ਬ੍ਰਿਟੇਨ ਤੋਂ ਬਾਅਦ ਇਸ ਦੇਸ਼ ਨੇ Pfizer ਦੀ ਕੋਰੋਨਾ ਵੈਕਸੀਨ ਦੇ ਇਸਤੇਮਾਲ ਨੂੰ ਦਿੱਤੀ ਮਨਜ਼ੂਰੀ

TeamGlobalPunjab
1 Min Read

ਨਿਊਜ਼ ਡੈਸਕ: ਬ੍ਰਿਟੇਨ ਤੋਂ ਬਾਅਦ ਬਹਿਰੀਨ ਦੁਨੀਆਂ ਦਾ ਦੂਜਾ ਦੇਸ਼ ਬਣ ਗਿਆ ਹੈ ਜਿਸ ਨੇ Pfizer BioNTech ਵੈਕਸੀਨ ਦੇ ਇਸਤੇਮਾਲ ਨੂੰ ਰਸਮੀ ਮਨਜ਼ੂਰੀ ਦਿੱਤੀ ਹੈ। ਬਹਿਰੀਨ ਦੀ ਸਰਕਾਰ ਨੇ ਸ਼ੁੱਕਰਵਾਰ ਰਾਤ ਨੂੰ ਇਸ ਦਾ ਐਲਾਨ ਕੀਤਾ।

ਏਜੰਸੀ ਮੁਤਾਬਕ ਉਪਲਬਧ ਅੰਕੜਿਆਂ ਨੂੰ ਧਿਆਨ ‘ਚ ਰੱਖਦੇ ਹੋਏ ਬਹਿਰੀਨ ਦੀ ਸਿਹਤ ਰੈਗੂਲੇਟਰੀ ਏਜੰਸੀ ਨੇ ਇਸ ਦੇ ਇਸਤੇਮਾਲ ਦੀ ਮਨਜ਼ੂਰੀ ਦਿੱਤੀ ਹੈ।

ਹਾਲਾਂਕਿ ਬਹਿਰੀਨ ਨੇ ਇਹ ਨਹੀਂ ਦੱਸਿਆ ਕਿ ਉਸਨੇ ਟੀਕੇ ਦੀ ਕਿੰਨੀ ਖੁਰਾਕ ਖ਼ਰੀਦੀ ਹੈ ਅਤੇ ਟੀਕਾਕਰਣ ਕਦੋਂ ਸ਼ੁਰੂ ਹੋਵੇਗਾ। ਐਸੋਸੀਏਟਿਡ ਪ੍ਰੈੱਸ ਦੇ ਸਵਾਲ ਦਾ ਵੀ ਬਹਿਰੀਨ ਦੇ ਅਧਿਕਾਰੀਆਂ ਨੇ ਕੋਈ ਜਵਾਬ ਨਹੀਂ ਦਿੱਤਾ, ਪਰ ਬਾਅਦ ਵਿੱਚ ਫਾਈਜ਼ਰ ਨੇ ਦੱਸਿਆ ਕਿ ਬਹਿਰੀਨ ਨਾਲ ਵੈਕਸੀਨ ਦੀ ਅਪੂਰਤੀ ਅਤੇ ਖੁਰਾਕਾਂ ਦੀ ਗਿਣਤੀ ਸਣੇ ਵਿਕਰੀ ਦਾ ਸਮਝੌਤਾ ਗੁਪਤ ਹੈ।

Share this Article
Leave a comment