ਪਠਾਨਕੋਟ: ਪੰਜਾਬ ‘ਚ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ ਹੋਵੇਗਾ। ਇਹ ਯਾਤਰਾ ਬੁੱਧਵਾਰ ਨੂੰ ਹਿਮਾਚਲ ਲਈ ਗਈ ਸੀ, ਉਥੋਂ ਇਹ ਫਿਰ ਰਾਤ ਨੂੰ ਹੀ ਪੰਜਾਬ ਵਿੱਚ ਦਾਖ਼ਲ ਹੋ ਗਈ ਹੈ। ਯਾਤਰਾ ਪਠਾਨਕੋਟ ਦੀ ਸ਼ਾਹ ਕਾਲੋਨੀ ਵਿਖੇ ਰਾਤ ਰੁਕੀ। ਅੱਜ ਦੁਪਹਿਰ 1 ਵਜੇ ਰਾਹੁਲ ਗਾਂਧੀ ਪਠਾਨਕੋਟ ਦੇ ਸਰਨਾ ਵਿਖੇ ਜਨ ਸਭਾ ਨੂੰ ਸੰਬੋਧਨ ਕਰਨ ਜਾ ਰਹੇ ਹਨ। ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਇੱਥੇ ਮੌਜੂਦ ਰਹਿਣਗੇ।
ਜਨ ਸਭਾ ਤੋਂ ਬਾਅਦ ਇਹ ਯਾਤਰਾ ਜੰਮੂ-ਕਸ਼ਮੀਰ ‘ਚ ਦਾਖਲ ਹੋਵੇਗੀ। ਯਾਤਰਾ ਲਖਨਪੁਰਾ ਦੇ ਰਸਤੇ ਤੋਂ ਜੰਮੂ ਕਸ਼ਮੀਰ ਵਿਖੇ ਪਹੁੰਚੇਗੀ ਜਿੱਥੇ ਕਠੂਆ ਵਿਖੇ ਰਾਤ ਨੂੰ ਆਰਾਮ ਕੀਤਾ ਜਾਵੇਗਾ।
इतिहास उन्हें ही याद रखता है जो इतिहास बनाते हैं…अपनी इच्छाशक्ति और दृढ़ संकल्प के बूते।
इस संकल्प को साथ लिए नफ़रत के खिलाफ लगातार चल रही #BharatJodoYatra आज पंजाब के पठानकोट से जम्मू कश्मीर के कठुआ तक जाएगी।
इतिहास बनने जा रहा है, आप उसके साक्षी हैं। pic.twitter.com/D2KIefsBSA
— Congress (@INCIndia) January 19, 2023
ਯਾਤਰਾ ਦੇ ਆਖਰੀ ਦਿਨ ਕਾਂਗਰਸ ਵੱਲੋਂ ਸ਼ਕਤੀ ਪ੍ਰਦਰਸ਼ਨ ਕੀਤਾ ਜਾਵੇਗਾ। ਯਾਤਰਾ ਦੌਰਾਨ ਰਾਹੁਲ ਗਾਂਧੀ ਵੱਲੋਂ ਪਠਾਨਕੋਟ ਦੇ ਸਰਨਾ ਵਿੱਚ ਵਿਸ਼ਾਲ ਰੈਲੀ ਕੀਤੀ ਜਾਵੇਗੀ। ਰੈਲੀ ਤੋਂ ਬਾਅਦ ਸਰਨਾ ਤੋਂ ਸੁਜਾਨਪੁਰ ਤੱਕ ਪੈਦਲ ਮਾਰਚ ਕੀਤਾ ਜਾਵੇਗਾ।