ਬਾਇਡਨ ਦੀ ਟੀਮ ’ਚ ਮਹੱਤਵਪੂਰਨ ਅਹੁਦੇ ’ਤੇ ਇਕ ਹੋਰ ਭਾਰਤੀ ਮੂਲ ਦੇ ਸ਼ਖਸ ਦੀ ਨਿਯੁਕਤੀ

TeamGlobalPunjab
1 Min Read

ਵਾਸ਼ਿੰਗਟਨ :- ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਟੀਮ ’ਚ ਮਹੱਤਵਪੂਰਨ ਅਹੁਦੇ ’ਤੇ ਇਕ ਹੋਰ ਭਾਰਤੀ ਮੂਲ ਦੇ ਸ਼ਖਸ ਦੀ ਐਂਟਰੀ ਹੋ ਗਈ ਹੈ। ਜੋਅ ਬਾਇਡਨ ਦੇ ਸਰਜਨ ਜਨਰਲ ਦੇ ਰੂਪ ’ਚ ਭਾਰਤੀ ਅਮਰੀਕੀ ਡਾਕਟਰ ਵਿਵੇਕ ਮੂਰਤੀ ਦੀ ਨਿਯੁਕਤੀ ਨੂੰ ਸੀਨੇਟ ਨੇ ਮਨਜ਼ੂਰੀ ਦੇ ਦਿੱਤੀ। ਡਾਕਟਰ ਮੂਰਤੀ ਦੀ ਸਭ ਤੋਂ ਵੱਧ ਤਰਜੀਹ ਕੋਰੋਨਾ ਵਾਇਰਸ ਮਹਾਮਾਰੀ ਨਾਲ ਨਿਪਟਣਾ ਹੋਵੇਗਾ, ਜਿਸ ਨੇ ਦੇਸ਼ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ।

ਦਸ ਦਈਏ ਡਾ. ਮੂਰਤੀ ਦੂਸਰੀ ਵਾਰ ਅਮਰੀਕਾ ਦੇ ਸਰਜਨ ਜਨਰਲ ਦੇ ਅਹੁਦੇ ’ਤੇ ਕਾਬਜ਼ ਹੋਣਗੇ। 2011 ’ਚ ਰਾਸ਼ਟਰਪਤੀ ਬਰਾਕ ਓਬਾਮਾ ਨੇ ਉਨ੍ਹਾਂ ਨੂੰ ਬਿਮਾਰੀ ਦੀ ਰੋਕਥਾਮ ਤੇ ਲੋਕਾਂ ਦੀ ਸਿਹਤ ਨੂੰ ਲੈ ਕੇ ਬਣਾਏ ਗਏ ਸਲਾਹਕਾਰ ਸਮੂਹ ’ਚ ਸ਼ਾਮਲ ਕੀਤਾ ਸੀ।

ਇਸਤੋਂ ਇਲਾਵਾ ਵਿਵੇਕ ਮੂਰਤੀ ਨੇ ਇਸ ਮੌਕੇ ਕਿਹਾ ਕਿ ਮੈਂ ਸਰਜਨ ਜਨਰਲ ਦੇ ਰੂਪ ’ਚ ਇਕ ਵਾਰ ਫਿਰ ਸੇਵਾਵਾਂ ਦੇਣ ਲਈ ਸੀਨੇਟ ਦੀ ਸਹਿਮਤੀ ਮਿਲਣ ਦਾ ਬਹੁਤ ਧੰਨਵਾਦੀ ਹਾਂ।

 

- Advertisement -

Share this Article
Leave a comment