ਚੰਡੀਗੜ੍ਹ: ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਪੂਰਾ ਵਿਰੋਧੀ ਪੱਖ ਸੂਬੇ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੇ ਖਿਲਾਫ ਹੋ ਗਿਆ ਹੈ। ਵਿਰੋਧੀ ਪੱਖ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ। ਆਮ ਆਦਮੀ ਪਾਰਟੀ ਨੇ ਮੰਗਲਵਾਰ ਨੂੰ ਕੈਪਟਨ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਆਪ ਆਗੂਆਂ ਨੇ ਸੀਐਮ ਦੇ ਫਾਰਮ ਹਾਊਸ ਦੇ ਬਾਹਰ ਧਰਨਾ ਦੇਣ ਦੀ ਯੋਜਨਾ ਬਣਾਈ ਸੀ।
ਇਸ ਦੌਰਾਨ ਧਰਨਾ ਦੇਣ ਜਾ ਰਹੇ ਆਪ ਆਗੂ ਭਗਵੰਤ ਮਾਨ, ਹਰਪਾਲ ਚੀਮਾ ਸਣੇ ਹੋਰ ਆਗੂਆਂ ਅਤੇ ਵਿਧਾਇਕਾਂ ਨੂੰ ਪੁਲਿਸ ਨੇ ਸੀਐਮ ਦੇ ਫਾਰਮ ਹਾਊਸ ਦੀ ਕੁੱਝ ਦੂਰੀ ‘ਤੇ ਹੀ ਹਿਰਾਸਤ ‘ਚ ਲੈ ਲਿਆ। ਪੁਲਿਸ ਵਲੋਂ ਸਾਰੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ‘ਚ ਲੈ ਕੇ ਬੱਸ ਵਿੱਚ ਮੁਹਾਲੀ ਦੇ 1 ਫੇਜ਼ ਦੇ ਥਾਣੇ ਲਿਜਾਇਆ ਗਿਆ ਹੈ।