ਬਠਿੰਡਾ: ਤਲਵੰਡੀ ਸਾਬੋ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਅਤੇ ਮਹਿਲਾ ਵਿੰਗ ਦੀ ਸੂਬਾ ਕਨਵੀਨਰ ਪ੍ਰੋ. ਬਲਜਿੰਦਰ ਕੌਰ ਦੀ ਬਠਿੰਡਾ ਦੇ ਇਕ ਪੈਲੇਸ ‘ਚ ਯੂਥ ਵਿੰਗ ਦੇ ਮਾਝਾ ਜ਼ੋਨ ਦੇ ਪ੍ਰਧਾਨ ਸੁਖਰਾਜ ਸਿੰਘ ਬੱਲ ਨਾਲ ਮੰਗਣੀ ਹੋ ਗਈ ਹੈ।
ਇਸ ਪ੍ਰੋਗਰਾਮ ‘ਚ ਪਰਿਵਾਰਿਕ ਮੈਬਰਾਂ ਅਤੇ ਰਿਸ਼ਤੇਦਾਰਾਂ ਸਮੇਤ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਅਤੇ ਵਿਧਾਇਕ ਅਮਨ ਅਰੋੜਾ ਤੇ ਬਠਿੰਡਾ ਦਿਹਾਤੀ ਤੋਂ ਵਿਧਾਇਕਾ ਰੁਪਿੰਦਰ ਕੌਰ ਰੂਬੀ ਸਮੇਤ ਕਈ ਹੋਰ ਆਗੂ ਵੀ ਸ਼ਾਮਲ ਹੋਏ।
ਦੱਸਿਆ ਜਾ ਰਿਹਾ ਹੈ ਕਿ ਸੱਤ ਜਨਵਰੀ ਨੂੰ ਮੰਗਣੀ ਹੋਣ ਤੋਂ ਬਾਅਦ ਹੁਣ ਫਰਵਰੀ ਮਹੀਨੇ ਵਿੱਚ ਬਲਜਿੰਦਰ ਤੇ ਸੁਖਰਾਜ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ।
ਮਾਝੇ ਦੇ ਜਰਨੈਲ ਨਾਲ ਹੋਈ ਬਲਜਿੰਦਰ ਕੌਰ ਦੀ ਮੰਗਣੀ, ਵੇਖੋ ਤਸਵੀਰਾਂ

Leave a Comment
Leave a Comment