ਬਲਵੰਤ ਗਾਰਗੀ – ਰੰਗਮੰਚ ਦਾ ਬਾਦਸ਼ਾਹ

TeamGlobalPunjab
2 Min Read

-ਅਵਤਾਰ ਸਿੰਘ

ਨਾਟਕਕਾਰ ਬਲਵੰਤ ਗਾਰਗੀ ਪੰਜਾਬੀ ਦੇ ਪ੍ਰਮੁੱਖ ਨਾਟਕਕਾਰਾਂ ਵਿੱਚੋਂ ਇੱਕ ਸਨ। ਉਨ੍ਹਾਂ ਦਾ ਜਨਮ 4 ਦਸੰਬਰ 1916 ਨੂੰ ਸ਼ਹਿਣਾ (ਜ਼ਿਲ੍ਹਾ ਬਠਿੰਡਾ) ਵਿਖੇ ਲਾਲਾ ਸ਼ਿਵ ਚੰਦ ਅਤੇ ਪੁੰਨੀ ਦੇ ਘਰ ਹੋਇਆ।

ਉਨ੍ਹਾਂ ਨੇ ਐਫ. ਸੀ. ਕਾਲਜ ਲਾਹੌਰ ਤੋਂ ਰਾਜਨੀਤੀ ਵਿਗਿਆਨ ਤੇ ਅੰਗਰੇਜ਼ੀ ਸਾਹਿਤ ਦੀ ਐਮ ਤੱਕ ਦੀ ਸਿੱਖਿਆ ਹਾਸਲ ਕੀਤੀ। ਉਨ੍ਹਾਂ ਨੇ ਆਪਣਾ ਜੀਵਨ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ।

ਮੁੱਢਲੇ ਦੌਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ ਉਸ ਦੀ ਨਾਟਕੀ ਪ੍ਰਤਿਭਾ ਪ੍ਰਫੁਲਿਤ ਹੋਣੀ ਸ਼ੁਰੂ ਹੋਈ। ਉਸਨੇ ਰੇਡੀਓ ਤੇ ਮੰਚ ਰੰਗਮੰਚ ਲਈ ਨਾਟਕ ਲਿਖੇ. ਬਾਅਦ ਵਿੱਚ ਅਮਰੀਕਾ ਜਾ ਕੇ ਸੀਐਟਲ ਵਿੱਚ ਥੀਏਟਰ ਦੇ ਅਧਿਆਪਕ ਰਹੇ। ਉਹ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਇੰਡੀਅਨ ਥੀਏਟਰ ਵਿਭਾਗ ਦਾ ਸੰਸਥਾਪਕ ਸੀ।

- Advertisement -

ਉਥੇ ਹੀ 11 ਜੂਨ 1966 ਵਿੱਚ ਅਮਰੀਕਨ ਕੁੜੀ ਜੀਨੀ ਨਾਲ ਵਿਆਹ ਕਰਵਾ ਲਿਆ। ਭਾਰਤ ਤੋਂ ਇਲਾਵਾ ਉਹਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਤੇ ਅਮਰੀਕਾ ਵਿੱਚ ਵੀ ਖੇਡੇ ਗਏ।

ਗਾਰਗੀ ਨੂੰ ਡਰਾਮਾ ਰਚਨਾ ਹੀ ਨਹੀਂ, ਕਰਨਾ ਵੀ ਆਉਂਦਾ ਸੀ। ਉਹ ਸੁਰਮਾ ਪਾਉਣਾ ਵੀ ਜਾਣਦਾ ਸੀ ਤੇ ਮਟਕਾਉਣਾ ਵੀ। ਚੂਨਾ ਲਾ ਕੇ ਗੱਲ ਕਰਨੀ ਉਹਦਾ ਕਸਬ ਸੀ।

ਉਸ ਕੋਲ ਖੰਭਾਂ ਦੀਆਂ ਡਾਰਾਂ ਬਣਾਉਣ ਦਾ ਹੁਨਰ ਸੀ ਤੇ ਝੀਥਾਂ ਵਿਚ ਦੀ ਦਿਸਦੇ ਲੁਕਵੇਂ ਨਜ਼ਾਰੇ ਵਿਖਾਉਣ ਦੀ ਕਾਰਸਤਾਨੀ। ਉਹ ਕਿਸੇ ਨੂੰ ਵਡਿਆਉਂਦਾ ਹੋਇਆ ਨਾਲ ਦੀ ਨਾਲ ਭੰਡੀ ਵੀ ਜਾਂਦਾ ਸੀ ਤੇ ਢੱਕਿਆ ਆਪਣੇ ਆਪ ਨੂੰ ਵੀ ਨਹੀਂ ਸੀ ਰਹਿਣ ਦਿੰਦਾ।

ਉਸਦੇ ਨਾਟਕ ਲੋਹਾ ਕੁੱਟ (1944) ਸੈਲ ਪੱਥਰ, ਬਿਸਵੇਦਾਰ, ਕੇਸਰੋ, ਨਵਾਂ ਮੁੱਢ, ਘੁੱਗੀ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ, ਕਣਕ ਦੀ ਬੱਲੀ, ਧੂਣੀ ਦੀ ਅੱਗ, ਗਗਨ ਮੈ ਥਾਲੁ, ਸੁਲਤਾਨ, ਰਜ਼ੀਆ, ਸੌਂਕਣ ਲਿਖੇ।

ਇਕਾਂਗੀ ਸੰਗ੍ਰਹਿ ਕੁਆਰੀ ਟੀਸੀ (1945) ਦੋ ਪਾਸੇ ਪੱਤਣ ਦੀ ਬੇੜੀ ਦਸਵੰਧ ਦੁੱਧ ਦੀਆਂ ਧਾਰਾਂ ਚਾਕੂ ਪੈਂਤੜੇ, ਬਾਜ਼, ਕਹਾਣੀ ਆਦਿ। ਸੰਗ੍ਰਹਿ ਮਿਰਚਾਂ ਵਾਲਾ ਸਾਧ, ਡੁੱਲ੍ਹੇ ਬੇਰ, ਕਾਲਾ ਅੰਬ, ਵਾਰਤਕ ਨਿੰਮ ਦੇ ਪੱਤੇ ਸੁਰਮੇ ਵਾਲੀ ਅੱਖ ਕੌਡੀਆਂ ਵਾਲਾ ਸੱਪ ਹੁਸੀਨ ਚਿਹਰੇ ਕਾਸ਼ਨੀ ਵਿਹੜਾ ਸ਼ਰਬਤ ਦੀਆਂ ਘੁੱਟਾਂ। ਨਾਵਲ ਕੱਕਾ ਰੇਤਾ ਨੰਗੀ ਧੁੱਪ ਖੋਜ। ਲੋਕ ਨਾਟਕ ਰੰਗਮੰਚ ਸਾਹਿਤ ਅਕਾਦਮੀ ਪੁਰਸਕਾਰ (1962) ਪਦਮਸ੍ਰੀ (1972) ਪੁਰਸਕਾਰਾਂ ਦਾ ਹਾਸਿਲ ਸੀ ਬਲਵੰਤ ਗਾਰਗੀ। ਉਨ੍ਹਾਂ ਦਾ 22 ਅਪ੍ਰੈਲ 2003 ਨੂੰ ਦੇਹਾਂਤ ਹੋ ਗਿਆ।

- Advertisement -
Share this Article
Leave a comment