ਨਿਊਜ਼ ਡੈਸਕ: ਭਾਰਤ ‘ਚ ਦਿਨ ਦੀ ਸ਼ੁਰੂਆਤ ਹੀ ਚਾਹ ਨਾਲ ਕੀਤੀ ਜਾਂਦੀ ਹੈ। ਜਿੰਨ੍ਹੀ ਦੇਰ ਤੱਕ ਚਾਹ ਨਾ ਮਿਲੇ ਸਰੀਰ ‘ਚ ਸ਼ਕਤੀ ਦੀ ਘਾਟ ਮਹਿਸੂਸ ਹੁੰਦੀ ਹੈ। ਚਾਹ ਪੀਂਦੇ ਸਮੇਂ ਕਈ ਵਾਰ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਹਨ ਜੋ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੀਆਂ ਹਨ। ਬਹੁਤ ਸਾਰੇ ਲੋਕ ਚਾਹ ਦੇ ਨਾਲ-ਨਾਲ ਨਮਕੀਨ ਭੋਜਨ ਨੂੰ ਸਨੈਕਸ ਵਜੋਂ ਖਾਣਾ ਪਸੰਦ ਕਰਦੇ ਹਨ, ਪਰ ਜ਼ਿਆਦਾਤਰ ਲੋਕ ਇਹ ਨਹੀਂ ਜਾਣਦੇ ਕਿ ਅਜਿਹਾ ਕਰਨ ਨਾਲ ਉਹ ਆਪਣੇ ਹੀ ਸਰੀਰ ਦੇ ਦੁਸ਼ਮਣ ਬਣ ਰਹੇ ਹਨ।
ਚਾਹ ਬਣਾਉਣ ਲਈ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਮਕੀਨ ਬਣਾਉਣ ਲਈ ਨਮਕ ਦੀ ਵਰਤੋਂ ਕੀਤੀ ਜਾਂਦੀ ਹੈ। ਜ਼ਿਆਦਾਤਰ ਡਾਕਟਰ ਖੱਟਾ ਅਤੇ ਮਿੱਠੀਆਂ ਚੀਜ਼ਾਂ ਇਕੱਠੇ ਖਾਣ ਦੀ ਸਲਾਹ ਨਹੀਂ ਦਿੰਦੇ ਹਨ। ਅਜਿਹਾ ਕਰਨ ਨਾਲ ਪੇਟ ‘ਚ ਗੈਸ ਬਣਦੀ ਹੈ ਅਤੇ ਬਦਹਜ਼ਮੀ ਦੀ ਸਮੱਸਿਆ ਪੈਦਾ ਹੁੰਦੀ ਹੈ।
ਚਾਹ ਬਣਾਉਣ ਵਿਚ ਦੁੱਧ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਨਮਕੀਨ ਚੀਜ਼ਾਂ ਨੂੰ ਦੁੱਧ ਦੇ ਨਾਲ ਬਿਲਕੁਲ ਨਹੀਂ ਖਾਣਾ ਚਾਹੀਦਾ ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਸਾਬਤ ਹੋ ਸਕਦੀਆਂ ਹਨ। ਨਮਕੀਨ ਚੀਜ਼ਾਂ ਵਿਚ ਰਿਫਾਇੰਡ ਕਾਰਬੋਹਾਈਡਰੇਟ ਹੁੰਦੇ ਹਨ, ਜੋ ਹਜ਼ਮ ਕਰਨਾ ਮੁਸ਼ਕਲ ਹੁੰਦਾ ਹੈ। ਜੇਕਰ ਤੁਸੀਂ ਚਾਹ ਅਤੇ ਸਨੈਕਸ ਇਕੱਠੇ ਖਾਂਦੇ ਹੋ, ਤਾਂ ਪੇਟ ਵਿਚ ਛਾਲੇ ਹੋ ਸਕਦੇ ਹਨ।
ਕੁਝ ਸਨੈਕਸ ਛੋਲਿਆਂ ਦੀ ਮਦਦ ਨਾਲ ਤਿਆਰ ਕੀਤੇ ਜਾਂਦੇ ਹਨ ਪਰ ਚਾਹ ਦੇ ਨਾਲ ਇਸ ਨੂੰ ਖਾਣ ਨਾਲ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਇਸ ਦੇ ਨਾਲ ਹੀ ਹਲਦੀ ਦੇ ਨਮਕੀਨ ਸਨੈਕਸ ਖਾਣ ਨਾਲ ਪਾਚਨ ਕਿਰਿਆ ਖਰਾਬ ਹੋ ਜਾਂਦੀ ਹੈ। ਜੇਕਰ ਤੁਸੀਂ ਵੀ ਇਕੱਠੇ ਚਾਹ ਅਤੇ ਸਨੈਕਸ ਖਾਣ ਦੇ ਸ਼ੌਕੀਨ ਹੋ ਤਾਂ ਅੱਜ ਹੀ ਇਸ ਆਦਤ ਤੋਂ ਤੋਬਾ ਕਰੋ, ਨਹੀਂ ਤਾਂ ਨੁਕਸਾਨ ਝੱਲਣ ਲਈ ਤਿਆਰ ਹੋ ਜਾਓ।