ਈਰਾਨ ਤੋਂ 58 ਨਾਗਰਿਕਾਂ ਨੂੰ ਲੈ ਕੇ ਭਾਰਤ ਪੁੱਜਾ ਏਅਰਫੋਰਸ ਦਾ ਸੀ-17 ਗਲੋਬਮਾਸਟਰ

TeamGlobalPunjab
2 Min Read

ਨਵੀਂ ਦਿੱਲੀ: ਈਰਾਨ ਵਿੱਚ ਤੇਜੀ ਨਾਲ ਪੈਰ ਪਸਾਰ ਰਹੇ ਕੋਰੋਨਾਵਾਇਰਸ ਦੇ ਵਿੱਚ ਭਾਰਤ ਨੇ ਉੱਥੇ ਫਸੇ ਆਪਣੇ ਨਾਗਿਰਕਾਂ ਦੇ ਪਹਿਲੇ ਬੈਚ ਨੂੰ ਕੱਢ ਲਿਆ ਹੈ। ਸੋਮਵਾਰ ਰਾਤ ਭਾਰਤ ਤੋਂ ਰਵਾਨਾ ਹੋਇਆ ਏਅਰਫੋਰਸ ਦਾ ਸੀ-17 ਗਲੋਬਮਾਸਟਰ 58 ਲੋਕਾਂ ਨੂੰ ਲੈ ਕੇ ਤੇਹਰਾਨ ਤੋਂ ਗਾਜ਼ੀਆਬਾਦ ਦੇ ਹਿੰਡਨ ਏਅਰਬੇਸ ਸਟੇਸ਼ਨ ‘ਤੇ ਪਹੁੰਚਿਆ।

ਏਅਰਫੋਰਸ ਦੇ ਸੀ-17 ਗਲੋਬਮਾਸਟਰ ਜਹਾਜ਼ ਨੇ ਹਿੰਡਨ ਏਅਰਬੇਸ ਤੋਂ ਸੋਮਵਾਰ ਰਾਤ 8: 30 ਵਜੇ ਉਡਾਣ ਭਰੀ ਸੀ ਅਤੇ ਭਾਰਤੀ ਨਾਗਰਿਕਾਂ ਨੂੰ ਲੈ ਕੇ ਮੰਗਲਵਾਰ ਸਵੇਰੇ ਹਿੰਡਨ ਏਅਰਬੇਸ ‘ਤੇ ਪਰਤਿਆ। ਈਰਾਨ ਤੋਂ ਜਿਨ੍ਹਾਂ 58 ਭਾਰਤੀਆਂ ਨੂੰ ਭਾਰਤ ਲਿਆਇਆ ਗਿਆ ਉਨ੍ਹਾਂ ਵਿੱਚ 25 ਪੁਰਸ਼, 31 ਔਰਤਾਂ ਤੇ 2 ਬੱਚੇ ਸ਼ਾਮਲ ਹਨ।

ਈਰਾਨ ਤੋਂ ਆਏ ਸਾਰੇ ਨਾਗਰਿਕਾਂ ਦੀ ਜਾਂਚ ਲਈ ਕੁਆਰੰਟੀਨਡ (quarantined) ਸਣੇ ਹੋਰ ਮੈਡੀਕਲ ਸੁਵਿਧਾਵਾਂ ਸਥਾਪਤ ਕੀਤੀਆਂ ਗਈਆਂ ਹਨ। ਇੰਡੀਅਨ ਏਅਰਫੋਰਸ ਦੇ ਮੁਤਾਬਕ ਈਰਾਨ ਤੋਂ ਪਰਤੇ ਭਾਰਤੀ ਨਾਗਰਿਕਾਂ ਨੂੰ ਹਿੰਡਨ ਵਿੱਚ ਕੁਆਰੰਟੀਨਡ ਵਿੱਚ ਰੱਖਿਆ ਜਾਵੇਗਾ। ਭਾਰਤੀ ਹਵਾਈ ਫੌਜ ਨੇ ਜ਼ਰੂਰੀ ਮੈਡੀਕਲ ਪ੍ਰੋਟੋਕੋਲ ਐਕਟਿਵ ਕਰ ਦਿੱਤਾ ਹੈ ਅਤੇ ਨਾਗਰਿਕਾਂ ਦੀ ਦੇਖਭਾਲ ਅਤੇ ਸਹਾਇਤਾ ਲਈ ਜ਼ਰੂਰੀ ਸੁਵਿਧਾਵਾਂ ਪ੍ਰਦਾਨ ਕੀਤੀਆਂ ਹਨ।

ਦੱਸ ਦਈਏ ਕਿ ਈਰਾਨ ਵਿੱਚ ਲਗਭਗ 2 ਹਜ਼ਾਰ ਭਾਰਤੀ ਨਾਗਰਿਕ ਰਹਿ ਰਹੇ ਹਨ। ਰਿਪੋਰਟ ਦੇ ਮੁਤਾਬਕ, ਪਿਛਲੇ ਕੁੱਝ ਦਿਨਾਂ ਵਿੱਚ ਈਰਾਨ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਤੇਜੀ ਨਾਲ ਵਧੇ ਹਨ। ਉੱਥੇ ਲਗਭਗ 237 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਲਗਭਗ 7 ਹਜ਼ਾਰ ਲੋਕ ਕੋਰੋਨਾਵਾਇਰਸ ਨਾਲ ਸੰਕਰਮਿਤ ਮਿਲੇ ਹਨ।

- Advertisement -

Share this Article
Leave a comment