ਨਿਊਜ਼ ਡੈਸਕ: ਹੁਣ ਤਕਰੀਬਨ ਹਰ ਪਰਿਵਾਰ ਨੂੰ ਖਾਣਾ ਪਕਾਉਣ ਲਈ ਗੈਸ ਸਿਲੰਡਰ ਦੀ ਲੋੜ ਹੈ। ਇਸ ਦੇ ਨਾਲ ਹੀ ਕਈ ਥਾਵਾਂ ‘ਤੇ ਗੈਸ ਸਿਲੰਡਰਾਂ ਦੀ ਥਾਂ ਗੈਸ ਪਾਈਪ ਲਾਈਨਾਂ ਵੀ ਵਿਛਾਈਆਂ ਜਾ ਰਹੀਆਂ ਹਨ, ਜਿਸ ਕਾਰਨ ਲੋਕਾਂ ਨੂੰ ਸਿਲੰਡਰਾਂ ਦੀ ਖੱਜਲ-ਖੁਆਰੀ ਤੋਂ ਮੁਕਤੀ ਮਿਲੀ ਹੈ। ਇਸ ਦੌਰਾਨ, ਹੁਣ CNG ਅਤੇ PNG ਗੈਸ ਕੁਨੈਕਸ਼ਨਾਂ ਨੂੰ ਲੈ ਕੇ ਇੱਕ ਵੱਡਾ ਅਪਡੇਟ ਸਾਹਮਣੇ ਆਇਆ ਹੈ। ਜਿਸ ਨਾਲ ਲੋਕਾਂ ਨੂੰ ਕਾਫੀ ਰਾਹਤ ਵੀ ਮਿਲਣ ਵਾਲੀ ਹੈ।
ਦਸ ਦਈਏ ਕਿ ਸਰਕਾਰੀ ਇੰਡੀਅਨ ਆਇਲ ਨੇ ਰਿਹਾਇਸ਼ੀ ਇਕਾਈਆਂ ਨੂੰ ਸੀਐਨਜੀ (ਕੰਪਰੈਸਡ ਨੈਚੁਰਲ ਗੈਸ) ਅਤੇ ਪੀਐਨਜੀ (ਪਾਈਪਡ ਨੈਚੁਰਲ ਗੈਸ) ਕੁਨੈਕਸ਼ਨਾਂ ਦੀ ਵੰਡ ਸ਼ੁਰੂ ਕਰ ਦਿੱਤੀ ਹੈ। ਇਸ ਨਾਲ ਲੋਕਾਂ ਨੂੰ GAN ਕੁਨੈਕਸ਼ਨ ਸਬੰਧੀ ਰਾਹਤ ਮਿਲਣ ਵਾਲੀ ਹੈ। ਜਲਦੀ ਹੀ ਲੋਕਾਂ ਨੂੰ ਉਨ੍ਹਾਂ ਦੇ ਗੈਸ ਕੁਨੈਕਸ਼ਨ ਮਿਲਣ ਦੀ ਉਮੀਦ ਹੈ। ਇਸ ਬਾਰੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਕੰਪਨੀ ਨੇ ਦੇਸ਼ ਭਰ ਵਿਚ 1.50 ਕਰੋੜ ਕੁਨੈਕਸ਼ਨ ਦੇਣ ਦਾ ਟੀਚਾ ਰੱਖਿਆ ਹੈ ਅਤੇ ਜਲਦੀ ਹੀ ਲੋਕਾਂ ਨੂੰ ਇਹ ਕੁਨੈਕਸ਼ਨ ਮਿਲਣ ਜਾ ਰਹੇ ਹਨ।
ਇਸ ਤੋਂ ਇਲਾਵਾ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ ਦੇ ਡਾਇਰੈਕਟਰ (ਪਾਈਪਲਾਈਨਜ਼) ਐਸ ਨਰਵਾਣੇ ਨੇ ਏਅਰਵੀਓ ਟੈਕਨਾਲੋਜੀਜ਼ ਰਾਹੀਂ ਕੋਇੰਬਟੂਰ ਨੇੜੇ ਸਥਾਪਿਤ ਕੀਤੇ ਜਾਣ ਵਾਲੇ ਸੀਐਨਜੀ ਸਿਲੰਡਰ ਟੈਸਟਿੰਗ ਯੂਨਿਟ ਦਾ ਉਦਘਾਟਨ ਕੀਤਾ ਹੈ। ਇਸ ਨੂੰ ਇਸ ਦੀ ਸ਼੍ਰੇਣੀ ਦੀ ਪਹਿਲੀ ਇਕਾਈ ਕਿਹਾ ਜਾਂਦਾ ਹੈ। ਆਉਣ ਵਾਲੇ ਸਮੇਂ ਵਿੱਚ ਵੀ ਲੋਕਾਂ ਨੂੰ ਇਸ ਦਾ ਕਾਫੀ ਫਾਇਦਾ ਹੋਣ ਦੀ ਉਮੀਦ ਹੈ। ਇਸ ਮੌਕੇ ਉਨ੍ਹਾਂ ਕਿਹਾ, “ਸੀਐਨਜੀ ਅਤੇ ਪੀਐਨਜੀ ਦੂਜੇ ਵਿਕਲਪਕ ਈਂਧਨਾਂ ਨਾਲੋਂ ਲਗਭਗ 30 ਪ੍ਰਤੀਸ਼ਤ ਵੱਧ ਕਿਫ਼ਾਇਤੀ ਹਨ ਅਤੇ ਬਹੁਤ ਸੁਰੱਖਿਅਤ ਮੰਨੀਆਂ ਜਾਂਦੀਆਂ ਹਨ।” ਲੋਕਾਂ ਦੀ ਸੁਰੱਖਿਆ ਦੇ ਨਜ਼ਰੀਏ ਤੋਂ ਇਹ ਬਹੁਤ ਜ਼ਰੂਰੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.