ਨਵੀਂ ਦਿੱਲੀ: ਸਾਬਕਾ ਫੌਜ ਮੁੱਖੀ ਐਡਮਿਰਲ ਸੁਸ਼ੀਲ ਕੁਮਾਰ ਦਾ 79 ਸਾਲ ਦੀ ਉਮਰ ‘ਚ ਲੰਬੀ ਬੀਮਾਰੀ ਤੋਂ ਬਾਅਦ ਅੱਜ ਦਿੱਲੀ ਵਿੱਚ ਦੇਹਾਂਤ ਹੋ ਗਿਆ ਹੈ।
ਉਹ 1998 ਤੋਂ 2000 ਦੇ ਵਿੱਚ ਭਾਰਤੀ ਸਮੁੰਦਰੀ ਫੌਜ ਦੇ ਮੁੱਖੀ ਰਹੇ ਸਨ। ਸਾਬਕਾ ਐਡਮਿਰਲ ਸੁਸ਼ੀਲ ਕੁਮਾਰ ਨੇ 1965 ਅਤੇ 1971 ਵਿੱਚ ਪਾਕਿਸਤਾਨ ਦੇ ਖਿਲਾਫ ਲੜਾਈ ਵੀ ਲੜੀ ਸੀ।
- Advertisement -
ਜੁਲਾਈ ਵਿੱਚ ਪ੍ਰਕਾਸ਼ਿਤ ਆਪਣੀ ਕਿਤਾਬ ਵਿੱਚ ਉਨ੍ਹਾਂਨੇ ਖੁਲਾਸਾ ਕਰਦੇ ਹੋਏ ਲਿਖਿਆ ਸੀ ਕਿ ਸੰਸਦ ‘ਤੇ ਹੋਏ ਹਮਲੇ ਦੇ ਬਾਅਦ ਐਮਰਜੰਸੀ ‘ਚ ਪ੍ਰਧਾਨਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਪਾਕਿਸਤਾਨ ਦੇ ਖਿਲਾਫ ਸਰਜਿਕਲ ਸਟਰਾਈਕ ਦੀ ਤਰ੍ਹਾਂ ਪੀਓਕੇ ਵਿੱਚ ਏਅਰ ਸਟਰਾਈਕ ਦੀ ਯੋਜਨਾ ਬਣਾਈ ਸੀ ।