ਚੀਨ ਦੀ ਸਰਹੱਦ ‘ਤੇ ਪੰਜਾਬ ਦੇ ਦੋ ਜਵਾਨ ਸ਼ਹੀਦ

TeamGlobalPunjab
1 Min Read

ਨਿਊਜ਼ ਡੈਸਕ: ਅਰੁਣਾਚਲ ਪ੍ਰਦੇਸ਼ ਵਿੱਚ ਚੀਨ ਐਲਏਸੀ ਦੇ ਨੇੜ੍ਹੇ ਗਸ਼ਤ ਦੌਰਾਨ ਇੱਕ ਤੇਜ ਵਹਾਅ ਵਾਲੇ ਨਾਲੇ ‘ਤੇ ਬਣੇ ਲਕੜ ਦੇ ਪੁਲ ਤੋਂ ਗਸ਼ਤ ਦੇ ਦੌਰਾਨ ਡਿੱਗਣ ਕਾਰਨ ਪੰਜਾਬ ਦੇ ਦੋ ਜਵਾਨ ਸ਼ਹੀਦ ਹੋਏ ਹਨ। ਸੂਤਰਾਂ ਅਨੁਸਾਰ 4 ਸਿੱਖ ਲਾਇਟ ਇੰਫੇਂਟਰੀ ਦੇ ਸਿਪਾਹੀ ਸਤਵਿੰਦਰ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੁਤਬਾ ਅਤੇ ਸਿਪਾਹੀ ਲਖਵੀਰ ਸਿੰਘ ਮੋਗਾ ਜਿਲ੍ਹੇ ਦੇ ਪਿੰਡ ਡੇਮਰੂ ਖੁਰਦ ਦੇ ਰਹਿਣ ਵਾਲੇ ਹਨ।

ਦੋਵੇਂ ਇੱਕ ਦੂੱਜੇ ਨੂੰ ਬਚਾਉਂਦੇ ਹੋਏ ਨਾਲੇ ਦੇ ਤੇਜ ਵਹਾਅ ਵਿੱਚ ਰੁੜ੍ਹ ਗਏ ਸਨ। ਸ਼ਹੀਦਾਂ ਦੇ ਪਰਿਵਾਰਾਂ ਨੂੰ ਸੂਬਾ ਸਰਕਾਰ ਨੇ 50 – 50 ਲੱਖ ਰੁਪਏ ਅਤੇ ਇੱਕ-ਇੱਕ ਪਰਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਦੋਵੇਂ ਫੌਜੀ ਗਸ਼ਤ ਦੌਰਾਨ 22 ਜੁਲਾਈ ਨੂੰ ਨਾਲੇ ਦੇ ਤੇਜ ਵਹਾਅ ਰੁੜ੍ਹ ਗਏ ਸਨ। ਸੋਮਵਾਰ ਨੂੰ ਸਿਪਾਹੀ ਲਖਵੀਰ ਸਿੰਘ ਦੀ ਮ੍ਰਿਤਕ ਦੇਹ ਨੂੰ ਤਲਾਸ਼ ਲਿਆ ਗਿਆ ਹੈ, ਜਦਕਿ ਸਤਵਿੰਦਰ ਸਿੰਘ ਦੀ ਅਜੇ ਮ੍ਰਿਤਕ ਦੇ ਨਹੀਂ ਲੱਭੀ। ਦਸ ਦਈਏ ਗਰੀਬ ਅਤੇ ਦਿਹਾੜੀਦਾਰ ਪਰਿਵਾਰ ਦਾ 20 ਸਾਲਾ ਸਤਵਿੰਦਰ ਸਿੰਘ ਡੇਢ ਸਾਲ ਪਹਿਲਾਂ ਥਲ ਸੈਨਾ ਵਿੱਚ ਭਰਤੀ ਹੋਇਆ ਸੀ।

Share this Article
Leave a comment