ਸਰੀਰ ‘ਚ ਜਮ੍ਹਾਂ ਹੋਈ ਗੰਦਗੀ ਕੁਝ ਹੀ ਦਿਨਾਂ ‘ਚ ਹੋ ਜਾਵੇਗੀ ਦੂਰ, ਸਵੇਰੇ ਖਾਲੀ ਪੇਟ ਪੀਓ ਇਹ ਡ੍ਰਿੰਕ

TeamGlobalPunjab
2 Min Read

ਨਿਊਜ਼ ਡੈਸਕ- ਹਰ ਕੋਈ ਜਾਣਦਾ ਹੈ ਕਿ ਬਦਲਦੀ ਜੀਵਨਸ਼ੈਲੀ ਅਤੇ ਖ਼ਰਾਬ ਖੁਰਾਕ ਕਾਰਨ ਤੁਹਾਡੇ ਸਰੀਰ ‘ਚ ਕਈ ਤਰ੍ਹਾਂ ਦੀ ਗੰਦਗੀ ਜਮ੍ਹਾ ਹੋਣ ਲੱਗਦੀ ਹੈ, ਜਿਸ ਕਾਰਨ ਸਰੀਰ ‘ਚ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜਨਮ ਲੈਣ ਲੱਗਦੀਆਂ ਹਨ। ਇਨ੍ਹਾਂ ਵਿੱਚ ਮੋਟਾਪਾ, ਪੇਟ ਦੀਆਂ ਸਮੱਸਿਆਵਾਂ ਅਤੇ ਹਾਈ ਬੀ.ਪੀ. ਇਸ ਵਿੱਚ ਸ਼ਾਮਿਲ ਹੈ। ਅਜਿਹੇ ‘ਚ ਇਨ੍ਹਾਂ ਸਮੱਸਿਆਵਾਂ ਤੋਂ ਬਚਣ ਲਈ ਸਰੀਰ ਨੂੰ ਡੀਟੌਕਸਫਾਈ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ। ਸਰੀਰ ਦੀ ਗੰਦਗੀ ਨੂੰ ਸਾਫ਼ ਕਰਨ ਲਈ ਮਾਹਿਰ ਕਈ ਤਰ੍ਹਾਂ ਦੇ ਸਿਹਤਮੰਦ ਆਹਾਰ ਲੈਣ ਦੀ ਸਲਾਹ ਦਿੰਦੇ ਹਨ। ਇਨ੍ਹਾਂ ਹੈਲਦੀ ਡਾਈਟਸ ‘ਚ ਕੁਝ ਅਜਿਹੇ ਡ੍ਰਿੰਕਸ ਹਨ, ਜਿਨ੍ਹਾਂ ਤੋਂ ਤੁਸੀਂ ਸਰੀਰ ਦੀ ਗੰਦਗੀ ਨੂੰ ਸਾਫ਼ ਕਰਨ ਦੇ ਨਾਲ-ਨਾਲ ਭਾਰ ਵੀ ਘੱਟ ਕਰ ਸਕਦੇ ਹੋ।

ਦਾਲਚੀਨੀ ਅਤੇ ਸ਼ਹਿਦ ਦਾ ਡ੍ਰਿੰਕ- ਦਾਲਚੀਨੀ ਅਤੇ ਸ਼ਹਿਦ ਦਾ ਡ੍ਰਿੰਕ ਸਰੀਰ ‘ਚੋਂ ਗੰਦਗੀ ਸਾਫ਼ ਕਰਨ ‘ਚ ਅਹਿਮ ਭੂਮਿਕਾ ਨਿਭਾਉਣਦਾ ਹੈ। ਇਹ ਡ੍ਰਿੰਕ ਸਰੀਰ ਲਈ ਬਹੁਤ ਫਾਇਦੇਮੰਦ ਹੈ। ਅਸਲ ‘ਚ ਦਾਲ ਚੀਨੀ ‘ਚ ਐਂਟੀਬੈਕਟੀਰੀਅਲ, ਐਂਟੀਵਾਇਰਲ ਅਤੇ ਐਂਟੀਫੰਗਲ ਗੁਣ ਹੁੰਦੇ ਹਨ, ਜੋ ਸਰੀਰ ਦੀ ਗੰਦਗੀ ਨੂੰ ਸਾਫ਼ ਕਰਨ ‘ਚ ਮਦਦਗਾਰ ਹੁੰਦੇ ਹਨ। ਇਸ ਦੇ ਨਾਲ ਹੀ ਸ਼ਹਿਦ ਐਂਟੀਆਕਸੀਡੈਂਟ ਗੁਣਾਂ ਨਾਲ ਵੀ ਭਰਪੂਰ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਦੋਵਾਂ ਦਾ ਮਿਸ਼ਰਣ ਤੁਹਾਡੇ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਪੁਦੀਨੇ ਅਤੇ ਖੀਰੇ ਦੇ ਡ੍ਰਿੰਕ ਤੋਂ ਵੀ ਮਿਲਦਾ ਹੈ ਫਾਇਦਾ- ਪੁਦੀਨਾ ਅਤੇ ਖੀਰੇ ਦਾ ਡ੍ਰਿੰਕ ਵੀ ਤੁਹਾਡੇ ਸਰੀਰ ‘ਚ ਜਮ੍ਹਾਂ ਹੋਈ ਗੰਦਗੀ ਨੂੰ ਸਾਫ਼ ਕਰਦਾ ਹੈ। ਦਰਅਸਲ, ਖੀਰੇ ‘ਚ 90 ਫੀਸਦੀ ਪਾਣੀ ਹੁੰਦਾ ਹੈ। ਅਜਿਹੀ ਸਥਿਤੀ ਵਿੱਚ, ਇਹ ਤੁਹਾਨੂੰ ਲੰਬੇ ਸਮੇਂ ਤੱਕ ਹਾਈਡਰੇਟ ਰੱਖਦਾ ਹੈ। ਦੂਜੇ ਪਾਸੇ ਪੁਦੀਨੇ ਦੀਆਂ ਪੱਤੀਆਂ ਵਿੱਚ ਕਈ ਤਰ੍ਹਾਂ ਦੇ ਐਂਟੀਬੈਕਟੀਰੀਅਲ ਅਤੇ ਐਂਟੀ-ਵਾਇਰਲ ਗੁਣ ਪਾਏ ਜਾਂਦੇ ਹਨ। ਕੁੱਲ ਮਿਲਾ ਕੇ ਇਹ ਡ੍ਰਿੰਕ ਤੁਹਾਡੇ ਲਈ ਕਾਫੀ ਸਿਹਤਮੰਦ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment