ਨਿਊਜ਼ ਡੈਸਕ: ਭਾਰਤੀ ਮੂਲ ਦੇ 23 ਸਾਲਾ ਤੁਸ਼ਾਰ ਕੁਮਾਰ ਨੇ ਬਰਤਾਨੀਆ ਵਿੱਚ ਇਤਿਹਾਸ ਰਚ ਦਿੱਤਾ ਹੈ। ਉਸਨੂੰ ਅਧਿਕਾਰਿਤ ਤੌਰ ‘ਤੇ ਐਲਸਟ੍ਰੀ ਅਤੇ ਬੋਰਹੈਮਵੁੱਡ ਦਾ ਮੇਅਰ ਨਿਯੁਕਤ ਕੀਤਾ ਗਿਆ ਹੈ। ਉਹ ਬਰਤਾਨੀਆ ਦੇ ਇਤਿਹਾਸ ਵਿੱਚ ਇਹ ਅਹੁਦਾ ਸੰਭਾਲਣ ਵਾਲੇ ਭਾਰਤੀ ਮੂਲ ਦੇ ਸਭ ਤੋਂ ਘੱਟ ਉਮਰ ਦੇ ਵਿਅਕਤੀ ਬਣ ਗਏ ਹਨ।
ਉਸਦੀ ਨਿਯੁਕਤੀ ਦੀ ਪੁਸ਼ਟੀ 13 ਮਈ ਨੂੰ ਫੇਅਰਵੇ ਹਾਲ, ਬੋਰਹੈਮਵੁੱਡ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਕੀਤੀ ਗਈ ਸੀ। ਤੁਸ਼ਾਰ ਕੁਮਾਰ ਨੇ ਕਿੰਗਜ਼ ਕਾਲਜ ਲੰਡਨ ਤੋਂ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਕੀਤੀ ਹੈ। ਮੇਅਰ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਹਿਲਾਂ ਉਹ ਡਿਪਟੀ ਮੇਅਰ ਵਜੋਂ ਕੰਮ ਕਰ ਰਹੇ ਸਨ। ਉਹ ਲੰਬੇ ਸਮੇਂ ਤੋਂ ਬੋਰਹੈਮਵੁੱਡ ਵਿੱਚ ਸਥਾਨਿਕ ਨਾਗਰਿਕ ਅਤੇ ਭਾਈਚਾਰਕ ਕੰਮਾਂ ਵਿੱਚ ਸਰਗਰਮ ਰਿਹਾ ਹੈ।
ਤੁਸ਼ਾਰ ਕੁਮਾਰ ਨੇ ਇਸ ਵੱਡੀ ਪ੍ਰਾਪਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ। ਤੁਸ਼ਾਰ ਨੇ ਕਿਹਾ ਕਿ ਕਿੰਗਜ਼ ਕਾਲਜ ‘ਚ ਰਾਜਨੀਤੀ ਸ਼ਾਸਤਰ ਦੀ ਪੜ੍ਹਾਈ ਤੋਂ ਲੈ ਕੇ ਆਪਣੇ ਪਸੰਦੀਦਾ ਸ਼ਹਿਰ ਦੇ ਮੇਅਰ ਬਣਨ ਤੱਕ ਦਾ ਇਹ ਸਫਰ ਉਸ ਲਈ ਸੁਪਨੇ ਵਰਗਾ ਹੈ। ਉਨ੍ਹਾਂ ਆਪਣੇ ਸਿਆਸੀ ਸਫ਼ਰ ਵਿੱਚ ਮਿਲੇ ਸਹਿਯੋਗ ਲਈ ਸਾਰਿਆਂ ਦਾ ਧੰਨਵਾਦ ਕੀਤਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

