ਅਗਲੇ ਮਹੀਨੇ 18 ਦਿਨ ਬੰਦ ਰਹਿਣਗੇ ਬੈਂਕ; ਦੇਖੋ RBI ਵੱਲੋਂ ਜਾਰੀ ਛੁੱਟੀਆਂ ਦੀ ਸੂਚੀ

Global Team
3 Min Read

ਨਵੀ ਦਿੱਲੀ : ਸਾਲ ਦਾ ਆਖਰੀ ਮਹੀਨਾ ਸ਼ੁਰੂ ਹੋਣ ਵਾਲਾ ਹੈ। ਇਸ ਮਹੀਨੇ ਬੈਂਕਾਂ ਵਿੱਚ ਬਹੁਤ ਸਾਰੀਆਂ ਛੁੱਟੀਆਂ ਰਹਿਣਗੀਆਂ। ਐਤਵਾਰ ਅਤੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਸ਼ਾਮਲ ਕਰਦੇ ਹੋਏ, ਦਸੰਬਰ ਵਿੱਚ ਵੱਖ-ਵੱਖ ਰਾਜਾਂ ਵਿੱਚ ਬੈਂਕ 18 ਦਿਨਾਂ ਲਈ ਬੰਦ ਰਹਿਣਗੇ। ਜੇਕਰ ਤੁਹਾਨੂੰ ਦਸੰਬਰ ਵਿੱਚ ਕਿਸੇ ਕੰਮ ਲਈ ਬੈਂਕ ਸ਼ਾਖਾ ਜਾਣਾ ਹੈ, ਤਾਂ ਇਸ ਸੂਚੀ ਨੂੰ ਜ਼ਰੂਰ ਪੜ੍ਹ ਲਓ।

1 ਦਸੰਬਰ (ਸੋਮਵਾਰ): ਰਾਜ ਸਥਾਪਨਾ ਦਿਵਸ ਮੌਕੇ ‘ਤੇ ਅਰੁਣਾਚਲ ਪ੍ਰਦੇਸ਼ ਅਤੇ ਨਾਗਾਲੈਂਡ ਵਿੱਚ ਬੈਂਕ ਬੰਦ

3 ਦਸੰਬਰ (ਬੁੱਧਵਾਰ): ਸੇਂਟ ਫਰਾਂਸਿਸ ਜ਼ੇਵੀਅਰ ਦੇ ਤਿਉਹਾਰ ਦੇ ਮੌਕੇ ‘ਤੇ ਗੋਆ ਵਿੱਚ ਬੈਂਕ ਬੰਦ

7 ਦਸੰਬਰ (ਐਤਵਾਰ): ਦੇਸ਼ ਭਰ ਦੇ ਬੈਂਕ ਬੰਦ

12 ਦਸੰਬਰ (ਸ਼ੁੱਕਰਵਾਰ): ਗਾਰੋ ਕਬੀਲੇ ਦੇ ਆਜ਼ਾਦੀ ਘੁਲਾਟੀਏ ਪਾ ਟੋਗਨ ਨੇਨਮਿੰਜਾ ਸੰਗਮਾ ਦੀ ਬਰਸੀ ਮੌਕੇ ਮੇਘਾਲਿਆ ਵਿੱਚ ਬੈਂਕ ਬੰਦ

13 ਦਸੰਬਰ (ਸ਼ਨੀਵਾਰ): ਦੂਜਾ ਸ਼ਨੀਵਾਰ ਹੋਣ ਕਰਕੇ ਦੇਸ਼ ਭਰ ਦੇ ਬੈਂਕ ਬੰਦ

14 ਦਸੰਬਰ (ਐਤਵਾਰ): ਦੇਸ਼ ਭਰ ਦੇ ਬੈਂਕ ਬੰਦ

18 ਦਸੰਬਰ (ਵੀਰਵਾਰ): ਮੇਘਾਲਿਆ ਵਿੱਚ ਬੈਂਕ ਬੰਦ

19 ਦਸੰਬਰ (ਸ਼ੁੱਕਰਵਾਰ): ਗੋਆ ਮੁਕਤੀ ਦਿਵਸ ਦੇ ਕਾਰਨ ਗੋਆ ਵਿੱਚ ਬੈਂਕ ਬੰਦ

20 ਦਸੰਬਰ (ਸ਼ਨੀਵਾਰ): ਲੂਸੂੰਗ ਜਾਂ ਨਮਸੂੰਗ ਦੇ ਕਾਰਨ ਸਿੱਕਮ ਵਿੱਚ ਬੈਂਕ ਬੰਦ

21 ਦਸੰਬਰ (ਐਤਵਾਰ): ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

22 ਦਸੰਬਰ (ਸੋਮਵਾਰ): ਸਿੱਕਮ ਵਿੱਚ ਬੈਂਕ ਬੰਦ ਰਹਿਣਗੇ।

24 ਦਸੰਬਰ (ਬੁੱਧਵਾਰ): ਕ੍ਰਿਸਮਸ ਕਾਰਨ ਮਿਜ਼ੋਰਮ, ਨਾਗਾਲੈਂਡ ਅਤੇ ਮੇਘਾਲਿਆ ਵਿੱਚ ਬੈਂਕ ਬੰਦ

25 ਦਸੰਬਰ (ਵੀਰਵਾਰ): ਕ੍ਰਿਸਮਸ ਸੰਧਿਆ ਦੇ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ

26 ਦਸੰਬਰ (ਸ਼ੁੱਕਰਵਾਰ): ਕ੍ਰਿਸਮਸ ਦੇ ਜਸ਼ਨਾਂ ਕਾਰਨ ਮਿਜ਼ੋਰਮ, ਨਾਗਾਲੈਂਡ ਅਤੇ ਮੇਘਾਲਿਆ ਵਿੱਚ ਬੈਂਕ ਬੰਦ

27 ਦਸੰਬਰ (ਸ਼ਨੀਵਾਰ): ਚੌਥੇ ਸ਼ਨੀਵਾਰ ਦੇ ਕਾਰਨ ਦੇਸ਼ ਭਰ ਵਿੱਚ ਬੈਂਕ ਬੰਦ

28 ਦਸੰਬਰ (ਐਤਵਾਰ):ਦੇਸ਼ ਭਰ ਦੇ ਬੈਂਕ ਬੰਦ ਰਹਿਣਗੇ।

30 ਦਸੰਬਰ (ਮੰਗਲਵਾਰ): ਆਜ਼ਾਦੀ ਘੁਲਾਟੀਏ ਯੂ ਕਿਆਂਗ ਨਗੌਂਗਬਾਹ ਦੀ ਬਰਸੀ ‘ਤੇ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ।

31 ਦਸੰਬਰ (ਬੁੱਧਵਾਰ): ਮਿਜ਼ੋਰਮ ਅਤੇ ਮਨੀਪੁਰ ਵਿੱਚ ਨਵੇਂ ਸਾਲ ਦੀ ਪੂਰਵ ਸ਼ਾਮ ਅਤੇ ਇਮੋਇਨੂ ਇਰਾਟਪਾ ਤਿਉਹਾਰ ਦੇ ਕਾਰਨ ਬੈਂਕ ਬੰਦ ਰਹਿਣਗੇ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment