Breaking News

ਰੈਪਰ ਬਰਨਾ ਬੁਆਏ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਕੀਤੀ ਮੁਲਾਕਾਤ, ਹੋਇਆ ਭਾਵੁਕ

ਨਿਊਜ਼ ਡੈਸਕ: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਲਈ ਨਾਈਜੀਰੀਆ ਦੇ ਰੈਪਰ ਬਰਨਾ ਬੁਆਏ ਨੇ ਵੀ ਇਨਸਾਫ ਮੰਗਿਆ ਹੈ। ਸਿੱਧੂ ਮੂਸੇਵਾਲਾ ਦੇ ਮਾਪੇ ਇਸ ਵੇਲੇ ਬਰਤਾਨੀਆ ਵਿੱਚ ਹਨ ਅਤੇ ਉਹ ਪੁੱਤ ਦੇ ਕਾਤਲਾਂ ਖ਼ਿਲਾਫ਼ ਕਾਰਵਾਈ ਨਾ ਹੋਣ ਤੋਂ ਨਾਰਾਜ਼ ਹਨ। ਮਾਪੇ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਇੰਗਲੈਂਡ ਵਿੱਚ ਹੋਣ ਵਾਲੀ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਗਏ ਹੋਏ ਹਨ।

ਇੰਗਲੈਂਡ ਵਿੱਚ ਮੂਸੇਵਾਲਾ ਦੇ ਮਾਪਿਆਂ ਨੇ ਨਾਈਜੀਰੀਅਨ ਰੈਪਰ ਬਰਨਾ ਬੁਆਏ ਨਾਲ ਮੁਲਾਕਾਤ ਕੀਤੀ। ਬਰਨਾ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕੀਤੀ।  ਸਿੱਧੂ ਮੂਸੇਵਾਲਾ ਦੇ ਤਾਇਆ ਚਮਕੌਰ ਸਿੰਘ ਤੋਂ ਮਿਲੀ ਜਾਣਕਾਰੀ ਮੁਤਾਬਕ ਬਰਨਾ ਬੁਆਏ ਬਲਕੌਰ ਸਿੰਘ ਸਿੱਧੂ ਨਾਲ ਪਹਿਲੀ ਮੁਲਾਕਾਤ ਦੌਰਾਨ ਬਹੁਤ ਭਾਵੁਕ ਹੋਇਆ ਅਤੇ ਉਸ ਨੇ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀਆਂ ਬਹੁਤ ਸਾਰੀਆਂ ਗੱਲਾਂ ਮਾਪਿਆਂ ਨਾਲ ਸਾਂਝੀਆਂ ਕੀਤੀਆਂ।

ਦਸ ਦਈਏ ਕਿ ਇੱਕ ਲਾਈਵ ਸ਼ੋਅ ਦੌਰਾਨ ਬਰਨਾ ਬੁਆਏ ਸਿੱਧੂ ਮੂਸੇਵਾਲਾ ਦਾ ਨਾਂ ਲੈਂਦਿਆਂ ਬਹੁਤ ਭਾਵੁਕ ਹੋ ਗਿਆ ਸੀ ਅਤੇ ਉਸ ਨੇ ਮੂਸੇਵਾਲਾ ਦੇ ਚਰਚਿਤ ਅੰਦਾਜ਼ ਵਿੱਚ ਉਸ ਨੂੰ ਸ਼ਰਧਾਂਜਲੀ ਦਿੱਤੀ ਸੀ। ਉਸ ਨੇ ਆਪਣੇ ਪੱਟ ’ਤੇ ਥਾਪੀ ਮਾਰ ਕੇ ਹਵਾ ਵਿੱਚ ਹੱਥ ਲਹਿਰਾਇਆ ਸੀ। ਇਸ ਸ਼ੋਅ ਦੌਰਾਨ ਦਰਸ਼ਕ ਵੀ ਭਾਵੁਕ ਹੋ ਗਏ ਸਨ।ਬਰਨਾ ਅਤੇ ਸਿੱਧੂ ਮੂਸੇਵਾਲਾ ਇੱਕ ਮਿਕਸਟੇਪ ‘ਤੇ ਕੰਮ ਕਰ ਰਹੇ ਸਨ।

ਬਰਨਾ ਬੁਆਏ ਨੇ ਇੱਕ ਪੋਸਟ ਵਿੱਚ ਲਿਖਿਆ ਕਿ ਹੁਣ ਇਹ ਮਿਕਸਟੇਪ ਸਵਰਗ ਵਿੱਚ ਹੀ ਪੂਰੀ ਹੋਵੇਗੀ।ਇੰਗਲੈਂਡ  ਵਿੱਚ ਰਹਿੰਦੇ ਪੰਜਾਬੀ ਗਾਇਕ ਦੇ ਪ੍ਰਸ਼ੰਸਕਾਂ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸੇ ਕੜੀ ਵਿੱਚ ਉਨ੍ਹਾਂ ਵੱਲੋਂ 24 ਨਵੰਬਰ ਨੂੰ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਇੱਕ ਸਾਈਕਲ ਰੈਲੀ ਦਾ ਆਯੋਜਨ ਕੀਤਾ ਗਿਆ ਹੈ।  ਮੂਸੇਵਾਲਾ ਦੇ ਮਾਪੇ ਆਪਣੇ ਪੁੱਤਰ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

Check Also

ਬਦਰੂਦੀਨ ਅਜਮਲ ਨੇ ਹਿੰਦੂ ਕੁੜੀਆਂ ਬਾਰੇ ਦਿੱਤੇ ਬਿਆਨ ਲਈ ਮੰਗੀ ਮੁਆਫੀ

ਨਿਊਜ਼ ਡੈਸਕ: AIUDF ਦੇ ਮੁਖੀ ਤੇ ਅਸਾਮ ਤੋਂ ਸੰਸਦ ਮੈਂਬਰ ਬਦਰੂਦੀਨ ਅਜਮਲ ਹੁਣ ਹਿੰਦੂ ਕੁੜੀਆਂ …

Leave a Reply

Your email address will not be published. Required fields are marked *