ਜਾਣੋ ਕੜ੍ਹੀ ਪੱਤੇ ਦੇ ਫਾਇਦੇ ,ਅੱਖਾਂ ਦੀ ਰੋਸ਼ਨੀ ਵਧਾਉਣ ‘ਤੇ ਭਾਰ ਘੱਟ ਕਰਨ ‘ਚ ਕਰੇ ਮਦਦ

navdeep kaur
4 Min Read

ਨਿਊਜ਼ ਡੈਸਕ : ਅਕਸਰ ਹੀ ਸੁਣਿਆ ਤੇ ਵੇਖਿਆ ਹੋਵੇਗਾ ਕਿ ਕੜ੍ਹੀ ਬਹੁਤ ਲੋਕਾਂ ਦਾ ਮਨਪਸੰਦ ਭੋਜਨ ਹੈ। ਕੁੱਝ ਨੂੰ ਛੱਡ ਕਿ ਬਹੁਤੇ ਕੜ੍ਹੀ ਦੇ ਨਾਲ ਚੋਲ ਵੀ ਪਸੰਦ ਕਰਦੇ ਹਨ। ਜਿਨ੍ਹਾਂ ਦੀ ਇਹ ਪਸੰਦ ਹੈ ਉਹ ਜਦੋਂ ਕੜ੍ਹੀ  ਨੂੰ ਵੇਖਦੇ ਹਨ ਤਾਂ ਉਹਨਾਂ ਦੇ ਚਿਹਰੇ ਤੇ ਖੁਸ਼ੀ ਆ ਜਾਂਦੀ ਹੈ।
ਕੜ੍ਹੀ ਨੂੰ ਵੱਖ ਵੱਖ ਤਰੀਕਿਆਂ ਨਾਲ ਬਣਾਇਆ ਜਾਂਦਾ ਹੈ। ਕੁੱਝ ਇਸ ਨੂੰ ਤਿਆਰ ਕਰਨ ਲਈ  ਇਮਲੀ , ਦਹੀਂ ਤੇ ਲੱਸੀ ਦੀ ਵਰਤੋਂ ਕਰਦੇ ਹਨ ਪਰ ਬਹੁਤੇ ਲੋਕ ਜਦੋਂ ਕੜ੍ਹੀ ਨੂੰ ਬਣਾਉਂਦੇ ਹਨ ਤਾਂ ਉਹ ਇਸ ਵਿੱਚ ਕੜ੍ਹੀ ਪੱਤੇ ਦੀ ਵਰਤੋਂ ਕਰਦੇ ਹਨ। ਕਿਉਂ ਇਸ ਦੇ ਬਹੁਤ ਫਾਇਦੇ ਹਨ ਜਿਨ੍ਹਾਂ ਨੂੰ ਅੱਜ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ।
ਕੜ੍ਹੀ ਪੱਤੇ ਵਿਚ ਕਈ ਔਸ਼ਧੀ ਗੁਣ ਪਾਏ ਜਾਂਦੇ ਹਨ। ਭੋਜਨ ਦਾ ਸਵਾਦ ਵਧਾਉਣ ਤੋਂ ਇਲਾਵਾ ਇਹ ਸਿਹਤ ਲਈ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ। ਇਸ ‘ਚ ਕੈਲਸ਼ੀਅਮ, ਆਇਰਨ, ਫਾਸਫੋਰਸ, ਵਿਟਾਮਿਨ-ਸੀ ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਜੋ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਇਸ ਦੀ ਵਰਤੋਂ ਆਯੁਰਵੈਦਿਕ ਦਵਾਈਆਂ ਵਿਚ ਵੀ ਕੀਤੀ ਜਾਂਦੀ ਹੈ।
ਪਾਚਨ ਸਬੰਧੀ ਸਮੱਸਿਆ ਨੂੰ ਦੂਰ ਕਰੇ -:
ਜੇਕਰ ਤੁਸੀਂ ਪੇਟ ਦੀਆਂ ਸਮੱਸਿਆਵਾਂ, ਕਬਜ਼, ਦਸਤ ਆਦਿ ਤੋਂ ਪਰੇਸ਼ਾਨ ਹੋ ਤਾਂ ਕੜ੍ਹੀ ਪੱਤਾ ਬੇਹੱਦ ਕਾਰਗਰ ਸਾਬਿਤ ਹੋ ਸਕਦਾ ਹੈ। ਇਹ ਪੇਟ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਦੇ ਨਾਲ-ਨਾਲ ਮੈਟਾਬੋਲਿਜ਼ਮ ਨੂੰ ਸੁਧਾਰਨ ਵਿਚ ਮਦਦ ਕਰਦਾ ਹੈ। ਪਾਚਨ ਸ਼ਕਤੀ ਵਧਾਉਣ ਲਈ ਤੁਸੀਂ ਸੁੱਕੀਆਂ ਕੜ੍ਹੀ ਪੱਤੀਆਂ ਨੂੰ ਇਕ ਗਲਾਸ ਲੱਸੀ ਜਾਂ ਦਹੀਂ ਵਿੱਚ ਮਿਲਾ ਕੇ ਖਾ ਸਕਦੇ ਹੋ ਜਾਂ ਤੁਸੀਂ ਖਾਲੀ ਪੇਟ ਕੁਝ ਤਾਜ਼ੇ ਪੱਤੇ ਵੀ ਚਬਾ ਸਕਦੇ ਹੋ।
ਭਾਰ ਘੱਟ ਕਰਨ ਵਿੱਚ ਮਦਦਗਾਰ -:
ਤੁਸੀਂ ਭਾਰ ਘਟਾਉਣ ਲਈ ਕੜ੍ਹੀ ਪੱਤੇ ਦੀ ਵਰਤੋਂ ਕਰ ਸਕਦੇ ਹੋ। ਇਸ ‘ਚ ਮੌਜੂਦ ਕਾਰਬਾਜ਼ੋਲ ਐਲਕਾਲਾਇਡ ਨਾਂ ਦਾ ਤੱਤ ਸਰੀਰ ‘ਚ ਕੋਲੈਸਟ੍ਰੋਲ ਦੇ ਪੱਧਰ ਨੂੰ ਘਟਾਉਣ ‘ਚ ਮਦਦਗਾਰ ਹੁੰਦਾ ਹੈ, ਨਾਲ ਹੀ ਇਹ ਭਾਰ ਘਟਾਉਣ ‘ਚ ਵੀ ਮਦਦਗਾਰ ਹੁੰਦਾ ਹੈ। ਭਾਰ ਘਟਾਉਣ ਦੇ ਸਫ਼ਰ ਵਿਚ ਤੁਸੀਂ ਸਵੇਰੇ ਸੁੱਕੀਆਂ ਕੜ੍ਹੀ ਪੱਤੀਆਂ ਜਾਂ ਤਾਜ਼ੇ ਪੱਤੇ ਵੀ ਖਾ ਸਕਦੇ ਹੋ। ਤੁਸੀਂ ਇਸ ਨੂੰ ਸਲਾਦ ‘ਚ ਵੀ ਸ਼ਾਮਲ ਕਰ ਸਕਦੇ ਹੋ।
ਮੂੰਹ ਦੇ ਛਾਲੇ ਦੂਰ ਕਰਨ ਵਿਚ ਅਸਰਦਾਰ -:
ਜੇਕਰ ਤੁਸੀਂ ਮੂੰਹ ਦੇ ਛਾਲਿਆਂ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਕੜ੍ਹੀ ਪੱਤੇ ਦੀ ਵਰਤੋਂ ਕਰ ਸਕਦੇ ਹੋ। ਇਸ ਦੇ ਲਈ ਕੜ੍ਹੀ ਪੱਤੇ ਦਾ ਕਾੜ੍ਹਾ ਬਣਾ ਕੇ ਗਰਾਰੇ ਕਰੋ। ਇਸ ਨਾਲ ਤੁਸੀਂ ਛਾਲਿਆਂ ਦੀ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਨਾਲ ਮੂੰਹ ਵਿੱਚੋਂ ਵਧੀਆ ਖੁਸ਼ਬੋ ਆਉਂਦੀ ਹੋਈ ਤੇ ਮੂੰਹ ਦੇ ਵਿਚਲਾ ਹਿੱਸਾ ਤਾਜ਼ਾ ਮਹਿਸੂਸ ਕਰਦਾ ਹੈ।
ਮੈਮਰੀ ਬੂਸਟਰ
ਕੜ੍ਹੀ ਪੱਤੇ ਯਾਦਦਾਸ਼ਤ ਵਧਾਉਣ ਦਾ ਕੰਮ ਵੀ ਕਰਦੇ ਹਨ। ਇਨ੍ਹਾਂ ਦੀ ਵਰਤੋਂ ਨਾਲ ਯਾਦਦਾਸ਼ਤ ਵਿੱਚ ਸੁਧਾਰ ਹੋ ਸਕਦਾ ਹੈ। ਅਕਸਰ ਅੱਜਕੱਲ੍ਹ ਬਹੁਤੇ ਆਪਣੀ ਗੱਲ ਨੂੰ ਕਹਿ ਕਿ ਭੁੱਲ ਜਾਂਦੇ।
ਅੱਖਾਂ ਲਈ ਫਾਇਦੇਮੰਦ-:
ਕੜ੍ਹੀ ਪੱਤੇ ‘ਚ ਵਿਟਾਮਿਨ-ਏ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਹ ਅੱਖਾਂ ਦੀ ਰੋਸ਼ਨੀ ਵਧਾਉਣ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਕੜ੍ਹੀ ਪੱਤੇ ਦੇ ਸੇਵਨ ਨਾਲ ਮੋਤੀਆਬਿੰਦ ਦੀ ਸਮੱਸਿਆ ਤੋਂ ਵੀ ਬਚਿਆ ਜਾ ਸਕਦਾ ਹੈ। ਹਨ ਸਵੇਰੇ ਖਾਲੀ ਪੇਟ ਖਾਣ ਨਾਲ ਅੱਖਾਂ ਦੀ ਰੋਸ਼ਨੀ ਵਿੱਚ ਤੇਜੀ ਨਾਲ ਵਾਧਾ ਹੁੰਦਾ ਹੈ। ਸਿਹਤ ਤੰਦਰੁਸਤ ਰਹਿੰਦੀ ਹੈ

 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

 

- Advertisement -

Share this Article
Leave a comment