Lok Sabha Elections 2024: ਪੰਜਾਬ ਦੇ ਦਰਜਨ ਤੋਂ ਵੱਧ ਦਿੱਗਜ ਆਗੂ ਜੋ ਖੁਦ ਨੂੰ ਹੀ ਨਹੀਂ ਦੇ ਸਕਦੇ ਵੋਟ

Prabhjot Kaur
3 Min Read

ਚੰਡੀਗੜ੍ਹ: ਪੰਜਾਬ ‘ਚ ਵੋਟਿੰਗ ਪ੍ਰਕਿਰਿਆ ਸਵੇਰੇ 7 ਵਜੇ ਤੋਂ ਸ਼ੂਰੂ ਹੋ ਗਈ ਜੋ ਸ਼ਾਮ ਦੇ 6 ਵਜੇ ਤੱਕ ਚੱਲੇਗੀ। ਪੰਜਾਬ ‘ਚ ਅੱਜ 328 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 2 ਕਰੋੜ ਤੋਂ ਜ਼ਿਆਦਾ ਵੋਟਰ ਕਰਨਗੇ। ਸਾਰੀਆਂ ਪਾਰਟੀਆਂ ਦੇ ਉਮੀਦਵਾਰ ਕਈ ਦਿਨਾਂ ਤੋਂ ਚੋਣ ਪ੍ਰਚਾਰ ਕਰ ਰਹੇ ਹਨ ਅਤੇ ਵੋਟਰਾਂ ਨੂੰ ਲੁਭਾਉਣ ਦੀ ਪੂਰੀ ਕੋਸ਼ਿਸ਼ ਕਰ ਰਹੇ ਹਨ ਪਰ ਕਈ ਵੱਡੇ ਚਿਹਰੇ ਵੋਟ ਨਹੀਂ ਪਾ ਸਕਣਗੇ। ਕਿਉਂਕਿ ਉਹ ਖੁਦ ਵੀ ਕਿਤੇ ਹੋਰ ਤੋਂ ਚੋਣ ਲੜ ਰਿਹਾ ਹੈ, ਜਦਕਿ ਉਸ ਦੀਆਂ ਵੋਟਾਂ ਦੂਜੇ ਹਲਕਿਆਂ ਵਿਚ ਪਈਆਂ ਹਨ।

13 ਹਲਕਿਆਂ ਵਿੱਚੋਂ 7 ਲੋਕ ਸਭਾ ਹਲਕੇ ਅਜਿਹੇ ਹਨ ਜਿੱਥੇ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਕਿਸੇ ਨਾ ਕਿਸੇ ਹਲਕੇ ਨਾਲ ਸਬੰਧਤ ਹਨ। ਕਾਂਗਰਸ ਅਤੇ ਅਕਾਲੀ ਦਲ ਬਾਦਲ ਦੇ 4-4, ਭਾਜਪਾ ਦੇ 3 ਅਤੇ ਆਮ ਆਦਮੀ ਪਾਰਟੀ ਦੇ 2 ਉਮੀਦਵਾਰ ਬਾਹਰੀ ਉਮੀਦਵਾਰ ਹਨ।  ਜੋ ਆਪਣੇ ਆਪ ਨੂੰ ਵੋਟ ਨਹੀਂ ਪਾ ਸਕਣਗੇ।  ਸਕਣਗੇ।

ਲੋਕ ਸਭਾ ਹਲਕਾ ਅੰਮ੍ਰਿਤਸਰ, ਬਠਿੰਡਾ, ਫ਼ਿਰੋਜ਼ਪੁਰ, ਹੁਸ਼ਿਆਰਪੁਰ, ਖਡੂਰ ਸਾਹਿਬ ਅਤੇ ਪਟਿਆਲਾ ਤੋਂ ਚਾਰ ਪ੍ਰਮੁੱਖ ਪਾਰਟੀਆਂ ‘ਆਪ’, ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਦੇ ਉਮੀਦਵਾਰ ਸਥਾਨਕ ਹਨ। ਆਨੰਦਪੁਰ, ਫਰੀਦਕੋਟ, ਫਤਿਹਗੜ੍ਹ, ਗੁਰਦਾਸਪੁਰ, ਜਲੰਧਰ, ਲੁਧਿਆਣਾ ਅਤੇ ਸੰਗਰੂਰ ਦੀਆਂ ਪ੍ਰਮੁੱਖ ਪਾਰਟੀਆਂ ਨੇ ਸਥਾਨਕ ਉਮੀਦਵਾਰਾਂ ਦੀ ਬਜਾਏ ਬਾਹਰੀ ਉਮੀਦਵਾਰਾਂ ‘ਤੇ ਭਰੋਸਾ ਪ੍ਰਗਟਾਇਆ ਹੈ।

ਉਮੀਦਵਾਰਾਂ ਦੀ ਸੂਚੀ ਜੋ ਖੁਦ ਨੂੰ ਨਹੀਂ ਕਰ ਸਕਦੇ

ਅਕਾਲੀ ਦਲ ਦੇ ਦਲਜੀਤ ਸਿੰਘ ਚੀਮਾ ਗੁਰਦਾਸਪੁਰ ਤੋਂ ਚੋਣ ਲੜ ਰਹੇ ਹਨ ਤੇ ਵੋਟ ਆਨੰਦਪੁਰ ਸਾਹਿਬ ਦੀ।

- Advertisement -

ਚਰਨਜੀਤ ਸਿੰਘ ਚੰਨੀ ਕਾਂਗਰਸ ਦੇ ਜਲੰਧਰ ਤੋਂ ਉਮੀਦਵਾਰ। ਵੋਟ ਸ੍ਰੀ ਆਨੰਦਪੁਰ ਸਾਹਿਬ ਹਲਕੇ ਤੋਂ ।

ਅਮਰਿੰਦਰ ਸਿੰਘ ਰਾਜਾ ਵੜਿੰਗ ਕਾਂਗਰਸ ਦੀ ਟਿਕਟ ਤੋਂ ਲੁਧਿਆਣਾ ‘ਚ ਨਿੱਤਰੇ ਹਨ ਇਹਨਾਂ ਦਾ ਹਲਕਾ ਫਿਰੋਜ਼ਪੁਰ ਹੈ, ਇਹਨਾਂ ਦੀ ਵੋਟ ਫਿਰੋਜ਼ਪੁਰ ‘ਚ ਹੈ।

ਰਵਨੀਤ ਸਿੰਘ ਬਿੱਟ ਨੂੰ ਭਾਜਪਾ ਨੇ ਲੁਧਿਆਣਾ ਤੋਂ ਉਮੀਦਵਾਰ ਬਣਾਇਆ ਜਦਕਿ ਇਹ ਵੋਟਰ ਸ੍ਰੀ ਫਤਿਹਗੜ੍ਹ ਸਾਹਿਬ ਦੇ ਹਨ।

ਸੁਖਪਾਲ ਸਿੰਘ ਖਹਿਰਾ ਕਾਂਗਰਸ ਦੀ ਟਿਕਟ ਤੋਂ ਸੰਗਰੂਰ ‘ਚ ਨਿੱਤਰੇ ਹਨ, ਜਦਕਿ ਇਹਨਾਂ ਦਾ ਹਲਕਾ ਹੁਸ਼ਿਆਰਪੁਰ ਵਿੱਚ ਆਉਂਦਾ ਹੈ।

ਭਾਜਪਾ ਦੇ ਸੁਭਾਸ਼ ਸ਼ਰਮਾ ਸ੍ਰੀ ਆਨੰਦਰ ਪੁਰ ਸਾਹਿਬ ਤੋਂ ਚੋਣ ਲੜ ਰਹੇ  ਤੇ ਵੋਟ  ਅੰਮ੍ਰਿਤਸਰ ਦੀ ਹੈ।

- Advertisement -

ਅਕਾਲੀ ਦਲ ਦੇ ਪ੍ਰੇਮ ਸਿੰਘ ਚੰਦੂਮਾਜਰਾ ਸ੍ਰੀ ਆਨੰਦਰ ਪੁਰ ਸਾਹਿਬ ਤੋਂ ਚੋਣ ਲੜ ਰਹੇ ਹਨ ਜਦਕਿ ਇਹਨਾਂ ਦਾ ਹਲਕਾ ਪਟਿਆਲਾ ਹੈ।

ਵਿਜੇਇੰਦਰ ਸਿੰਗਲਾ ਸ੍ਰੀ ਆਨੰਦਰ ਪੁਰ ਸਾਹਿਬ ਤੋਂ ਚੋਣ ਲੜ ਰਹੇ ਹਨ ਜਦਕਿ ਇਹਨਾਂ ਦਾ ਹਲਕਾ ਸੰਗਰੂਰ ਹੈ।

ਹੰਸਰਾਜ ਹੰਸ ਭਾਜਪਾ ਦੇ ਉਮੀਦਵਾਰ ਫਰੀਦਕੋਟ ਤੋਂ ਚੋਣ ਲੜ ਰਹੇ ਹਨ, ਇਹਨਾ ਦਾ ਜੱਦੀ ਹਲਕਾ ਜਲੰਧਰ ਹੈ।

ਕਰਮਜੀਤ ਅਨਮੋਲ ਆਪ ਦੇ ਉਮੀਦਵਾਰ ਹਨ ਜੋ ਫਰੀਦਕੋਟ ਤੋਂ ਚੋਣ ਮੈਦਾਨ ਵਿੱਚ ਹਨ ਇਹਨ ਮੋਹਾਲੀ ਦੇ ਵੋਟ ਹਨ।

ਗੁਰਪ੍ਰੀਤ ਸਿੰਘ ਜੀਪੀ ਨੂੰ ਆਪ ਨੇ ਫਤਿਹਗੜ੍ਹ ਸਹਿਬ ਤੋਂ ਚੋਣ ਮੈਦਾਨ ‘ਚ ਉਤਾਰਿਆ ਇਹਨਾਂ ਦਾ ਹਲਕਾ ਮੋਹਾਲੀ ਹੈ।

ਵਿਕਰਮਜੀਤ ਸਿੰਘ ਨੂੰ ਅਕਾਲੀ ਦਲ ਨੇ ਫਤਿਹਗੜ੍ਹ ਸਹਿਬ ਤੋਂ ਚੋਣ ਮੈਦਾਨ ‘ਚ ਉਤਾਰਿਆ ਇਹਨਾਂ ਦਾ ਹਲਕਾ ਲੁਧਿਆਣਾ ਹੈ।

ਅਕਾਲੀ ਦਲ ਦੇ ਇਕਬਾਲ ਸਿੰਘ ਝੂੰਦਾਂ ਸੰਗਰੂਰ ਤੋਂ ਚੋਣ ਮੈਦਾਨ ‘ਚ ਹਨ, ਜਦਕਿ ਇਹਨਾਂ ਦਾ ਹਲਕਾ ਸ੍ਰੀ ਫਤਿਹਗੜ੍ਹ ਹੈ।

ਸਿਮਰਨਜੀਤ ਸਿੰਘ ਮਾਨ ਜੋ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਹਨ ਇਹ ਸੰਗਰੂਰ ਤੋਂ ਚੋਣ ਲੜ ਰਹੇ ਹਨ ਤੇ ਇਹ ਵੋਟਰ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਹਨ।

Share this Article
Leave a comment