ਭਾਰਤੀ ਮੂਲ ਦੇ ਡਾਕਟਰ ਡੀਏ ਚੋਕਸੀ ਨਿਊਯਾਰਕ ਸਿਟੀ ਦੇ ਨਵੇਂ ਸਿਹਤ ਕਮਿਸ਼ਨਰ ਨਿਯੁਕਤ

TeamGlobalPunjab
1 Min Read

ਨਿਊਯਾਰਕ : ਭਾਰਤੀ ਮੂਲ ਦੇ ਡਾ. ਡੀ.ਏ. ਚੋਕਸੀ ਨੂੰ ਨਿਊਯਾਰਕ ਸਿਟੀ ਦਾ ਨਵਾਂ ਸਿਹਤ ਕਮਿਸ਼ਨਰ ਨਿਯੁਕਤ ਕੀਤਾ ਗਿਆ ਹੈ। 39 ਸਾਲਾ ਡਾ. ਚੋਕਸੀ ਜਨ-ਸਿਹਤ ਦੇ ਮਾਹਿਰ ਮੰਨੇ ਜਾਂਦੇ ਹਨ। ਨਿਊਯਾਰਕ ਸਿਟੀ ਦੇ ਮੇਅਰ ਬਿਲ ਡੀ ਬਲਾਸੀਓ ਨੇ ਸ਼ਹਿਰ ਵਿਚ ਕੋਵਿਡ-19 ਦੀਆਂ ਬੇਮਿਸਾਲ ਚੁਣੌਤੀਆਂ ਨਾਲ ਨਜਿੱਠਣ ‘ਚ ਇਕ ਅਹਿਮ ਭੂਮਿਕਾ ਨਿਭਾਉਣ ਲਈ ਡਾ. ਚੋਕਸੀ ਦੀ ਪ੍ਰਸ਼ੰਸਾ ਕੀਤੀ। ਡਾ. ਚੋਕਸੀ ਨੂੰ ਮੰਗਲਵਾਰ ਨੂੰ ਸ਼ਹਿਰ ਦੇ ਸਿਹਤ ਅਤੇ ਮਾਨਸਿਕ ਸਿਹਤ ਵਿਭਾਗ ਦਾ ਕਮਿਸ਼ਨਰ ਨਿਯੁਕਤ ਕੀਤਾ ਗਿਆ।

ਸਿਹਤ ਕਮਿਸ਼ਨਰ ਡਾ. ਓਕਸਿਰਿਸ ਬਾਰਬੋਟ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਡਾ. ਚੋਕਸੀ ਡਾ.ਬਲਾਸੀਓ ਬਾਰਬੋਟ ਦੀ ਥਾਂ ਲੈਣਗੇ। ਮੇਅਰ ਬਲਾਸੀਓ ਨੇ ਕਿਹਾ ਕਿ ਚੋਕਸੀ ਨੇ ਆਪਣਾ ਕੈਰੀਅਰ ਉਨ੍ਹਾਂ ਲੋਕਾਂ ਲਈ ਲੜਦਿਆਂ ਬਿਤਾਇਆ ਜਿਹੜੇ ਲੋਕਾਂ ਨੂੰ ਅਕਸਰ ਪਿੱਛੇ ਛੱਡ ਦਿੱਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਡਾ. ਚੋਕਸੀ ਨੇ ਕੋਵਿਡ -19 ਗਲੋਬਲ ਮਹਾਮਾਰੀ ਦੌਰਾਨ ਬੇਮਿਸਾਲ ਚੁਣੌਤੀਆਂ ‘ਚ ਸਾਡੇ ਸ਼ਹਿਰ ਦੀ ਜਨ-ਸਿਹਤ ਪ੍ਰਣਾਲੀ ਦੀ ਅਗਵਾਈ ਕਰਨ ‘ਚ ਸਹਾਇਤਾ ਕੀਤੀ ਹੈ। ਮੇਅਰ ਬਲਾਸੀਓ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਡਾ. ਚੋਕਸੀ ਇੱਕ ਨਿਰਪੱਖ ਅਤੇ ਤੰਦਰੁਸਤ ਸ਼ਹਿਰ ਦੇ ਲਈ ਸਾਡੀ ਲੜਾਈ ਨੂੰ ਅੱਗੇ ਵਧਾਉਣ ਦੀ ਜ਼ਿੰਮੇਵਾਰੀ ਸੰਭਾਲਣ ਲਈ ਬਿਲਕੁਲ ਤਿਆਰ ਹਨ।

Share this Article
Leave a comment