ਹਰਮੀਤ ਸਿੰਘ ਕਾਲਕਾ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਬਣੇ ਨਵੇਂ ਪ੍ਰਧਾਨ

TeamGlobalPunjab
4 Min Read

ਨਵੀਂ ਦਿੱਲੀ :ਸ਼੍ਰੋਮਣੀ ਅਕਾਲੀ ਦਲ ਦੇ ਹਰਮੀਤ ਸਿੰਘ ਕਾਲਕਾ ਨੂੰ ਅੱਜ ਚੋਣ ਪ੍ਰਕਿਰਿਆ ਦੌਰਾਨ ਭਖਦੇ ਦ੍ਰਿਸ਼ਾਂ ਅਤੇ ਵਿਵਾਦਾਂ ਦਰਮਿਆਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਦਾ ਨਵਾਂ ਪ੍ਰਧਾਨ ਚੁਣ ਲਿਆ ਗਿਆ।  ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਬੀਤੀ ਅੱਧੀ ਰਾਤ ਨੂੰ ਪ੍ਰਬੰਧਕੀ ਕਮੇਟੀ ਅਤੇ ਕਾਰਜਕਾਰਨੀ ਦੀ ਚੋਣ ਦੀ ਪ੍ਰਕਿਰਿਆ ਚੱਲੀ। (harmeet singh kalka becomes new president of delhi sikh gurdwara management committee)

ਕਾਲਕਾ ਦੇ ਹੱਕ ਵਿੱਚ 28 ਵੋਟਾਂ ਪਈਆਂ, ਜਦਕਿ ਜਸਬੀਰ ਸਿੰਘ ਜੱਸੀ ਦੀ ਵੋਟ ਸੀਲਬੰਦ ਲਿਫਾਫੇ ਵਿੱਚ ‘ਰਾਖਵੀਂ’ ਰੱਖੀ ਗਈ ਕਿਉਂਕਿ ਉਨ੍ਹਾਂ ਨੇ  ਪੰਜਾਬੀ ਭਾਸ਼ਾ ਵਿੱਚ ਆਪਣੀ ਮੁਹਾਰਤ ਦਾ ਸਬੂਤ ਨਹੀਂ ਦਿੱਤਾ ਸੀ।ਇਸ ਮੌਕੇਟ ਤੇ ਵਿਰੋਧੀ ਧਿਰ ਸ਼੍ਰੋਮਣੀ ਅਕਾਲੀ ਦਲ ਦੇ ਪਰਮਜੀਤ ਸਿੰਘ ਸਰਨਾ,ਹਰਵਿੰਦਰ ਸਿੰਘ ਸਰਨਾ ਤੇ ਬਾਕੀ ਮੈਂਬਰਾਂ ਦੇ ਨਾਲ ਨਾਲ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਇਸ ਚੋਣ ਦਾ ਬਾਈਕਾਟ ਕੀਤਾ।

ਦਸ ਦਈਏ ਕਿ ਸ਼ਨਿਚਵਾਰ ਨੂੰ ਗੁਰੂ ਗੋਬਿੰਦ ਸਿੰਘ ਭਵਨ, ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਦਿੱਲੀ ਗੁਰਦੁਆਰਾ ਚੋਣ ਡਾਇਰਕੈਟਰ ਨਰਿੰਦਰ ਸਿੰਘ ਦੇ ਆਦੇਸ਼ ’ਤੇ ਚੋਣ ਕਰਵਾਈ ਜਾ ਰਹੀ ਸੀ। ਇਨ੍ਹਾਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ ਦੇ ਮੈਂਬਰ ਚੋਣ ਮੈਦਾਨ ’ਚ ਸਨ। ਭਾਜਪਾ ’ਚ ਗਏ ਮਨਜਿੰਦਰ ਸਿੰਘ ਸਿਰਸਾ ਧੜੇ ਨੇ ਆਪਣਾ ਸਮਰੱਥਨ ਸ਼੍ਰੋਮਣੀ ਅਕਾਲੀ ਦਲ ਨੂੰ ਦੇਣ ਦਾ ਫ਼ੈਸਲਾ ਕਰ ਲਿਆ ਸੀ। ਚੋਣ ਆਰੰਭ ਹੁੰਦੇ ਹੀ ਜਦੋਂ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰੋ-ਟਰਮ ਚੇਅਰਮੈਨ ਲਾਇਆ ਗਿਆ ਤਾਂ ਮੈਂਬਰਾਂ ਨੇ ਉਨ੍ਹਾਂ ਦੇ ਨਾਂ ਤੇ ਇਤਰਾਜ਼ ਪ੍ਰਗਟ ਕੀਤਾ। ਫੇਰ ਅਕਾਲੀ ਦਲ ਨੇ ਗੁਰਦੇਵ ਸਿੰਘ ਨੂੰ ਪ੍ਰੋ-ਟਰਮ  ਚੇਅਰਮੈਨ ਬਣਾਇਆ ਗਿਆ।

ਮਾਮਲਾ ਉਸ ਸਮੇਂ ਗਰਮਾ ਗਿਆ ਜਦੋਂ  ਸੁਖਬੀਰ ਸਿੰਘ ਕਾਲੜਾ, ਜੋ ਕਿ ਵੋਟ ਪਾਉਣ ਦੇ ਯੋਗ 51 ਡੀਐਸਜੀਐਮਸੀ ਚੁਣੇ ਗਏ ਮੈਂਬਰਾਂ ਵਿੱਚੋਂ ਇੱਕ ਹਨ, ਨੇ ਆਪਣੀ ਵੋਟ ਪਾਉਣ ਤੋਂ ਬਾਅਦ ਆਪਣੀ ਵੋਟ ਸੰਗਤਾਂ ਨੂੰ ਦਿਖਾਈ ।ਜਿਸ ਤੋਂ ਬਾਅਦ ਵੋਟਿੰਗ ਰੋਕ ਦਿੱਤੀ ਗਈ ਸੀ। ਡੀਐਸਜੀਐਮਸੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ, ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਨੇ ਇਸ ’ਤੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਵੋਟਾਂ ਨੂੰ ਅਯੋਗ ਕਰਾਰ ਦੇਣ ਦੀ ਮੰਗ ਕੀਤੀ ਪਰ ਪ੍ਰੋ-ਟਰਮ ਚੇਅਰਮੈਨ ਗੁਰਦੇਵ ਸਿੰਘ ਨੇ ਇਹ ਗੱਲ ਨਹੀਂ ਮੰਨੀ। ਇਸ ਚੋਣ ’ਚ 51 ਮੈਂਬਰਾਂ ਨੇ ਆਪਣੀ ਵੋਟ ਦੀ ਵਰਤੋਂ ਕਰਨੀ ਸੀ।ਪਰ ਅਜੇ ਤਿੰਨ ਵੋਟਾਂ ਹੀ ਪਈਆਂ ਸਨ ਕਿ ਮਾਮਲਾ ਇਕ ਦਮ ਉਲਝ ਗਿਆ।

- Advertisement -

ਇਸ ਵਿਚਕਾਰ ਕਾਫ਼ੀ ਸਮੇਂ ਤਕ ਵੋਟਿੰਗ ਰੁਕੀ ਰਹੀ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਗੁਰਦੁਆਰਾ ਚੋਣ ਡਾਇਰੈਕਟਰ ਨਾਲ ਇਸ ਬਾਰੇ ਬਹਿਸ ਕਰਦੇ ਹੋਏ ਨਜ਼ਰ ਆਏ। ਇਸ ਮੌਕੇ ਬਾਦਲ ਧੜੇ ਨੇ ਹੱਥ ਖੜ੍ਹੇ ਕਰਵਾ ਕੇ ਵੋਟਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਤਾਂ ਵਿਰੋਧੀ ਧਿਰ ਵੱਲੋਂ ਇਸ ਦਾ ਇਹ ਕਹਿ ਕੇ ਵਿਰੋਧ ਕੀਤਾ ਗਿਆ ਕਿ ਗੁਰਦੁਆਰਾ ਐਕਟ ’ਚ ਇਸ ਗੱਲ ਦੀ ਸਹੂਲਤ ਨਹੀਂ ਹੈ। ਐਕਟ ਅੰਦਰ ਗੁਪਤ ਵੋਟਿੰਗ ਕਰਵਾਉਣ ਦੀ ਸਹੂਲਤ ਹੈ ਤੇ ਪਰ ਬਾਦਲ ਧੜੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ’ਚ ਕਮੇਟੀ ਮੈਂਬਰ ਆਪਸ ਅੰਦਰ ਉਲਝਦੇ ਹੋਏ ਨਜ਼ਰ ਆਏ। ਬਾਦਲ ਧੜੇ ਨਾਲ ਸਬੰਧਿਤ ਦਿੱਲੀ ਕਮੇਟੀ ਮੈਂਬਰ ਬੀਬੀ ਰਣਜੀਤ ਕੌਰ ਬੇਅਦਬੀ ਦੀ ਗੱਲ ਕਰਦੇ ਹੋਏ ਕਮਰੇ ’ਚੋਂ ਬਾਹਰ ਆ ਗਏ। ਮਾਹੌਲ ਗਰਮ ਹੁੰਦਾ ਦੇਖ ਕੇ ਗੁਰਦੁਆਰਾ ਚੋਣ ਡਾਇਰੈਕਟਰ ਨੇ ਹੋਰ ਪੁਲਿਸ ਫੋਰਸ ਮੰਗਵਾ ਲਈ।

 

 

Share this Article
Leave a comment