ਬ੍ਰਦਰਜ਼ ਕੀਪਰਸ ਗੈਂਗ ਦੇ ਮੈਂਬਰ ਦੀ ਭਾਲ ਲਈ ਸਰੀ ਆਰਸੀਐਮਪੀ ਨੇ ਲੋਕਾਂ ਤੋਂ ਮੰਗੀ ਮਦਦ

TeamGlobalPunjab
1 Min Read

ਸਰੀ : ਸਰੀ ਦੀ ਆਰਸੀਐਮਪੀ ਪੁਲਿਸ ਨੇ ਲੋੜੀਂਦੇ ਗੈਂਗਸਟਰ ਨਸੀਮ ਮੁਹੰਮਦ ਦੀ ਭਾਲ ਲਈ ਲੋਕਾਂ ਤੋਂ ਮਦਦ ਮੰਗੀ ਹੈ, ਜੋ ਕਿ ਬ੍ਰਦਰਜ਼ ਕੀਪਰਸ ਗਿਰੋਹ ਦਾ ਮੈਂਬਰ ਹੈ।

22 ਸਾਲਾ ਨਸੀਮ ਮੁਹੰਮਦ ਮੌਜੂਦਾ ਸਮੇਂ ਰਿਹਾਈ ਦੇ ਹੁਕਮਾਂ ਦੀ ਉਲੰਘਣਾ ਸਣੇ ਨਸ਼ਾ ਤਸਕਰੀ ਵਰਗੇ ਕੇਸਾਂ ਵਿੱਚ ਲੋੜੀਂਦਾ ਹੈ। ਇਸ ਤੋਂ ਇਲਾਵਾ ਪੁਲਿਸ ਨੇ ਦੱਸਿਆ ਕਿ ਲੋਅਰ ਮੇਨਲੈਂਡ ਵਿੱਚ ਹੋਈ ਗੈਂਗਵਾਰ ’ਚ ਵੀ ਨਸੀਮ ਸ਼ਾਮਲ ਸੀ।

ਸਰੀ ਆਰਸੀਐਮਪੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਨਸੀਮ ਮੁਹੰਮਦ ਕਿਤੇ ਵੀ ਦਿਖਾਈ ਦਿੰਦਾ ਹੈ ਤਾਂ ਉਹ ਤੁਰੰਤ 911 ਨੰਬਰ ’ਤੇ ਕਾਲ ਕਰੇ। ਇਸ ਤੋਂ ਇਲਾਵਾ ਜੇਕਰ ਕਿਸੇ ਕੋਲ ਨਸੀਮ ਬਾਰੇ ਕੋਈ ਜਾਣਕਾਰੀ ਹੈ ਤਾਂ ਉਹ ਫੋਨ ਨੰਬਰ 604-599-0502 ’ਤੇ ਕਾਲ ਕਰ ਸਕਦਾ ਹੈ।


ਇਸ ਤੋਂ ਪਹਿਲਾਂ ਪੁਲਿਸ ਵਲੋਂ 2020 ਦੇ ਨਵੰਬਰ ਮਹੀਨੇ ਵਿੱਚ ਨਸੀਮ ਮੁਹੰਮਦ ਦੇ ਵਾਰੰਟ ਜਾਰੀ ਕੀਤੇ ਗਏ ਸਨ।

Share This Article
Leave a Comment