ਬ੍ਰਿਟੇਨ ‘ਚ ਬਿਨ੍ਹਾਂ ਕਿਸੇ ਫੀਸ ਇੱਕ ਸਾਲ ਲਈ ਵਧਾਈ ਗਈ ਵੀਜ਼ਾ ਦੀ ਮਿਆਦ

TeamGlobalPunjab
1 Min Read

ਲੰਦਨ: ਕੋਰੋਨਾ ਵਾਇਰਸ ਮਹਾਮਾਰੀ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਦੇ ਵਿੱਚ ਬ੍ਰਿਟੇਨ ਤੋਂ ਇੱਕ ਚੰਗੀ ਖਬਰ ਆਈ ਹੈ। ਇਸ ਦੇ ਅਨੁਸਾਰ ਬ੍ਰਿਟੇਨ ਨੇ ਭਾਰਤੀਆਂ ਸਣੇ ਹੋਰ ਵਿਦੇਸ਼ੀ ਸਿਹਤ ਕਰਮੀਆਂ ਨੂੰ ਬਿਨਾਂ ਕਿਸੇ ਫੀਸ ਦੇ ਵੀਜ਼ਾ ਵਧਾਉਣ ਦੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਹ ਸਹੂਲਤ ਅਗਲੇ ਇੱਕ ਸਾਲ ਲਈ ਦਿੱਤੀ ਗਈ ਹੈ।

ਇਸ ਸਬੰਧੀ ਬ੍ਰਿਟੇਨ ਦੀ ਸਰਕਾਰ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਮਹਾਮਾਰੀ ‘ਤੇ ਕਾਬੂ ਪਾਉਣ ਲਈ ਸਹਾਇਤਾ ਕਰ ਰਹੇ ਭਾਰਤੀ ਸਣੇ ਹੋਰ ਵਿਦੇਸ਼ੀ ਡਾਕਟਰਾਂ, ਨਰਸਾਂ ਅਤੇ ਪੈਰਾਮੈਡੀਕਲ ਕਰਮੀਆਂ ਨੂੰ ਵੀਜ਼ਾ ਵਿਚ ਵਿਸਥਾਰ ਦੀ ਸਹੂਲਤ ਦਾ ਲਾਭ ਮਿਲੇਗਾ।

ਬ੍ਰਿਟੇਨ ਵਿੱਚ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਬੁੱਧਵਾਰ ਨੂੰ ਇਸ ਸਬੰਧੀ ਐਲਾਨ ਕੀਤਾ। ਉਨ੍ਹਾਂ ਨੇ ਐਲਾਨ ਕਰਦੇ ਹੋਏ ਕਿਹਾ ਕਿ ਇਸ ਨਾਲ ਸਿਹਤ ਅਤੇ ਦੇਖਭਾਲ ਨਾਲ ਜੁਡ਼ੇ ਉਨ੍ਹਾਂ ਸਾਰੇ ਪੇਸ਼ੇਵਰਾਂ ਨੂੰ ਲਾਭ ਹੋਵੇਗਾ, ਜੋ ਕਾਰਜ ਵੀਜ਼ਾ ‘ਤੇ ਬ੍ਰਿਟੇਨ ਵਿੱਚ ਸੇਵਾਵਾਂ ਦੇ ਰਹੇ ਹਨ।

ਮੰਤਰੀ ਪਟੇਲ ਨੇ ਕਿਹਾ ਕਿ ਰਾਸ਼ਟਰੀ ਸਿਹਤ ਸੇਵਾ ਅਤੇ ਆਜ਼ਾਦ ਖੇਤਰ ਵਿੱਚ ਲੱਗੇ ਕਰਮੀਆਂ ਅਤੇ ਉਨ੍ਹਾਂ ਦੇ ਪਰਿਵਾਰ ਦੇ ਮੈਬਰਾਂ ਦੇ ਬੀਜ ਦੀ ਮਿਆਦ ਵਿੱਚ ਬਿਨਾ ਕਿਸੇ ਫੀਸ ਦੇ ਵਿਸਥਾਰ ਦਿੱਤਾ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਪਿਛਲੇ ਮਹੀਨੇ ਐੱਨਐੱਚਐੱਸ ਡਾਕਟਰਾਂ, ਨਰਸਾਂ ਅਤੇ ਪੈਰਾ ਮੈਡੀਕਲ ਲਈ ਇਹ ਐਲਾਨ ਕੀਤਾ ਗਿਆ ਹੈ।

- Advertisement -

Share this Article
Leave a comment