ਬੀਬੀ ਖਾਲੜਾ ਨੂੰ ਰਾਜਸਭਾ ਵਿੱਚ ਭੇਜਣਾ ਚਾਹੀਦਾ – ਖਹਿਰਾ

TeamGlobalPunjab
1 Min Read

ਚੰਡੀਗੜ੍ਹ – ਕਾਂਗਰਸ ਦੇ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵਿੱਟਰ ਤੇ ਪੋਸਟ ਪਾ ਕੇ ਕਿਹਾ ਕਿ ਰਾਜਸਭਾ ‘ਚ ਗੈਰ ਪੰਜਾਬੀਆਂ ਤੇ ਵਪਾਰੀਆਂ ਨੂੰ ਭੇਜਣ ਦੀ ਜਗਾਹ ਬੀਬੀ ਪਰਮਜੀਤ ਖਾਲੜਾ ਦੇ ਨਾਂਅ ਨੂੰ ਅੱਗੇ ਕਰਨਾ ਚਾਹੀਦਾ ਸੀ। ਖਹਿਰਾ ਨੇ ਇਸ ਪੋਸਟ ਰਾਹੀਂ ਮਾਨ ਨੂੰ ਆਪਣੇ ਦਿੱਤੇ ਬਿਆਨ ਨੂੰ ਯਾਦ ਕਰਨ ਲਈ ਕਿਹਾ ਹੈ।

ਉਨ੍ਹਾਂ ਕਿਹਾ ਕਿ ਬੀਬੀ ਖਾਲੜਾ ਨੇ ਪੁਲਿਸ ਤਸ਼ੱਦਤ ਦੀ ਮਾਰ ਸਹੀ ਹੈ ਤੇ ਪੰਜਾਬ ਚ ਮਨੁੱਖੀ ਅਧਿਕਾਰਾਂ ਦੇ ਚੈਮਪੀਅਨ ਦੇ ਤੌਰ ਤੇ ਜਾਣੇ ਜਾਂਦੇ ਹਨ। ਉਨ੍ਹਾਂ ਨੇ ਆਪਣੀ ਪੋਸਟ ਨਾਲ ਇੱਕ ਵੀਡੀਓ ਵੀ ਜਾਰੀ ਕੀਤੀ ਹੈ। ਇਹ ਕਲਿੱਪ ਪੁਰਾਣੀ ਹੈ ਜਿਸ ਵਿੱਚ ਭਗਵੰਤ ਮਾਨ ਕਹਿ ਰਹੇ ਹਨ ਕਿ ਬੀਬੀ ਖਾਲੜਾ ਨੂੰ ਰਾਜਸਭਾ ਲਈ ਮਨੋਨੀਤ ਕੀਤਾ ਜਾ ਸਕਦਾ ਹੈ। ਉਨ੍ਹਾਂ ਦੀ ਮਨੁੱਖੀ ਅਧਿਕਾਰਾਂ ਦੀ ਲੜਾਈ ਦੀ ਉਹ ਕਦਰ ਕਰਦੇ ਹਨ। ਵੀਡੀਓ ਚ ਮਾਨ ਕਹਿ ਰਹੇ ਹਨ ਕਿ ਖਾਲੜਾ ਵਰਗੀ ਸ਼ਖ਼ਸੀਅਤ ਵੋਟਾਂ ਮੰਗਣ ਨਹੀਂ ਜਾ ਸਕਦੇ ਤੇ ਰਾਜਸਭਾ ਲਈ ਪਾਰਟੀਆਂ ਨੂੰ ਉਨ੍ਹਾਂ ਦਾ ਨਾਂਅ ਭੇਜਣਾ ਚਾਹੀਦਾ ਹੈ , ਜਿੱਥੇ ਵੋਟਾਂ ਮੰਗਣ ਦੀ ਜ਼ਰੂਰਤ ਹੀ ਨਾਂ ਪਵੇ।

Share this Article
Leave a comment