ਤੁਰਕੀ ਦੇ ਵੋਲਕਨ ਬੋਜਕਿਰ ਬਣੇ ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ ਦੇ ਨਵੇਂ ਮੁੱਖੀ

TeamGlobalPunjab
2 Min Read

ਨਿਊਜ਼ ਡੈਸਕ : ਤੁਰਕੀ ਦੇ ਡਿਪਲੋਮੈਟ ਵੋਲਕਿਨ ਬੋਜਕਿਰ ਨੂੰ ਬੀਤੇ ਬੁੱਧਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 75ਵੇਂ ਸੈਸ਼ਨ ਲਈ ਮਹਾਂਸਭਾ ਦੇ ਨਵੇਂ ਪ੍ਰਧਾਨ ਦੇ ਰੂਪ ‘ਚ ਚੁਣਿਆ ਗਿਆ ਹੈ। ਦੱਸ ਦਈਏ ਕਿ ਸੰਯੁਕਤ ਰਾਸ਼ਟਰ ਦਾ ਮੁੱਖ ਦਫਤਰ ਕੋਰੋਨਾ ਮਹਾਮਾਰੀ ਕਾਰਨ 15 ਮਾਰਚ ਤੋਂ ਬੰਦ ਸੀ। 193 ਮੈਂਬਰੀ ਸੰਯੁਕਤ ਰਾਸ਼ਟਰ ਮਹਾਂਸਭਾ ਨੇ ਆਪਣੇ 75ਵੇਂ ਸੈਸ਼ਨ ਦੇ ਲਈ ਪ੍ਰਧਾਨ, ਸੁਰੱਖਿਆ ਪਰਿਸ਼ਦ ਦੇ ਅਸਥਾਈ ਮੈਂਬਰਾਂ ਅਤੇ ਆਰਥਿਕ ਅਤੇ ਸਮਾਜਿਕ ਕੌਂਸਲ ਦੇ ਮੈਂਬਰਾਂ ਲਈ ਚੋਣਾਂ ਕਰਵਾਈਆਂ ਸਨ।

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ ਮੌਜੂਦਾ ਮੁੱਖ ਤੀਜਾਨੀ ਮੁਹੰਮਦ-ਬਾਂਡੇ ਨੇ ਬੁੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਮੁਹੰਮਦ-ਬਾਂਡੇ ਨੇ ਕਿਹਾ, ‘ਤੁਰਕੀ ਦੇ ਡਿਪਲੋਮੈਟ ਵੋਲਕਿਨ ਬੋਜਕਿਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦੇ 75ਵੇਂ ਸੈਸ਼ਨ ਲਈ ਮਹਾਂਸਭਾ ਦੇ ਮੁੁੱਖੀ ਵਜੋਂ ਚੁਣਿਆ ਗਿਆ ਹੈ। ਇਸ ਅਹੁਦੇ ਲਈ ਵੋਲਕਿਨ ਦੇ ਮੁਕਾਬਲੇ ‘ਚ ਕੋਈ ਉਮੀਦਵਾਰ ਨਹੀਂ ਸੀ। ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ 75ਵਾਂ ਸੈਸ਼ਨ ਇਸ ਸਾਲ 15 ਸਤੰਬਰ ਨੂੰ ਸ਼ੁਰੂ ਹੋਵੇਗਾ।

ਇੱਥੇ ਦੱਸ ਦਈਏ ਕਿ ਭਾਰਤ ਨੂੰ ਬੁੱਧਵਾਰ ਨੂੰ 8ਵੀਂ ਵਾਰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ (ਯੂਐਨਐਸਸੀ) ਦਾ ਅਸਥਾਈ ਮੈਂਬਰ ਚੁਣਿਆ ਗਿਆ ਹੈ। 192 ਵੋਟਾਂ ‘ਚੋਂ ਭਾਰਤ ਦੇ ਪੱਖ ‘ਚ 184 ਵੋਟਾਂ ਪਈਆਂ। ਭਾਰਤ ਨੂੰ ਅਸਥਾਈ ਮੈਂਬਰ ਚੁਣੇ ਜਾਣ ਲਈ ਸਿਰਫ 128 ਵੋਟਾਂ ਦੀ ਜ਼ਰੂਰਤ ਸੀ।

ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ, ਸੰਯੁਕਤ ਰਾਸ਼ਟਰ ਸੰਘ ਦੇ 6 ਪ੍ਰਮੁੱਖ ਹਿੱਸਿਆਂ ਵਿਚੋਂ ਇੱਕ ਹੈ। ਇਸਦਾ ਮੁੱਖ ਕੰਮ ਵਿਸ਼ਵ ਭਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਇਹ ਕੌਂਸਲ ਦੁਨੀਆ ਭਰ ਦੇ ਦੇਸ਼ਾਂ ‘ਚ ਸ਼ਾਂਤੀ ਮਿਸ਼ਨ ਵੀ ਭੇਜਦੀ ਹੈ ਅਤੇ ਜੇਕਰ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਸੈਨਿਕ ਕਾਰਵਾਈ ਦੀ ਲੋੜ ਹੁੰਦੀ ਹੈ ਤਾਂ ਸੁਰੱਖਿਆ ਪ੍ਰੀਸ਼ਦ ਰੈਜੋਲੂਸ਼ਨ ਦੇ ਜ਼ਰੀਏ ਉਸ ਨੂੰ ਲਾਗੂ ਵੀ ਕਰਦਾ ਹੈ।

- Advertisement -

Share this Article
Leave a comment