ਬਾਇਡਨ ਵੱਲੋਂ ਵੀਅਤਨਾਮ ਨਾਲ ਦੁਵੱਲੇ ਸਬੰਧਾਂ ਬਾਰੇ ਚਰਚਾ, ਵੀਅਤਨਾਮ ਦੇ ਪ੍ਰਧਾਨ ਮੰਤਰੀ ਤੇ ਉਦਯੋਗਪਤੀਆਂ ਨਾਲ ਕੀਤੀ ਮੁਲਾਕਾਤ

Global Team
2 Min Read

ਨਿਊਜ਼ ਡੈਸਕ: ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਅਤਨਾਮ ਦੀ ਆਪਣੀ ਪਹਿਲੀ ਯਾਤਰਾ ਦੇ ਆਖਰੀ ਦਿਨ ਅੱਜ ਦੋਵਾਂ ਦੇਸ਼ਾਂ ਵਿਚਕਾਰ ਨਵੇਂ ਕਾਰੋਬਾਰਾਂ ਬਾਰੇ ਵਿਚਾਰ ਚਰਚਾ ਕੀਤੀ ਹੈ। ਉਨ੍ਹਾਂ ਨੇ ਕਾਰੋਬਾਰੀ ਸਬੰਧਾਂ ਅਤੇ ਭਾਈਵਾਲ ਬਾਰੇ ਵਿਚਾਰ ਵਟਾਂਦਰਾ ਕੀਤਾ ਅਤੇ ਆਪਣੇ ਸਵਰਗਵਾਸੀ ਮਿੱਤਰ ਤੇ ਸਹਿਕਰਮੀ ਸੈਨੇਟਰ ਜੌਹਨ ਮੈੱਕੇਨ ਦੇ ਸਮਾਰਕ ਉੱਤੇ ਜਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਬਾਇਡਨ ਨੇ ਵੀਅਤਨਾਮ ਦੇ ਪ੍ਰਧਾਨ ਮੰਤਰੀ ਫਾਨ ਮਿਨ੍ਹ ਚਿਨ੍ਹ ਨਾਲ ਮੁਲਾਕਾਤ ਕੀਤੀ ਜੋ ਅਮਰੀਕੀ ਰਾਸ਼ਟਰਪਤੀ ਦੇ ਨਾਲ ਅਮਰੀਕੀ ਤੇ ਵੀਅਤਨਾਮ ਦੇ ਉਦਯੋਗਪਤੀਆਂ ਦੀ ਮੀਟਿੰਗ ਵਿੱਚ ਵੀ ਹਾਜ਼ਰ ਰਹੇ।

ਬਾਇਡਨ ਨੇ ਵੀਅਤਨਾਮ ਦੇ ਰਾਸ਼ਟਰਪਤੀ ਵੋ ਵਾਨ ਥੁਓਂਗ ਨਾਲ ਵੀ ਗੱਲਬਾਤ ਕੀਤੀ। ਉਨ੍ਹਾਂ ਨੇ ਬਾਇਡਨ ਨੂੰ ਦੁਪਹਿਰ ਦੇ ਖਾਣੇ ਉੱਤੇ ਸੱਦਾ ਵੀ ਦਿੱਤਾ। ਬਾਇਡਨ ਨੇ ਵੀਅਤਨਾਮ ਦੀ ਸੈਮੀ ਕੰਡਕਟਰ ਇੰਡਸਟਰੀ ਨੂੰ ਹੋਰ ਮਜ਼ਬੂਤ ਕਰਨ ਦੀ ਪ੍ਰਤੀਬੱਧਤਾ ਪ੍ਰਗਟਾਈ।

ਉਨ੍ਹਾਂ ਨੇ ਵੱਖ-ਵੱਖ ਕੰਪਨੀਆਂ ਦੇ ਸੀਨੀਅਰ ਅਧਿਕਾਰੀਆਂ ਨੂੰ ਕਿਹਾ ਕਿ ਮੇਰਾ ਅੱਜ ਦਾ ਸੁਨੇਹਾ ਬਿਲਕੁਲ ਸੌਖਾ ਹੈ। ਇਸੇ ਤਰ੍ਹਾਂ ਕੰਮ ਕਰ ਰਹੋ। ਤੁਸੀਂ ਸਾਨੂੰ ਆਪਣਾ ਸਹਿਯੋਗ ਦੇਵੋ ਤਾਂ ਜੋ ਤੁਹਾਡੇ ਸਹਿਯੋਗ ਨਾਲ ਕਾਰੋਬਾਰ ਨੂੰ ਵਿਕਸਿਤ ਕੀਤਾ ਜਾ ਸਕੇ। ਸਾਨੂੰ ਨਵੀਆਂ ਭਾਈਵਾਲੀਆਂ ਬਣਾਉਣ ਦੀ ਜ਼ਰੂਰਤ ਹੈ।

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਬੀਤੇ ਦਿਨ ਕਿਹਾ ਸੀ ਕਿ ਹਨੋਈ ਨਾਲ ਸਬੰਧ ਮਜ਼ਬੂਤ ਕਰਨ ਲਈ ਉਨ੍ਹਾਂ ਦੀ ਵੀਅਤਨਾਮ ਯਾਤਰਾ ਚੀਨ ਨਾਲ ਠੰਢੀ ਜੰਗ ਸ਼ੁਰੂ ਕਰਨ ਦੀ ਕੋਸ਼ਿਸ਼ ਬਾਰੇ ਨਹੀਂ ਬਲਕਿ ਇੱਕ ਸਮੇਂ ਅੰਦਰ ਪੂਰੇ ਏਸ਼ੀਆ ਵਿੱਚ ਅਮਰੀਕੀ ਸਬੰਧਾਂ ਦਾ ਨਿਰਮਾਣ ਕਰਕੇ ਆਲਮੀ ਸਥਿਰਤਾ ਪ੍ਰਦਾਨ ਕਰਨ ਦੀ ਵੱਡੀ ਕੋਸ਼ਿਸ਼ ਦਾ ਹਿੱਸਾ ਸੀ।

- Advertisement -

ਜੀ-20 ਸੰਮੇਲਨ ਤੋਂ ਬਾਅਦ ਵੀਅਤਨਾਮ ਪੁੱਜੇ ਬਾਇਡਨ ਨੇ ਕਿਹਾ ਕਿ ਇਹ ਚੀਨ ਨੂੰ ਕੰਟਰੋਲ ਕਰਨ ਬਾਰੇ ਨਹੀਂ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment