Covisheild ਵੈਕਸੀਨ ਲੱਗਣ ਤੋਂ ਬਾਅਦ ਖੂਨ ਦੇ ਥੱਕੇ ਜੰਮਣ ਦੇ 26 ਮਾਮਲੇ ਆਏ ਸਾਹਮਣੇ: ਪੈਨਲ

TeamGlobalPunjab
2 Min Read

ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਵੈਕਸੀਨ Covisheild ਲੈਣ ਤੋਂ ਬਾਅਦ ਦੇਸ਼ ਵਿੱਚ ਖ਼ੂਨ ਦੇ ਥੱਕੇ ਜੰਮਣ ਜਾਂ ਵੱਗਣ ਦੇ 26 ਕੇਸ ਸਾਹਮਣੇ ਆਏ ਹਨ। ਕੋਰੋਨਾ ਵੈਕਸੀਨ ਨੂੰ ਲੈ ਕੇ ਬਣੇ ਇਕ ਪੈਨਲ ਦੀ ਰਿਪੋਰਟ ‘ਚ ਇਹ ਗੱਲ ਕਹੀ ਗਈ ਹੈ। ਕੋਰੋਨਾ ਵੈਕਸੀਨ ਤੋਂ ਬਾਅਦ ਹੋਣ ਵਾਲੇ ਸਾਈਡ ਇਫੈਕਟ ਦੇ ਅਧਿਐਨ ਨੂੰ ਲੈ ਕੇ ਬਣੇ ਪੈਨਲ ਨੇ ਆਪਣੀ ਰਿਪੋਰਟ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਕੁੱਲ 498 ਕੇਸਾਂ ਦਾ ਅਧਿਐਨ ਕੀਤਾ ਹੈ, ਜੋ ਗੰਭੀਰ ਸਨ। ਇਨ੍ਹਾਂ ‘ਚੋਂ 26 ਅਜਿਹੇ ਕੇਸ ਮਿਲੇ ਹਨ ਜਿਨ੍ਹਾਂ ਵਿਚ ਵੈਕਸੀਨ ਲੱਗਣ ਤੋਂ ਬਾਅਦ ਰਿਸਕ ਬਹੁਤ ਘੱਟ ਹੈ, ਪਰ ਅੰਦਰੂਨੀ ਤੌਰ ਤੇ ਇਸ ਦੇ ਪ੍ਰਭਾਵ ਤੇ ਖ਼ਦਸ਼ੇ ਜ਼ਰੂਰ ਹਨ। ਹਾਲਾਂਕਿ covaxin ਲੈਣ ਤੋਂ ਬਾਅਦ ਖੂਨ ਦੇ ਥੱਕੇ ਜੰਮਣ ਜਾਂ ਵੱਗਣ ਵਰਗੀਆਂ ਕੋਈ ਪਰੇਸ਼ਾਨੀਆਂ ਸਾਹਮਣੇ ਨਹੀਂ ਆਈਆਂ ਹਨ।

ਇਸ ਤੋਂ ਇਲਾਵਾ ਖੂਨ ਦੇ ਥੱਕੇ ਜੰਮਣ ਨੂੰ ਲੈ ਕੇ ਰਿਪੋਰਟ ‘ਚ ਕਿਹਾ ਗਿਆ ਹੈ ਕਿ ਟੀਕੇ ਦੀਆਂ ਕੁੱਲ 10 ਲੱਖ ਖੁਰਾਕਾਂ ਵਿੱਚ ਅਜਿਹੇ 0.61 ਕੇਸ ਮਿਲੇ ਹਨ। ਪੈਨਲ ਦੀ ਰਿਪੋਰਟ ਮੁਤਾਬਕ 7 ਅਪ੍ਰੈਲ ਤੱਕ 7 ਕਰੋੜ ਦੇ ਲਗਭਗ ਟੀਕੇ ਲਗਾਏ ਗਏ ਹਨ। ਇਨ੍ਹਾਂ ‘ਚੋਂ ਦੇਸ਼ ‘ਚ covisheild ਦੇ 68,650,819 ਟੀਕੇ ਲੱਗੇ ਹਨ, ਜਦਕਿ covaxin ਦੇ 6,784,562 ਟੀਕੇ ਲੱਗੇ ਹਨ।

ਦੇਸ਼ ਵਿੱਚ ਟੀਕਾਕਰਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕੁੱਲ 753 ਜ਼ਿਲ੍ਹਿਆਂ ਚੋਂ 684 ਵਿੱਚ ਵੈਕਸੀਨ ਲੈਣ ਤੋਂ ਬਾਅਦ ਕਿਸੇ ਵੱਡੇ ਮਾੜੇ ਪ੍ਰਭਾਵ ਦੀ ਗੱਲ ਸਾਹਮਣੇ ਆਈ ਹੈ। CO – WIN ਪਲੇਟਫਾਰਮ ਦੇ ਮੁਤਾਬਕ ਕੁੱਲ 23, 000 ਅਜਿਹੇ ਮਾਮਲੇ ਦਰਜ ਕੀਤੇ ਗਏ ਹਨ, ਜਦਕਿ ਵੈਕਸੀਨ ਲੈਣ ਤੋਂ ਬਾਅਦ ਕੋਈ ਸਮੱਸਿਆ ਨਹੀਂ ਹੋਈ ਹੈ। ਇਨ੍ਹਾਂ ਵਿੱਚ ਵੀ ਸਿਰਫ਼ 700 ਹੀ ਅਜਿਹੇ ਸਨ ਜੋ ਗੰਭੀਰ ਸਨ।

Share this Article
Leave a comment