ਵੱਡੇ ਕਾਂਗਰਸੀ ਵਿਧਾਇਕ ਦੀ ਵੀਡੀਓ ਹੋਈ ਵਾਇਰਲ! ਫਿਰ ਆ ਦੇਖੋ ਕੀ ਕਹਿ ਗਿਆ ਵਿਧਾਇਕ !

TeamGlobalPunjab
2 Min Read

ਪਟਿਆਲਾ : ਬੀਤੇ ਦਿਨੀਂ ਪਟਿਆਲਾ ਜ਼ਿਲ੍ਹੇ ਦੇ ਪਿੰਡ ਤਖਤੂਮਾਜਰਾ ਦੇ ਦੋ ਧੜਿਆ ਵਿਚਕਾਰ ਹੋਈ ਲੜਾਈ ਦੇ ਜਿਥੇ ਸੋਸ਼ਲ ਮੀਡੀਆਂ ਤੇ ਖੂਬ ਚਰਚੇ ਹੋ ਰਹੇ ਹਨ ਤੇ ਲੜਾਈ ਦੀਆਂ ਵੀਡੀਓ ਵੀ ਵਾਇਰਲ ਹੋ  ਰਹੀਆਂ ਹਨ, ਉਥੇ ਹੀ ਹਲਕਾ ਘਨੌਰ ਦੇ ਕਾਂਗਰਸੀ ਵਿਧਾਇਕ ਮਦਨ ਲਾਲ ਦੀ ਵੀ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਉਹ ਹਸਪਤਾਲ ਚ ਆਪਣੇ ਵਰਕਰ ਦਾ ਹਾਲ ਚਾਲ ਪੁੱਛਣ ਲਈ ਪਹੁੰਚੇ ਸਨ, ਵੀਡੀਓ ਚ ਥਾਣਾ ਗੰਡਿਆ ਖੇੜੀ ਦੇ ਇਕ ਪੁਲਿਸ ਮੁਲਾਜ਼ਮ ਸੋਹਣ ਸਿੰਘ ਨੂੰ ਕਹਿੰਦੇ ਸਾਫ ਦਿਖਾਈ ਦਿੰਦੇ ਹਨ ਕਿ ਉਨ੍ਹਾਂ ਨੂੰ ਘਰੋਂ ਤੀਮੀਂਆਂ ਸਮੇਤ ਚੁੱਕ ਕੇ 307 ਦਾ ਪਰਚਾ ਦੇ ਦਿਓ ਤੇ ਗਾਲ ਕੱਢਦੇ ਵੀ ਸਾਫ ਦਿਖਾਈ ਦਿੰਦੇ ਹਨ।

ਇਸ ਵਾਇਰਲ ਵੀਡੀਓ ਸਬੰਧੀ ਜਦੋਂ ਸਾਡੇ ਸਹਿਯੋਗੀ ਵੱਲੋਂ ਮਦਨ ਲਾਲ ਜਲਾਲਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਜਲਾਲਪੁਰ ਸ਼ਰੇਆਮ ਮੁਕਰਦੇ ਨਜ਼ਰ ਆਏ। ਜਲਾਲਪੁਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਇਹ ਵੀਡੀਓ ਕਿੱਥੇ ਬਣਾਈ ਗਈ ਹੈ। ਇੱਥੇ ਹੀ ਬੱਸ ਨਹੀਂ ਜਲਾਲਪੁਰ ਨੇ ਆਪਣ ਹੀ ਸਰਕਾਰ ‘ਤੇ ਵੀ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰ ਦਿੱਤੇ।

ਦੱਸ ਦਈਏ ਕਿ ਕਾਂਗਰਸੀਆਂ ਵੱਲੋਂ ਸਾਬਕਾ ਵਿਧਾਇਕ ਹਰਪ੍ਰੀਤ ਕੌਰ ਮੁਖਮੈਲਪੁਰ ਤੇ ਦੋਸ਼ ਲਾਏ ਨੇ ਕਿ ਇਸ ਵਾਰਦਾਤ ਪਿਛੇ ਉਨ੍ਹਾਂ ਦਾ ਹੱਥ ਹੈ। ਜਦੋਂ ਸਾਡੇ ਚੈਨਲ ਵਲੋਂ ਹਰਪ੍ਰੀਤ ਕੌਰ ਮੁਖਮੈਲਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਅਜਿਹੀ ਗੱਲ ਹੈ ਤਾਂ ਕੋਈ ਸਬੂਤ ਦਿੱਤਾ ਜਾਵੇ।

ਹੁਣ ਵੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੀ ਅਸਲ ਸੱਚਾਈ ਕੀ ਸਾਹਮਣੇ ਆਉਂਦੀ ਹੈ ਪਰ ਵਿਧਾਇਕ ਜਲਾਲਪੁਰ ਵਲੋਂ ਆਪਣੀ ਸਰਕਾਰ ਤੇ ਚੁੱਕੇ ਸਵਾਲ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਤੇ ਅਨੇਕਾਂ ਸਵਾਲ ਖੜੇ ਕਰਦੇ ਹਨ।

- Advertisement -

Share this Article
Leave a comment