ਬਾਇਡਨ ਤੇ ਡੈਮੋਕ੍ਰੇਟਿਕ ਪਾਰਟੀ ਲਈ ਇਕ ਅਹਿਮ ਰਾਜਨੀਤਿਕ ਪ੍ਰਾਪਤੀ, ਕੋਰੋਨਾ ਰਾਹਤ ਪੈਕੇਜ ਨੂੰ ਮਨਜ਼ੂਰੀ

TeamGlobalPunjab
2 Min Read

ਵਾਸ਼ਿੰਗਟਨ:ਅਮਰੀਕਾ ਸੈਨੇਟ ਨੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ਤੇ ਆਰਥਿਕ ਮੰਦੀ ‘ਚੋਂ ਦੇਸ਼ ਨੂੰ ਬਾਹਰ ਕੱਢਣ ਲਈ ਬੀਤੇ ਸ਼ਨਿਚਰਵਾਰ ਨੂੰ 1.9 ਖਰਬ ਡਾਲਰ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ ਦੇ ਦਿੱਤੀ। ਦੋਵਾਂ ਸਦਨਾਂ ਤੋਂ ਬਿੱਲ ਪਾਸ ਕੀਤੇ ਜਾਣ ਨੂੰ ਰਾਸ਼ਟਰਪਤੀ ਜੋਅ ਬਾਇਡਨ ਤੇ ਉਨ੍ਹਾਂ ਦੇ ਡੈਮੋਕ੍ਰੇਟਿਕ ਸਹਿਯੋਗੀਆਂ ਦੀ ਜਿੱਤ ਮੰਨਿਆ ਜਾ ਰਿਹਾ ਹੈ।

ਦੱਸ ਦਈਏ ਸੈਨੇਟ ਨੇ 49 ਦੇ ਮੁਕਾਬਲੇ 50 ਵੋਟਾਂ ਨਾਲ ਇਸ ਬਿੱਲ ਨੂੰ ਮਨਜ਼ੂਰੀ ਦਿੱਤੀ। ਰਿਪਬਲਿਕਨ ਪਾਰਟੀ ਦੇ ਮੈਂਬਰ ਡੈਨ ਸੁਲਿਵਨ ਕਿਸੇ ਕਾਰਨ ਕਰਕੇ ਵੋਟਿੰਗ ‘ਚ ਹਿੱਸਾ ਨਹੀਂ ਲੈ ਸਕੇ। ਸੈਨੇਟ ‘ਚ ਬੀਤੇ ਸ਼ੁੱਕਰਵਾਰ ਰਾਤ ਵੀ ਸੋਧ ਪੇਸ਼ ਹੋਏ, ਜਿਨ੍ਹਾਂ ‘ਚੋਂ ਜ਼ਿਆਦਾਤਰ ਸੋਧਾਂ ਰਿਪਬਲਿਕਨ ਪਾਰਟੀ ਨੇ ਪੇਸ਼ ਕੀਤੇ ਤੇ ਸਾਰੀਆਂ ਸੋਧਾਂ ਖ਼ਾਰਜ ਕਰ ਦਿੱਤੀਆਂ। ਹੁਣ ਇਸ ਬਿੱਲ ਨੂੰ ਅਗਲੇ ਹਫ਼ਤੇ ਮਨਜ਼ੂਰੀ ਲਈ ਪ੍ਰਤੀਨਿਧੀ ਸਭਾ ਕੋਲ ਭੇਜਿਆ ਜਾਵੇਗਾ ਜਿਸ ਤੋਂ ਬਾਅਦ ਰਾਸ਼ਟਰਪਤੀ ਬਾਇਡਨ ਕੋਲ ਉਨ੍ਹਾਂ ਦੇ ਦਸਤਖ਼ਤ ਲਈ ਭੇਜਿਆ ਜਾਵੇਗਾ। ਇਸ ਬਿੱਲ ‘ਚ ਜ਼ਿਆਦਾਤਰ ਅਮਰੀਕੀ ਨਾਗਰਿਕਾਂ ਨੂੰ ਸਿੱਧੇ 1400 ਡਾਲਰ ਦਾ ਭੁਗਤਾਨ ਕਰਨ ਤੇ ਐਮਰਜੈਂਸੀ ਬੇਰੁਜ਼ਗਾਰੀ ਲਾਭ ਦਿੱਤੇ ਜਾਣ ਦਾ ਪ੍ਰਬੰਧ ਹੈ।

ਬਾਇਡਨ ਨੇ ਵੋਟਿੰਗ ਤੋਂ ਬਾਅਦ ਕਿਹਾ ਕਿ ਇਸ ਦੇਸ਼ ਨੇ ਬਹੁਤ ਦੇਰ ਤਕ ਬਹੁਤ ਮੁਸ਼ਕਿਲਾਂ ਹੰਢਾਇਆ ਹੈ ਤੇ ਇਹ ਪੈਕੇਜ ਇਨ੍ਹਾਂ ਮੁਸ਼ਕਲਾਂ ਨੂੰ ਘੱਟ ਕਰਨ, ਦੇਸ਼ ਦੀਆਂ ਬਹੁਤ ਜ਼ਰੂਰੀ ਲੋੜਾਂ ਨੂੰ ਪੂਰਾ ਕਰਨ ਤੇ ਸਾਨੂੰ ਬਿਹਤਰ ਹਾਲਤ ‘ਚ ਪਹੁੰਚਾਉਣ ਲਈ ਤਿਆਰ ਕੀਤਾ ਗਿਆ ਹੈ।’ ਬਾਇਡਨ ਨੇ ਬਤੇ ਸ਼ਨਿਚਰਵਾਰ ਨੂੰ ਵੀ ਐਲਾਨ ਕੀਤਾ ਕਿ ਇਸੇ ਮਹੀਨੇ ਦੇ ਅੰਤ ਤੋਂ ਕੋਰੋਨਾ ਰਾਹਤ ਪੈਕੇਜ ਤਹਿਤ ਹਰ ਅਮਰੀਕੀ ਨੂੰ1400 ਡਾਲਰ ਦਾ ਚੈੱਕ ਦੇਣਾ ਸ਼ੁਰੂ ਕਰ ਦਿੱਤਾ ਜਾਵੇਗਾ।

Share This Article
Leave a Comment