5 ਵਾਰ ਕਾਰ ਰੇਸਿੰਗ ਦੇ ਵਿਸ਼ਵ ਚੈਂਪੀਅਨ ਨੇ ਪੰਜ ਸਾਲਾ ਕੈਂਸਰ ਪੀੜਤ ਬੱਚੇ ਨੂੰ ਤੋਹਫੇ ‘ਚ ਦਿੱਤੀ ਫਾਰਮੂਲਾ-1 ਰੇਸਿੰਗ ਕਾਰ

TeamGlobalPunjab
2 Min Read

ਇੰਗਲੈਂਡ : ਪੰਜ ਵਾਰ ਦੇ ਬ੍ਰਿਟਿਸ਼ ਕਾਰ ਰੇਸ ਵਿਸ਼ਵ ਚੈਪੀਂਅਨ ਲੁਈਸ ਹੈਮਿਲਟਨ ਅਤੇ ਉਨ੍ਹਾਂ ਦੀ ਟੀਮ ਮਰਸੀਡੀਜ਼ ਨੇ ਇੱਕ ਬੋਨ ਕੈਸਰ ਤੋਂ ਪੀੜਤ ਪੰਜ ਸਾਲਾ ਬੱਚੇ ਹੈਰੀ ਸ਼ਾਅ ਦੀ ਖੁਸ਼ੀ ਲਈ ਉਨ੍ਹਾਂ ਦੀ ਫਾਰਮੂਲਾ-1 ਨਾਮ ਦੀ ਕਾਰ ਉਸ(ਹੈਰੀ) ਨੂੰ ਤੋਹਫੇ ਵਜੋਂ ਦੇ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਲੁਈਸ ਨੂੰ ਬਾਰਸਿਲੋਨਾ ‘ਚੋਂ ਜੋ ਰੇਸ ਦੀ ਟ੍ਰਾਫੀ ਅਤੇ ਦਸਤਾਨੇ ਤੋਹਫੇ ਵਜੋਂ ਮਿਲੇ ਸਨ ਉਹ ਵੀ ਉਨ੍ਹਾਂ ਨੇ ਹੈਰੀ ਨੂੰ ਤੋਹਫੇ ‘ਚ ਦੇ ਦਿੱਤੇ ਹਨ, ਇਹ ਤੋਹਫੇ ਦਿੰਦਿਆਂ ਹੈਮਿਲਟਨ ਨੇ ਹੈਰੀ ਨੂੰ ਆਪਣਾ ਮਸੀਹਾ ਵੀ ਦੱਸਿਆ। ਜਾਣਕਾਰੀ ਮੁਤਾਬਕ ਹੈਮਿਲਟਨ ਨੇ ਇਹ ਕਾਰ ਬੀਤੇ ਐਤਵਾਰ ਨੂੰ ਹੀ ਬਾਰਸਿਲੋਨਾ ‘ਚ ਸਪੇਨੀ ਗ੍ਰੈਂਡ ਪ੍ਰਿਕਸ ‘ਚ ਜਿੱਤੀ ਸੀ ਅਤੇ ਇਹ ਕਾਰ ਜਿੱਤ ਕੇ ਉਹ ਵਿਸ਼ਵ ਚੈਂਪੀਅਨ ‘ਚ ਫਿਰ ਤੋਂ ਪਹਿਲੇ ਨੰਬਰ ‘ਤੇ ਆ ਗਏ ਹਨ ਅਤੇ ਉਨ੍ਹਾਂ ਨੇ ਆਪਣੀ ਇਹ ਜਿੱਤ ਇੰਗਲੈਂਡ ਦੀ ਸਰੇ ਇਲਾਕੇ ‘ਚ ਰਹਿਣ ਵਾਲੇ ਹੈਰੀ ਨੂੰ ਸਮਰਪਤ ਕੀਤੀ ਹੈ।

ਦੱਸ ਦਈਏ ਕਿ ਹੈਰੀ ਨੇ ਸਪੇਨੀ ਗ੍ਰੈਂਡ ਪ੍ਰਿਕਸ ਤੋਂ ਪਹਿਲਾਂ ਹਸਪਤਾਲ ‘ਚੋਂ ਹੈਮਿਲਟਨ ਨੂੰ ਇੰਸਟਾਗ੍ਰਾਮ ‘ਤੇ ਵਧਾਈ ਦਾ ਸੁਨੇਹਾ ਭੇਜਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹੈਰੀ ਦਾ ਹੁਣ ਕੈਂਸਰ ਦਾ ਆਖਰੀ ਸਟੇਜ ਹੈ ਅਤੇ ਉਸ ਦੇ ਪਰਿਵਾਰ ਵਾਲੇ ਹਸਪਤਾਲ ਤੋਂ ਉਸ ਨੂੰ ਘਰ ਆ ਲੈ ਗਏ ਹਨ। ਇਸ ਦੌਰਾਨ ਡਾਕਟਰਾਂ ਨੇ ਹੈਰੀ ਦੀ ਮਾਂ ਚਾਰਲਟਨ ਅਤੇ ਪਿਤਾ ਜੇਮਸ ਸ਼ਾ ਨੂੰ ਦੱਸਿਆ ਕਿ ਹੈਰੀ ਕੋਲ ਹੁਣ ਸਿਰਫ ਇੱਕ ਹਫਤੇ ਦਾ ਹੀ ਸਮਾਂ ਬਚਿਆ ਹੈ।

 

Share this Article
Leave a comment