ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਅਕਸਰ ਆਪਣੇ ਬਿਆਨਾਂ ਨੂੰ ਲੈ ਕੇ ਸੁਰਖੀਆਂ ‘ਚ ਬਣੇ ਰਹਿੰਦੇ ਹਨ। ਅੱਜ ਇੱਕ ਵਾਰ ਫਿਰ ਉਨ੍ਹਾਂ ਦੀ ਇੱਕ ਸਮਾਗਮ ਦੌਰਾਨ ਦੀ ਵੀਡੀਓ ਸੋਸ਼ਲ ਮੀਡਿਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੋਅ ਬਾਇਡਨ ਲੜਖੜਾ ਕੇ ਡਿੱਗ ਜਾਂਦੇ ਹਨ।
ਕੋਲੋਰਾਡੋ ਵਿੱਚ ਅਮਰੀਕੀ ਏਅਰ ਫੋਰਸ ਅਕੈਡਮੀ ‘ਚ ਇੱਕ ਗ੍ਰੈਜੂਏਸ਼ਨ ਸਮਾਗਮ ਦੌਰਾਨ ਆਖਰੀ ਡਿਪਲੋਮਾ ਸੌਂਪਣ ਤੋਂ ਬਾਅਦ ਜੋਅ ਬਾਇਡਨ ਜਾਣ ਲੱਗੇ ਡਿੱਗ ਪਏ। ਹਾਲਾਂਕਿ ਡਿੱਗਣ ਤੋਂ ਕੁਝ ਦੇਰ ਬਾਅਦ ਹੀ ਉਹ ਉੱਠ ਕੇ ਖੜੇ ਹੋਏ ਅਤੇ ਆਪਣੀ ਸੀਟ ‘ਤੇ ਵਾਪਸ ਚਲੇ ਗਏ।
Joe Biden just took a big fall on the stage at the Air Force Academy graduation. This is elder abuse. He isn’t well. pic.twitter.com/jpT2EjgyNH
— Clay Travis (@ClayTravis) June 1, 2023
ਇਸ ਤੋਂ ਬਾਅਦ ਵ੍ਹਾਈਟ ਹਾਊਸ ਨੇ ਦੱਸਿਆ ਕਿ ਡਿੱਗਣ ਤੋਂ ਬਾਅਦ ਰਾਸ਼ਟਰਪਤੀ ਠੀਕ ਸਨ। ਦੱਸਣਯੋਗ ਹੈ ਕਿ ਜਦੋਂ ਬਾਇਡਨ ਪੋਡੀਅਮ ਤੋਂ ਦੂਰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਠੋਕਰ ਲੱਗੀ ਸੀ। ਇਸ ਦੌਰਾਨ ਦੋ ਸੀਕਰੇਟ ਸਰਵਿਸ ਦੇ ਕਰਮਚਾਰੀ ਅਤੇ ਇੱਕ ਏਅਰ ਫੋਰਸ ਅਕੈਡਮੀ ਪ੍ਰਸ਼ਾਸਕ ਉਨ੍ਹਾਂ ਆਦਮੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਬਾਇਡਨ ਦੀ ਬਾਂਹ ਫੜ ਕੇ ਉਨ੍ਹਾਂ ਨੂੰ ਦੁਬਾਰਾ ਖੜੇ ਹੋਣ ਵਿੱਚ ਮਦਦ ਕੀਤੀ ਸੀ।
ਸੰਚਾਰ ਨਿਰਦੇਸ਼ਕ ਬੇਨ ਲਾਬੋਲਟ ਵੱਲੋਂ ਟਵੀਟ ਵੀ ਕੀਤਾ ਗਿਆ ਕਿ, “ਉਹ ਠੀਕ ਹਨ। ਸਟੇਜ ‘ਤੇ ਇੱਕ ਰੇਤ ਦਾ ਬੈਗ ਸੀ ਜਦੋਂ ਉਹ ਹੱਥ ਹਿਲਾ ਰਹੇ ਸੀ।”
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.