ਭਾਜਪਾ ਪੂਰੇ ਦੇਸ਼ ’ਚ ਮਨਾਏਗੀ ਵੀਰ ਬਾਲ ਦਿਵਸ, ਕਿਹਾ-ਕੇਂਦਰੀ ਨੇਤਾ ਪੰਜਾਬ ‘ਚ ਇਸ ਮੌਕੇ ਰਹਿਣ ਮੌਜੂਦ

Rajneet Kaur
2 Min Read

ਚੰਡੀਗੜ੍ਹ: ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ ਦੇ ਸ਼ਹੀਦੀ ਦਿਵਸ 26 ਦਸੰਬਰ ਨੂੰ ਭਾਜਪਾ ਨੇ  ਪੂਰੇ ਦੇਸ਼ ਵਿਚ ਮਨਾਉਣ ਦਾ ਫ਼ੈਸਲਾ ਕੀਤਾ ਹੈ। ਨਾਲ ਹੀ ਪੰਜਾਬ ‘ਚ ਵੀਰ ਬਾਲ ਦਿਵਸ ਜ਼ਰੀਏ ਦਿਲਾਂ ਦੀਆਂ ਦੂਰੀਆਂ ਮਿਟਾਉਣ ਦੇ ਰੂਪ ਵਿਚ ਮਨਾਇਆ ਜਾਵੇਗਾ। ਪੰਜਾਬ ਭਾਜਪਾ ਆਪਣੀ ਰਾਸ਼ਟਰੀ ਲੀਡਰਸ਼ਿਪ ਤੋਂ ਇਹ ਮੰਗ ਕਰਨ ਜਾ ਰਹੀ ਹੈ ਕਿ ਕੇਂਦਰੀ ਨੇਤਾ ਪੰਜਾਬ ਵਿਚ ਇਸ ਮੌਕੇ ਮੌਜੂਦ ਰਹਿਣ।

ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੂੰ ਇਸ ਮੌਕੇ ਜ਼ਿਲ੍ਹਾ ਪੱਧਰ ’ਤੇ ਸਮਾਗਮ ਕਰਨ ਦੇ ਨਿਰਦੇਸ਼ ਦਿੱਤੇ ਹਨ। ਜਾਖੜ ਖੁਦ 26 ਦਸੰਬਰ ਨੂੰ ਫਤਹਿਗੜ੍ਹ ਸਾਹਿਬ ’ਚ ਜਾ ਕੇ ਸਾਹਿਬਜ਼ਾਦਿਆਂ ਨੂੰ ਨਮਨ ਕਰਨਗੇ।

ਦਿੱਲੀ ਵਿਚ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਨੇ 22-23 ਦਸੰਬਰ ਨੂੰ ਹੋਣ ਵਾਲੀ ਰਾਸ਼ਟਰੀ ਪੱਧਰ ਦੀ ਮੀਟਿੰਗ ਵਿਚ ਵੀਰ ਬਾਲ ਦਿਵਸ ਨੂੰ ਪ੍ਰਮੁੱਖ ਏਜੰਡੇ ’ਚ ਸ਼ਾਮਿਲ ਕੀਤਾ ਹੈ। ਮੀਟਿੰਗ ਵਿਚ ਭਾਜਪਾ ਦੇ ਸਾਰੇ ਪ੍ਰਦੇਸ਼ ਪ੍ਰਧਾਨ, ਪ੍ਰਦੇਸ਼ ਸੰਗਠਨ ਮਹਾਮੰਤਰੀ ਤੇ ਰਾਸ਼ਟਰੀ ਨੇਤਾ ਸ਼ਾਮਿਲ ਹੋਣਗੇ। ਇਸ ਵਿਚ ਵਿਕਸਿਤ ਭਾਰਤ ਸੰਕਲਪ ਯਾਤਰਾ, ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਪੰਜ ਰਾਜਾਂ ਵਿਚ ਮੁਕੰਮਲ ਹੋਈਆਂ ਚੋਣਾਂ ਦੀ ਸਮੀਖਿਆ ਕੀਤੀ ਜਾਵੇਗੀ। ਨਾਲ ਹੀ ਵੀਰ ਬਾਲ ਦਿਵਸ ਦੀਆਂ ਤਿਆਰੀਆਂ ’ਤੇ ਵੀ ਵਿਚਾਰ ਵਟਾਂਦਰਾ ਹੋਵੇਗਾ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment