੱਲਜ਼ ਵਿੱਚ ਆਪਣੇ ਪਿਆਰੇ ਫਾਰਮ ਵਿੱਚ ਦੇਹਾਂਤ ਹੋ ਗਿਆ।”

ਪਰਿਵਾਰ ਨੇ ਬਿਆਨ ‘ਚ ਉਨ੍ਹਾਂ ਦੀ ਨਿੱਜਤਾ ਬਣਾਈ ਰੱਖਣ ਅਤੇ ਉਨ੍ਹਾਂ ਨੂੰ ਪਰੇਸ਼ਾਨ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਬਿਆਨ ‘ਚ ਕਿਹਾ ਗਿਆ ਹੈ, ”ਪਰਿਵਾਰ ਤੁਹਾਨੂੰ ਆਪਣੀ ਨਿੱਜਤਾ ਬਣਾਈ ਰੱਖਣ ਦੀ ਅਪੀਲ ਕਰਦਾ ਹੈ। ਉਹ ਅਜੇ ਵੀ ਸੋਗ ਵਿੱਚ ਹੈ। ਯਾਦਗਾਰ ਬਾਰੇ ਜਨਤਕ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।”

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment