ਬਾਦਲ ਪਰਿਵਾਰ ਡਿਕਟੇਟਰ (ਤਾਨਾਸ਼ਾਹ) ਨਹੀਂ ਹੈ : ਸੁਖਬੀਰ ਬਾਦਲ

TeamGlobalPunjab
1 Min Read

ਮੁਕਤਸਰ ਸਾਹਿਬ : ਅੱਜ ਮਾਘੀ ਦੇ ਦਿਹਾੜੇ ਮੌਕੇ ਲੱਖਾਂ ਦੀ ਗਿਣਤੀ ‘ਚ ਸੰਗਤਾਂ ਸ੍ਰੀ ਮੁਕਤਸਰ ਸਾਹਿਬ ਵਿਖੇ ਨਤਮਸਤਕ ਹੋ ਰਹੀਆਂ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਆਪਣੀ ਸਿਆਸੀ ਕਾਨਫਰੰਸ ਕੀਤੀ ਗਈ ਹੈ।ਇਸ ਦੌਰਾਨ ਸੁਖਬੀਰ ਸਿੰਘ ਬਾਦਲ ਨੇ ਆਪਣੇ ਵਿਰੋਧੀਆਂ ਅਤੇ ਪਾਰਟੀ ਵਿਰੁੱਧ ਬਿਆਨਬਾਜ਼ੀ ਕਰ ਰਹੇ ਢੀਂਡਸਾ ਪਿਓ ਪੁੱਤਰ ਨੂੰ ਖੂਬ ਖਰੀਆਂ ਖਰੀਆਂ ਸੁਣਾਈਆਂ। ਛੋਟੇ ਬਾਦਲ ਨੇ ਕਿਹਾ ਕਿ ਟਕਸਾਲੀ ਉਹ ਨਹੀਂ ਹੁੰਦਾ ਜੋ ਸਾਰਾ ਕੁਝ ਖਾ ਕੇ ਪਾਰਟੀ ਦੀ ਪਿੱਠ ‘ਚ ਛੁਰਾ ਮਾਰੇ ਟਕਸਾਲੀ ਉਹ ਹੁੰਦਾ ਹੈ ਜੋ ਹਮੇਸ਼ਾ ਪਾਰਟੀ ਦਾ ਸਾਥ ਦੇਵੇ।

ਸੁਖਬੀਰ ਬਾਦਲ ਨੇ ਬੋਲਦਿਆਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਬਾਰੇ ਉਹ ਜ਼ਿਕਰ ਨਹੀਂ ਸਨ ਕਰਨਾ ਚਾਹੁੰਦੇ ਪਰ ਪਿਛਲੇ ਕਈ ਦਿਨਾਂ ਤੋਂ ਇੱਕੋ ਗੱਲ ਸਾਹਮਣੇ ਆਈ ਹੈ ਕਿ ਬਾਦਲ ਪਰਿਵਾਰ ਬਾਦਲ ਪਰਿਵਾਰ! ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਕੋਈ ਡਿਕਟੇਟਰ (ਤਾਨਾਸ਼ਾਹ ) ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 70 ਸਾਲ ਪਾਰਟੀ ਦੀ ਸੇਵਾ ਕੀਤੀ ਹੈ।  ਉਨ੍ਹਾਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਹਰ ਜੰਗ ਅੱਗੇ ਹੋ ਕੇ ਲੜੀ ਫਿਰ ਭਾਵੇਂ ਉਹ ਜੇਲ੍ਹ ਕਿਉਂ ਨਾ ਜਾਣਾ ਹੋਵੇ।  ਇਸ ਮੌਕੇ ਸੁਖਦੇਵ ਸਿੰਘ ਢੀਂਡਸਾ ਬਾਰੇ ਬੋਲਦਿਆਂ ਕਿਹਾ ਕਿ ਉਹ ਪਿਛਲੇ 30 ਸਾਲ ਤੋਂ ਹਰ ਸਾਲ ਉਮੀਦਵਾਰ ਹੁੰਦੇ ਹਨ ਪਰ ਅੱਜ ਤੱਕ ਸਿਰਫ ਇੱਕ ਵਾਰ ਚੋਣ ਜਿੱਤੇ ਹਨ।

Share this Article
Leave a comment