ਨਵਜੋਤ ਸਿੱਧੂ ਨੂੰ ਨਾਲ ਰਿਲਾਉਣ ਦਾ ਬੈਂਸ ਨੇ ਕੱਢਿਆ ਲਾ-ਜਵਾਬ ਤਰੀਕਾ? ਸੁਣ ਕੇ ਵਿਰੋਧੀ ਕਹਿੰਦੇ ਮੰਨ ਗਏ ਬੈਂਸ ਮੰਨ ਗਏ!

TeamGlobalPunjab
2 Min Read

ਕਪੂਰਥਲਾ : ਲੋਕ ਸਭਾ ਚੋਣਾਂ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਵੱਲੋਂ ਜਿਸ ਦਿਨ ਤੋਂ ਬਠਿੰਡਾ ਵਿਖੇ 75-25 ਵਾਲਾ ਬਿਆਨ ਦਿੱਤਾ ਗਿਆ ਹੈ ਉਸ ਦਿਨ ਤੋਂ ਉਹ ਮੀਡੀਆ ਦੀਆਂ ਸੁਰਖੀਆਂ ਬਣਕੇ ਵਿਰੋਧੀ ਪਾਰਟੀਆਂ ਲਈ ਲਗਾਤਾਰ ਖਿੱਚ ਦਾ ਕੇਂਦਰ ਬਣੇ ਹੋਏ ਹਨ, ਤੇ ਇੰਝ ਲਗਦਾ ਹੈ ਜਿਵੇਂ ਇਨ੍ਹਾਂ ਵਿਰੋਧੀਆਂ ਵਿੱਚੋਂ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਤਾਂ ਉਨ੍ਹਾਂ ‘ਤੇ ਕੁਝ ਜਿਆਦਾ ਹੀ ਫਿਦਾ ਹਨ ਤੇ ਉਨ੍ਹਾਂ ਨੂੰ ਆਪਣੇ ਨਾਲ ਮਿਲਾਉਣ ਲਈ ਜਿਆਦਾ ਹੀ ਉਤਾਵਲੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹੁਣ ਤੱਕ ਬੈਂਸ ਲਗਾਤਾਰ ਅਜਿਹੇ ਬਿਆਨ ਦਿੰਦੇ ਰਹੇ ਹਨ ਕਿ ਸਿੱਧੂ ਨੂੰ ਕਾਂਗਰਸ ਪਾਰਟੀ ਦਾ ਤਿਆਗ ਕਰਕੇ ਉਨ੍ਹਾਂ ਨਾਲ ਆ ਜਾਣਾ ਚਾਹੀਦਾ ਹੈ ਪਰ ਇੰਝ ਜਾਪਦਾ ਹੈ ਜਿਵੇਂ ਸਿੱਧੂ ‘ਤੇ ਉਨ੍ਹਾਂ ਦੇ ਬੁਲਾਵਿਆਂ ਦਾ ਅਸਰ ਨਾ ਹੁੰਦਾ ਦੇਖ ਬੈਂਸ ਨੇ ਹੁਣ ਆਪਣਾ ਤਰੀਕਾ ਬਦਲ ਲਿਆ ਹੈ।

ਦਰਅਸਲ ਕਪੂਰਥਲਾ ਵਿਖੇ ਪਹੁੰਚੇ ਸਿਮਰਜੀਤ ਸਿੰਘ ਬੈਂਸ ਨੇ ਹੁਣ ਸਿੱਧੂ ਬਾਰੇ ਬੋਲਦਿਆਂ ਕਿਹਾ ਕਿ ਕਾਂਗਰਸ ਉਨ੍ਹਾਂ ਨੂੰ ਜਲੀਲ ਕਰ ਰਹੀ ਹੈ ਤੇ ਉਹ ਫਿਰ ਜਾ ਕੇ ਅੰਮ੍ਰਿਤਸਰ ‘ਚ ਸਰਗਰਮ ਹੋ ਗਏ ਹਨ। ਬੈਂਸ ਨੇ ਕਿਹਾ ਕਿ ਇਹ ਗੱਲ ਉਨ੍ਹਾਂ ਦੀ ਸਮਝ ਤੋਂ ਪਰੇ ਹੈ ਕਿ ਸਿੱਧੂ ਅਜੇ ਵੀ ਉਸ ਪਾਰਟੀ ‘ਚ ਕਿਵੇਂ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਬੇਇੱਜ਼ਤੀ ਅਤੇ ਜਲਾਦਤ ਉਹ ਬੰਦਾ ਸਹਿੰਦਾ ਹੈ ਜਿਸ ਵਾਸਤੇ ਕੁਰਸੀ ਇੱਕ ਧੰਦਾ ਬਣ ਗਈ ਹੋਵੇ, ਪਰ ਸਿੱਧੂ ਲਈ ਕੁਰਸੀ ਧੰਦਾ ਨਹੀਂ ਹੈ। ਬੈਂਸ ਨੇ ਕਿਹਾ ਕਿ ਸਿੱਧੂ ਦੀ ਸੋਚ ਅਤੇ ਸਮਝ ਬਾਰੇ ਅਤੇ ਇਸ ਤੋਂ ਵੀ ਉੱਪਰ ਉਨ੍ਹਾਂ ਦੇ ਸਲਾਹਕਾਰ ਉਨ੍ਹਾਂ ਨੂੰ ਕਿਹੋ ਜਿਹੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਉਸ ਬਾਰੇ ਤਾਂ ਸਿੱਧੂ ਆਪ ਖੁਦ ਹੀ ਦੱਸ ਸਕਦੇ ਹਨ।

 

Share this Article
Leave a comment