ਭੰਗੜਚੀ ਜੱਗੀ ਯੂਕੇ ਦਾ ਫਰਿਜ਼ਨੋ ਵਿਖੇ ਹੋਇਆ ਸਨਮਾਨ

Rajneet Kaur
3 Min Read
ਫਰਿਜ਼ਨੋ (ਕੈਲੀਫੋਰਨੀਆ) (ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ) : ਇੰਗਲੈਂਡ ਦੇ ਸ਼ਹਿਰ ਇੰਨਫੀਲਡ ਵਸਦੇ ਉੱਘੇ ਭੰਗੜਚੀ ਜੂਗੀ ਯੂਕੇ ਅੱਜਕੱਲ ਆਪਣੇ ਕੈਲੀਫੋਰਨੀਆ ਫੇਰੀ ਤੇ ਹਨ। ਉਹਨਾਂ ਦੇ ਸਨਮਾਨ ਹਿੱਤ  ਕਾਰੋਬਾਰੀ ਹਾਕਮ ਸਿੰਘ ਢਿਲੋ, ਉਹਨਾਂ ਦੇ ਭਤੀਜੇ ਦਵਿੰਦਰ ਢਿੱਲੋ ਅਤੇ ਕੁਲਵੰਦਰ ਢਿਲੋ ਨੇ ਇੱਕ ਸਾਨਦਾਰ ਸ਼ਾਮ ਦਾ ਅਯੋਜਨ ਆਪਣੇ ਢਿੱਲੋ ਫਾਰਮ ਤੇ ਕੀਤਾ। ਜਿੱਥੇ ਵੱਡੀ ਗਿਣਤੀ ਵਿੱਚ ਕਲਾਕਾਰਾਂ, ਸ਼ਾਇਰਾਂ, ਲੇਖਕਾਂ ਨੇ ਪਹੁੰਚਕੇ ਉਹਨਾਂ ਨੂੰ ਜੀ ਆਇਆਂ ਕਹੀ।
ਇਸ ਮੌਕੇ ਸਟੇਜ ਦੀ ਸ਼ੁਰੂਆਤ ਰਾਜ ਕਿਸ਼ਨਪੁਰਾ ਨੇ ਸਭਨਾਂ ਨੂੰ ਨਿੱਘੀ ਜੀ ਆਇਆ ਆਖਕੇ ਕੀਤੀ। ਉਪਰੰਤ ਪੱਪੀ ਭਦੌੜ ਨੇ ਆਪਣੇ ਗੀਤ ਖ਼ਤਰਾ ਸਿੱਖੀ ਨੂੰ ਅਤੇ ਇੱਜ਼ਤ ਕਰੀ ਦੀ ਕਿਰਦਾਰ ਵੇਖਕੇ, ਗਾਕੇ ਸਭਨਾਂ ਦੀ ਵਾਹਵਾ ਖੱਟੀ। ਲੇਖਕ ਸੰਤੋਖ ਮਨਿਹਾਸ ਨੇ ਸਹਿਤਕ ਸ਼ਬਦਾਂ ਨਾਲ ਸਾਂਝ ਪਾਈ। ਸ਼ਾਇਰ ਰਣਜੀਤ ਗਿੱਲ ਨੇ ਆਪਣੀਆਂ ਰਚਨਾਵਾਂ ਨਾਲ ਹਾਜ਼ਰੀ ਲਵਾਈ। ਗਾਇਕ ਗੁਰਦੀਪ ਕੁੱਸਾ ਨੇ ਆਪਣਾ ਗੀਤ ਜਿਹੜਾ ਫੜਿਆ ਗਿਆ, ਓਹੀ ਚੋਰ ਚੋਰ ਨਾਲ ਪੂਰੀ ਧਕ ਜਮਾਈ। ਗਾਇਕ ਗੋਗੀ ਸੰਧੂ ਨੇ ਸੱਭਿਆਚਾਰਕ ਅਤੇ ਲੋਕ ਗੀਤ ਗਾਕੇ ਆਪ ਮੁਹਾਰੇ ਤਾੜੀਆਂ ਵਜਵਾਈਆਂ। ਗਾਇਕ ਕਮਲਜੀਤ ਬੈਨੀਪਾਲ, ਅਨਮੋਲ, ਵਿੱਕੀ ਧਾਲੀਵਾਲ, ਅਮਰਜੀਤ ਨੇ ਸੰਗੀਤਕ ਮਹਿਫ਼ਲ ਨੂੰ ਆਪਣੀ ਗਾਇਕੀ ਨਾਲ ਹੋਰ ਚਾਰ ਚੰਨ ਲਾਏ। ਉਪਰੰਤ ਜੱਗੀ ਯੂਕੇ ਨੇ ਆਪਣੇ ਨਵੇਂ ਪੁਰਾਣ ਗੀਤਾਂ ਨਾਲ ਖੂਬ ਰੰਗ ਬੰਨਿਆ।
ਜ਼ਿਕਰਯੋਗ ਹੈ ਕਿ ਜੱਗੀ ਯੂਕੇ ਜਿੰਨ੍ਹਾ ਨੇ 80 ਦੇ ਦਹਾਕੇ ਦੌਰਾਨ ਗੁਰੂ ਨਾਨਕ ਕਾਲਜ ਮੋਗਾ ਤੋਂ ਬੀ. ਏ. ਕੀਤੀ ।  ਇਸੇ ਦੌਰਾਨ ਉਹਨਾਂ ਦਾ ਮੇਲ ਸਵ. ਮੇਜਰ ਸਿੰਘ ਢੋਲੀ ਨਾਲ ਹੋਇਆ ਅਤੇ ਇੱਥੋ ਫਿਰ ਜੱਗੀ ਯੂਕੇ ਦੇ ਭੰਗੜੇ ਦੇ ਸਫ਼ਰ ਦੀ ਸ਼ੁਰੂਆਤ ਹੋਈ । ਪਿਛਲੇ ਤਕਰੀਬਨ ਤਿੰਨ ਦਹਾਕਿਆਂ ਤੋਂ ਉਹ ਇੰਗਲੈਡੀ ‘ਚ ਰਹਿ ਰਹੇ ਹਨ। ਪਰ ਅੰਦਰ ਵਸੀ ਪੰਜਾਬੀਅਤ ਨੇ ਉਹਨਾਂ ਨੂੰ ਵਲੈਤ ਦੀ ਹਵਾ ਨਾ ਲੱਗਣ ਦਿੱਤੀ।  2016 ਵਿੱਚ ਪਤਨੀ ਦੇ ਦੇਹਾਂਤ  ਤੋਂ ਬਾਅਦ ਗਾਇਕੀ ਵੱਲ ਨੂੰ ਮੋੜ ਕੱਟਿਆ ਤੇ ਓਦੋਂ ਗੀਤਾਂ ਨੂੰ ਹੀ ਆਪਣੇ ਯਾਰ ਬਣਾ ਲਿਆ। ਇਸ ਮੌਕੇ  ਬਿੱਲੂ ਖੰਨਾ, ਗੁਰਚਰਨ ਸਿੰਘ ਗਿੱਲ, ਹਰਦੇਵ ਸਿੰਘ ਰਸੂਲਪੁਰ, ਮਾਸਟਰ ਸੁਲੱਖਣ ਸਿੰਘ, ਬਿੱਟੂ ਕੁੱਸਾ, ਮਹਿੰਦਰ ਸਿੰਘ ਹਠੂਰ, ਨਾਜਰ ਸਿੰਘ ਸਹੋਤਾ, ਸੁੱਖਾ ਗਿੱਲ, ਅਵਤਾਰ ਗੁਦਾਰਾ, ਭਰਪੂਰ ਬਰਾੜ, ਧਰਮਿੰਦਰ ਚੜਿੱਕ, ਸ਼ੋਕੀ ਢੋਲੀ, ਥਾਣੇਦਾਰ ਗੁਰਮੇਲ ਸਿੰਘ, ਜਸਪਾਲ ਸਿੰਘ ਬਿਲਾਸਪੁਰ ਆਦਿ ਵਰਗੇ ਸੱਜਣ ਮਜੂਦ ਰਹੇ। ਅਖੀਰ ਮੋਗਾ ਮੀਟ ਦੇ ਸੁਆਦਿਸ਼ਟ ਖਾਣੇ ਨਾਲ ਅਮਿੱਟ ਪੈੜ੍ਹਾ ਛੱਡਦਾ ਯਾਦਗਾਰੀ ਹੋ ਨਿੱਬੜਿਆ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment