25 ਸਾਲਾ ਦੀ ਮਸ਼ਹੂਰ ਟੀਵੀ ਅਦਾਕਾਰਾ ਨੇ ਕੀਤੀ ਖੁਦਕੁਸ਼ੀ

TeamGlobalPunjab
2 Min Read

ਨਿਊਜ਼ ਡੈਸਕ: ਮਸ਼ਹੂਰ ਟੀਵੀ ਅਦਾਕਾਰਾ ਸੇਜਲ ਸ਼ਰਮਾ ਨੇ ਸ਼ੁੱਕਰਵਾਰ ਨੂੰ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ ਹੈ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਘਰ ਤੋਂ ਸੁਸਾਈਡ ਨੋਟ ਮਿਲਿਆ ਹੈ। ਸੇਜਲ ਸ਼ਰਮਾ ਸਟਾਰ ਪਲੱਸ ਦੇ ਸੀਰੀਅਲ ‘ਦਿਲ ਤੋ ਹੈਪੀ ਹੈ ਜੀ’ ਵਿੱਚ ਆਖ਼ਿਰੀ ਵਾਰ ਨਜ਼ਰ ਆਈ ਸਨ। ਉਨ੍ਹਾਂ ਨੇ ਸੀਰੀਅਲ ਵਿੱਚ ਸਿੰਮੀ ਖੋਸਲਾ ਦਾ ਕਿਰਦਾਰ ਨਿਭਾਇਆ ਸੀ ਤੇ ਉਹ ਮੁੱਖ ਕਿਰਦਾਰ ਦੀ ਭੈਣ ਦੀ ਭੂਮਿਕਾ ਵਿੱਚ ਸਨ।

https://www.instagram.com/p/B6x1KOUguHy/

ਪੁਲਿਸ ਇੰਸਪੈਕਟਰ ਸੰਦੀਪ ਕਦਮ ਨੇ ਦੱਸਿਆ ਦੀ ਸੇਜਲ ਸ਼ਰਮਾ ਦੇ ਘਰੋਂ ਇੱਕ ਸੁਸਾਈਡ ਨੋਟ ਮਿਲਿਆ ਹੈ ਜਿਸ ਵਿੱਚ ਉਨ੍ਹਾਂ ਨਿੱਜੀ ਕਾਰਨਾਂ ਕਰਕੇ ਖੁਦਕੁਸ਼ੀ ਕਰਨ ਦੀ ਗੱਲ ਲਿਖੀ ਹੈ। ਇਹ ਘਟਨਾ ਸ਼ੁੱਕਰਵਾਰ ਸਵੇਰ ਦੀ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਉਹ ਡਿਪ੍ਰੈਸ਼ਨ ਵਿੱਚ ਸਨ। ਸੇਜਲ ਸ਼ਰਮਾ ਮੁੰਬਈ ਵਿੱਚ ਮੀਰਾ ਰੋਡ ਦੇ ਸ਼ਿਵਾਰ ਗਾਰਡਨ ਸਥਿਤ ਰਾਇਲ ਨੈਸਟ ਸੋਸਾਇਟੀ ਵਿੱਚ ਆਪਣੇ ਦੋਸਤਾਂ ਦੇ ਨਾਲ ਰਹਿੰਦੀ ਸਨ।

https://www.instagram.com/p/B3jnfH0g2KI/

- Advertisement -

ਦਿਲ ਤੋ ਹੈਪੀ ਹੈ ਜੀ ਸੇਜਲ ਸ਼ਰਮਾ ਦਾ ਪਹਿਲ ਟੀਵੀ ਸੀਰੀਅਲ ਸੀ ਅਤੇ ਦੱਸਿਆ ਜਾਂਦਾ ਹੈ ਕਿ ਉਹ ਇਸ ਨੂੰ ਲੈ ਕੇ ਬਹੁਤ ਉਤਸ਼ਾਹਿਤ ਸਨ। ਇਹ ਸੀਰੀਅਲ 2019 ਵਿੱਚ ਆਇਆ ਸੀ ਇਸ ਤੋਂ ਪਹਿਲ ਸੇਜਲ ਸ਼ਰਮਾ ਵੀਵੋ ਅਤੇ ਉਸ਼ਾ ਫੈਨਸ ਵਰਗੇ ਬਰਾਂਡ ਲਈ ਇਸ਼ਤਿਹਾਰਾਂ ਵਿੱਚ ਕੰਮ ਕਰ ਚੁੱਕੀ ਸਨ। ਵੀਵੋ ਦੇ ਇਸ਼ਤਿਹਾਰ ਵਿੱਚ ਉਹ ਆਮਿਰ ਖ਼ਾਨ ਦੇ ਨਾਲ ਨਜ਼ਰ ਆਈ ਸਨ ਅਤੇ ਉਸ਼ਾ ਫੈਨਸ ਦੇ ਇਸ਼ਤਿਹਾਰ ਵਿੱਚ ਰੋਹਿਤ ਸ਼ਰਮਾ ਅਤੇ ਹਾਰਦਿਕ ਪਾਂਡਿਆ ਦੇ ਨਾਲ ਸਨ।

ਇਸ ਤੋਂ ਇਲਾਵਾ ਸੇਜਲ ਸ਼ਰਮਾ ਆਜਾਦ ਪਰਿੰਦੇ ਨਾਮ ਦੀ ਵੈਬ ਸੀਰੀਜ਼ ਵਿੱਚ ਵੀ ਕੰਮ ਕਰ ਚੁੱਕੀ ਹਨ ਉਨ੍ਹਾਂ ਦਾ ਪਹਿਲਾ ਇਸ਼ਤਿਹਾਰ ਮੋਟੋਰੋਲਾ ਦੇ ਨਾਲ ਸੀ।
ਸੇਜਲ ਸ਼ਰਮਾ ਰਾਜਸਥਾਨ ਵਿੱਚ ਉਦੈਪੁਰ ਦੀ ਰਹਿਣ ਵਾਲੀ ਸਨ ਅਤੇ ਉਨ੍ਹਾਂ ਨੂੰ ਡਾਂਸ ਅਤੇ ਐਕਟਿੰਗ ਬਹੁਤ ਪਸੰਦ ਸੀ। ਉਨ੍ਹਾਂ ਦੀ ਮੌਤ ਉੱਤੇ ਹੋਰ ਟੀਵੀ ਕਲਾਕਾਰਾਂ ਨੇ ਵੀ ਦੁੱਖ ਵਿਅਕਤ ਕੀਤਾ ਹੈ।

Share this Article
Leave a comment