ਜੇਕਰ ਔਰਤਾਂ ਦੇਸ਼ ਚਲਾਉਣ ਤਾਂ ਹਰ ਪਾਸੇ ਸੁਧਾਰ ਦੇਖਣ ਨੂੰ ਮਿਲੇਗਾ: ਓਬਾਮਾ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਮਹਿਲਾ ਸਸ਼ਕਤੀਕਰਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।  ਓਬਾਮਾ ਨੇ ਕਿਹਾ ਕਿ ਜੇਕਰ ਦੁਨੀਆ ਨੂੰ ਔਰਤਾਂ ਚਲਾਉਂਦੀਆਂ, ਤਾਂ ਲੋਕਾਂ ਦੇ ਜੀਵਨ ਪੱਧਰ ਵਿੱਚ ਸੁਧਾਰ ਦਿਸਦਾ ਅਤੇ ਹਰ ਪਾਸੇ ਚੰਗੇ ਨਤੀਜੇ ਦੇਖਣ ਨੂੰ ਮਿਲਦੇ।

ਇੱਕ ਪ੍ਰੋਗਰਾਮ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਨੇ ਨਾਰੀ ਸ਼ਕਤੀ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਉਹ ਸਭ ਤੋਂ ਉੱਤਮ ਨਹੀਂ ਹੋ ਸਕਦੀਆਂ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਉਹ ਪੁਰਸ਼ਾਂ ਤੋਂ ਬਿਹਤਰ ਹਨ।

ਓਬਾਮਾ ਨੇ ਕਿਹਾ ਕਿ ਜਦੋਂ ਮੈਂ ਰਾਸ਼ਟਰਪਤੀ ਸੀ, ਤਾਂ ਕਈ ਵਾਰ ਖਿਆਲ ਆਇਆ ਕਿ ਜੇਕਰ ਦੁਨੀਆ ਨੂੰ ਔਰਤਾਂ ਚਲਾਉਂਦਿਆਂ ਤਾਂ ਕਿਵੇਂ ਹੁੰਦਾ ।

ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੇਕਰ ਦੋ ਸਾਲ ਲਈ ਹਰ ਦੇਸ਼ ਦੀ ਵਾਂਗਡੋਰ ਔਰਤਾਂ ਦੇ ਹੱਥ ਵਿੱਚ ਚੱਲੀ ਜਾਵੇ ਤਾਂ ਤੁਹਾਨੂੰ ਹਰ ਥਾਂ ਸੁਧਾਰ ਦੇਖਣ ਨੂੰ ਮਿਲੇਗਾ। ਇਸ ਨਾਲ ਲੋਕਾਂ ਦੇ ਜੀਵਨ ਪੱਧਰ ‘ਚ ਵੀ ਸੁਧਾਰ ਆਵੇਗਾ। ਹੁਣ ਤੁਹਾਨੂੰ ਕਿਤੇ ਵੀ ਸਮੱਸਿਆਵਾਂ ਨਜ਼ਰ ਆਉਣ,  ਤਾਂ ਸੱਮਝ ਜਾਓ ਕਿ ਇਹ ਉਨ੍ਹਾਂ ਬੁੱਢੇ ਪੁਰਸ਼ਾਂ ਦੀ ਵਜ੍ਹਾ ਕਾਰਨ ਹਨ ਜਿਹੜੇ ਰਸਤੇ ਤੋਂ ਨਹੀਂ ਹੱਟਣਾ ਚਾਹੁੰਦੇ।

- Advertisement -

ਓਬਾਮਾ ਨੇ ਅੱਗੇ ਕਿਹਾ ਕਿ ਲੀਡਰਾਂ ਲਈ ਜ਼ਰੂਰੀ ਹੈ ਕਿ ਉਨ੍ਹਾਂ ਨੂੰ ਆਪਣੇ ਆਪ ਨੂੰ ਯਾਦ ਦਵਾਉਣਾ ਚਾਹੀਦਾ ਹੈ ਕਿ ਅਸੀਂ ਕੰਮ ਕਰਨਾ ਹੈ।  ਉਹ ਜਿਸ ਅਹੁਦੇ ‘ਤੇ ਨੇ  ਉੱਥੇ ਅੜੇ ਰਹਿਣ ਲਈ ਜਾਂ ਤਾਕਤ ਵਧਾਉਣ ਲਈ ਨਹੀਂ ਹਨ ।

Share this Article
Leave a comment