ਰਾਜ ਕੁੰਦਰਾ ਦੀ ਗ੍ਰਿਫਤਾਰੀ ਤੋਂ ਬਾਅਦ ਹੁਣ ਪੋਰਨ ਫ਼ਿਲਮਾਂ ਦੇ ਮਾਮਲੇ ‘ਚ  ਮਾਡਲ-ਅਦਾਕਾਰਾ ਨੰਦਿਤਾ ਦੱਤ ਗ੍ਰਿਫਤਾਰ

TeamGlobalPunjab
3 Min Read

ਮੁੰਬਈ: ਅਸ਼ਲੀਲ ਵੀਡੀਓ ਬਣਾਉਣ ਦੇ ਮਾਮਲੇ ‘ਚ ਅਦਾਕਾਰਾ ਰਾਜ ਕੁੰਦਰਾ ਦੀ ਗਿ੍ਰਫ਼ਤਾਰੀ ਤੋਂ ਬਾਅਦ ਹੁਣ ਪੋਰਨ ਫ਼ਿਲਮਾਂ ਦੇ ਮਾਮਲੇ ‘ਚ ਕਈਆਂ ਦੇ ਨਾਮ ਸਾਹਮਣੇ ਆ ਰਹੇ ਹਨ। ਇਸ ਦੌਰਾਨ ਹੁਣ ਹਾਲ ਹੀ ‘ਚ ਕੋਲਕਾਤਾ ਪੁਲਿਸ ਨੇ ਇਕ ਮਾਡਲ-ਅਦਾਕਾਰਾ ਨੰਦਿਤਾ ਦੱਤ ਨੂੰ ਅਸ਼ਲੀਲ ਫ਼ਿਲਮਾਂ ਬਣਾਉਣ ਦੇ ਦੋਸ਼ ‘ਚ ਗਿ੍ਰਫ਼ਤਾਰ ਕੀਤਾ ਹੈ।

ਮੀਡੀਆ ਰਿਪੋਰਟ ਅਨੁਸਾਰ  ਪੁਲਿਸ ਨੇ 30 ਸਾਲ ਦੀ ਨੰਦਿਤਾ ਦੱਤਾ ਦੇ ਨਾਲ ਉਸ ਦੇ ਦੋਸਤ ਮੌਨਾਕ ਘੋਸ਼ ਨੂੰ ਵੀ ਗਿ੍ਰਫ਼ਤਾਰ ਕੀਤਾ ਹੈ। ਇਨ੍ਹਾਂ ਦੋਵਾਂ ‘ਤੇ ਦੋਸ਼ ਹੈ ਕਿ ਲੋਕ ਨਵੀਂਆਂ ਕੁੜੀਆਂ ਨੂੰ ਵੈੱਬ ਸੀਰੀਜ਼ ‘ਚ ਕੰਮ ਦਾ ਲਾਲਚ ਦੇ ਕੇ ਅਤੇ ਧਮਕਾ ਕੇ ਜਬਰਨ ਅਸ਼ਲੀਲ ਫ਼ਿਲਮਾਂ ਸ਼ੂਟ ਕਰਦੇ ਸਨ। ਨੰਦਿਤਾ ਦੱਤਾ ਖ਼ੁਦ ਵੀ ਅਸ਼ਲੀਲ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ ਜਿਸ ‘ਚ ਉਸ ਦੇ ਕਿਰਦਾਰ ਦਾ ਨਾਂ ਨੈਂਸੀ ਭਾਭੀ ਹੁੰਦਾ ਸੀ। ਨੰਦਿਤਾ ਅਤੇ ਮੌਨਾਕ ਦੇ ਖ਼ਿਲਾਫ਼ 26 ਜੁਲਾਈ ਨੂੰ 2 ਮਾਡਲਾਂ ਨੇ ਸ਼ਿਕਾਇਤ ਦਰਜ ਕੀਤੀ ਸੀ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਨੂੰ ਪੁਲਿਸ ਨੇ ਉਨ੍ਹਾਂ ਦੇ ਘਰ ‘ਚੋਂ ਗਿ੍ਰਫ਼ਤਾਰ ਕਰ ਲਿਆ ਹੈ।

ਸ਼ਿਕਾਇਤ ਕਰਨ ਵਾਲੀ ਇਕ ਮਾਡਲ ਨੇ ਦੋਸ਼ ਲਗਾਇਆ ਕਿ ਬੈਲੀਗੰਜ ਸਥਿਤ ਇਕ ਸਟੂਡਿਓ ‘ਚ ਉਨ੍ਹਾਂ ਦਾ ਜਬਰਨ ਅਸ਼ਲੀਲ ਵੀਡੀਓ ਸ਼ੂਟ ਕੀਤਾ ਗਿਆ ਸੀ। ਉਸ ਨੇ ਇਹ ਵੀ ਕਿਹਾ ਕਿ ਸ਼ਹਿਰ ਦੇ ਨਿਊ ਟਾਊਨ ਹੋਟਲ ‘ਚ ਉਸ ਦੀ ਦੋਸਤ ਕੋਲੋਂ ਜ਼ਬਰਦਸਤੀ ਇਕ ਅਸ਼ਲੀਲ ਵੀਡੀਓ ‘ਚ ਕੰਮ ਕਰਵਾਇਆ ਗਿਆ ਸੀ।

ਇਸ ਮਾਮਲੇ ‘ਚ ਪੁਲਿਸ ਨੇ ਇਕ ਸੀਨੀਅਰ ਅਧਿਕਾਰੀ ਨੂੰ ਕਿਹਾ ਕਿ ਉਹ  ਨੰਦਿਤਾ ਤੋਂ ਉਨ੍ਹਾਂ ਦੇ ਹੋਰ ਦੋਸਤਾਂ ਤੋਂ ਵੀ ਪੁੱਛਗਿੱਛ ਕਰਨਗੇ ਅਤੇ ਪਤਾ ਲਗਾਇਆ ਜਾਵੇਗਾ ਕਿ ਕਿਥੇ ਇਹ ਲੋਕ ਸੰਗਠਿਤ ਤਰੀਕੇ ਨਾਲ ਅਸ਼ਲੀਲ ਕੰਟੈਂਟ ਸ਼ੂਟ ਕਰਦੇ ਸਨ। ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਨ੍ਹਾਂ ਵੀਡੀਓਜ਼ ਨੂੰ ਕਿੱਥੇ ਵੇਚਿਆ ਜਾਂਦਾ ਸੀ ਅਤੇ ਇਹ ਲੋਕ ਕਿਸੇ ਵੱਡੇ ਰੈਕੇਟ ਦਾ ਹਿੱਸਾ ਤਾਂ ਨਹੀਂ ਹਨ।ਪੁਲਿਸ ਰਿਪੋਰਟ ਦੇ ਅਨੁਸਾਰ, ਇਹ ਸਮੂਹ ਹੇਠਲੇ ਮੱਧ ਵਰਗ ਦੇ ਪਰਿਵਾਰਾਂ ਦੀਆਂ ਔਰਤਾਂ ਨੂੰ ਫਸਾਉਂਦੇ ਹਨ ਜੋ ਜਲਦ ਪੈਸਾ ਕਮਾਉਣ ਦੇ ਚੱਕਰਾਂ ਨਾਲ ਕੰਮ ਲਈ ਸੰਘਰਸ਼ ਕਰ ਰਹੇ ਹਨ ਜਾਂ ਉਨ੍ਹਾਂ ਨੂੰ ਗੰਭੀਰ ਨਤੀਜਿਆਂ ਦੀ ਧਮਕੀ ਦੇ ਰਹੇ ਹਨ ।  ਪੁਲਿਸ ਇਸ ਗੱਲ ਦੀ ਵੀ ਜਾਂਚ ਕਰ ਰਹੀ ਹੈ ਕਿ ਕੀ ਇਨ੍ਹਾਂ ਪੋਰਨ ਰੈਕੇਟ ਦਾ ਕਾਰੋਬਾਰੀ ਅਤੇ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਰਾਜ ਕੁੰਦਰਾ ਅਸ਼ਲੀਲਤਾ ਮਾਮਲੇ ਨਾਲ ਕੋਈ ਸਬੰਧ ਹੈ ਜਾਂ ਨਹੀਂ। ਨੰਦਿਤਾ ਦੱਤ ਅਤੇ ਮੌਨਾਕ ਘੋਸ਼ ਨੂੰ ਬਾਰਾਸਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਨ੍ਹਾਂ ਨੂੰ ਇੱਕ ਹਫ਼ਤੇ ਲਈ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ। 

- Advertisement -

Share this Article
Leave a comment