ਅਪ੍ਰੈਲ ਮਹੀਨੇ ਬੈਂਕਾਂ ‘ਚ ਛੁੱਟੀਆਂ ਦੀ ਭਰਮਾਰ! ਕੁੱਲ 14 ਦਿਨ ਬੰਦ ਰਹਿਣਗੇ ਬੈਂਕ, ਚੈੱਕ ਕਰ ਲਓ ਲਿਸਟ

Global Team
3 Min Read

ਨਵੀ ਦਿੱਲੀ: ਜੇਕਰ ਤੁਸੀਂ ਅਗਲੇ ਮਹੀਨੇ ਯਾਨੀ ਅਪ੍ਰੈਲ ਵਿੱਚ ਕਿਸੇ ਕੰਮ ਲਈ ਬੈਂਕ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਛੁੱਟੀਆਂ ਦੀ ਸੂਚੀ ਜ਼ਰੂਰ ਚੈੱਕ ਕਰ ਲਵੋ। ਦੱਸ ਦਈਏ ਕਿ ਅਪ੍ਰੈਲ 2026 ਵਿੱਚ ਬੈਂਕ ਕੁੱਲ 14 ਦਿਨ ਬੰਦ ਰਹਿਣਗੇ। ਛੁੱਟੀਆਂ ਦੀ ਸ਼ੁਰੂਆਤ ਪਹਿਲੀ ਅਪ੍ਰੈਲ ਤੋਂ ਹੀ ਹੋ ਜਾਵੇਗੀ। ਹਾਲਾਂਕਿ ਉਸ ਦਿਨ ਬੈਂਕ ਬੰਦ ਨਹੀਂ ਰਹਿਣਗੇ, ਪਰ ਆਮ ਗਾਹਕਾਂ ਦਾ ਕੋਈ ਕੰਮ ਨਹੀਂ ਹੋਵੇਗਾ। ਇਹ ਇਸ ਲਈ ਹੈ ਕਿਉਂਕਿ 1 ਅਪ੍ਰੈਲ ਤੋਂ ਨਵਾਂ ਵਿੱਤੀ ਸਾਲ ਸ਼ੁਰੂ ਹੁੰਦਾ ਹੈ ਅਤੇ ਉਸ ਦਿਨ ਬੈਂਕ ਆਪਣੇ ਵਿੱਤੀ ਕੰਮਾਂ ਨੂੰ ਪੂਰਾ ਕਰਦੇ ਹਨ।

1 ਅਪ੍ਰੈਲ – (ਬੁੱਧਵਾਰ)- ਇਸ ਦਿਨ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਕਾਰਨ ਪੂਰੇ ਦੇਸ਼ ਵਿੱਚ ਬੈਂਕਾਂ ਵਿੱਚ ਕੋਈ ਵੀ ਆਫਲਾਈਨ ਕੰਮ ਨਹੀਂ ਹੋਵੇਗਾ।
2 ਅਪ੍ਰੈਲ – (ਵੀਰਵਾਰ)- ਇਸ ਦਿਨ ਮੌਂਡੀ ਥਰਸਡੇ ਹੈ। ਇਸ ਮੌਕੇ ਕੇਰਲ ਦੇ ਕੋਚੀ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ
3 ਅਪ੍ਰੈਲ – (ਸ਼ੁੱਕਰਵਾਰ): ਗੁੱਡ ਫਰਾਈਡੇ ਦੇ ਮੌਕੇ ‘ਤੇ ਅਹਿਮਦਾਬਾਦ, ਭੋਪਾਲ, ਬੈਂਗਲੁਰੂ, ਦੇਹਰਾਦੂਨ, ਗੁਹਾਟੀ, ਕਾਨਪੁਰ, ਲਖਨਊ, ਮੁੰਬਈ, ਦਿੱਲੀ, ਪਟਨਾ, ਰਾਏਪੁਰ, ਸ਼ਿਮਲਾ ਆਦਿ ਸ਼ਹਿਰਾਂ ਵਿੱਚ ਬੈਂਕ ਬੰਦ
5 ਅਪ੍ਰੈਲ- ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕਾਂ ਦੀ ਛੁੱਟੀ
11 ਅਪ੍ਰੈਲ- ਦੂਜਾ ਸ਼ਨੀਵਾਰ ਹੈ- ਦੇਸ਼ ਭਰ ਵਿੱਚ ਬੈਂਕ ਬੰਦ
12 ਅਪ੍ਰੈਲ: ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕਾਂ ‘ਚ ਛੁੱਟੀ
14 ਅਪ੍ਰੈਲ – (ਮੰਗਲਵਾਰ)- ਡਾ. ਬਾਬਾ ਸਾਹਿਬ ਅੰਬੇਡਕਰ ਜਯੰਤੀ/ ਮਹਾ ਵਿਸ਼ੂਵ ਸੰਕ੍ਰਾਂਤੀ/ ਬਿਜੂ/ ਵਿਸਾਖੀ – ਜ਼ਿਆਦਾਤਰ ਸ਼ਹਿਰਾਂ ਵਿੱਚ ਬੈਂਕ ਬੰਦ
15 ਅਪ੍ਰੈਲ – (ਬੁੱਧਵਾਰ): ਬੰਗਾਲੀ ਨਵਾਂ ਸਾਲ/ ਬੋਹਾਗ ਬਿਹੂ/ ਵਿਸ਼ੂ / ਹਿਮਾਚਲ ਦਿਵਸ – ਅਗਰਤਲਾ, ਗੁਹਾਟੀ, ਈਟਾਨਗਰ, ਕੋਚੀ, ਕੋਲਕਾਤਾ, ਸ਼ਿਮਲਾ ਅਤੇ ਤਿਰੂਵਨੰਤਪੁਰਮ ਵਿੱਚ ਬੈਂਕ ਬੰਦ
16 ਅਪ੍ਰੈਲ – (ਵੀਰਵਾਰ)- ਬੋਹਾਗ ਬਿਹੂ – ਗੁਹਾਟੀ ਵਿੱਚ ਬੈਂਕਾਂ ਦੀ ਛੁੱਟੀ
19 ਅਪ੍ਰੈਲ: – ਐਤਵਾਰ ਕਾਰਨ ਦੇਸ਼ ਭਰ ਵਿੱਚ ਬੈਂਕਾਂ ਦੀ ਛੁੱਟੀ ਰਹੇਗੀ।
20 ਅਪ੍ਰੈਲ – (ਸੋਮਵਾਰ)- ਬਸਵ ਜਯੰਤੀ ਅਤੇ ਅਕਸ਼ੈ ਤ੍ਰਿਤੀਆ – ਬੈਂਗਲੁਰੂ ਵਿੱਚ ਬੈਂਕ ਬੰਦ
21 ਅਪ੍ਰੈਲ (ਮੰਗਲਵਾਰ): ਗਰੀਆ ਪੂਜਾ ਕਾਰਨ ਅਗਰਤਲਾ ਵਿੱਚ ਬੈਂਕਾਂ ਦੀ ਛੁੱਟੀ
25 ਅਪ੍ਰੈਲ: -ਚੌਥਾ ਸ਼ਨੀਵਾਰ – ਦੇਸ਼ ਭਰ ਵਿੱਚ ਬੈਂਕ ਬੰਦ
26 ਅਪ੍ਰੈਲ- ਐਤਵਾਰ – ਦੇਸ਼ ਭਰ ਵਿੱਚ ਬੈਂਕਾਂ ਦੀ ਛੁੱਟੀ

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment