ਦੁਨੀਆ ਦੇ ਸਭ ਤੋਂ ਬਦਨਸੀਬ ਮਾਪੇ, ਆਪਣੇ ਬੱਚੇ ਨੂੰ ਗਲੇ ਲਾ ਕੇ ਪਿਆਰ ਕਰਨਾ ਤਾਂ ਦੂਰ ਛੂਹ ਵੀ ਨਹੀਂ ਸਕਦੇ

TeamGlobalPunjab
3 Min Read

ਅਮਰੀਕਾ ਦੇ ਕੈਲੀਫੋਰਨੀਆ ਵਾਸੀ ਵਿਕਟਰ ਨਾਵਾ ਤੇ ਉਸ ਦੀ ਪਤਨੀ ਐਂਡਰੀਆਨਾ ਦੁਨੀਆ ਦੇ ਉਨ੍ਹਾਂ ਬਦਨਸੀਬ ਮਾਪਿਆਂ ‘ਚੋਂ ਇਕ ਹਨ ਜੋ ਆਪਣੇ ਬੱਚੇ ਨੂੰ ਹੱਥ ਤੱਕ ਨਹੀਂ ਲਗਾ ਸਕਦੇ। ਇਸ ਜੋੜੇ ਦਾ ਬੱਚਾ ਪੰਜ ਮਹੀਨਿਆ ਦਾ ਹੈ, ਪਰ ਅੱਜ ਤੱਕ ਉਨ੍ਹਾਂ ਨੇ ਉਸ ਨੂੰ ਹੱਥ ਨਹੀਂ ਲਗਾਇਆ ਉਸਨੂੰ ਜੱਫੀ ਪਾਉਣਾ ਜਾਂ ਪਿਆਰ ਕਰਨਾ ਤਾਂ ਦੂਰ ਦੀ ਗੱਲ ਹੈ, ਇਸ ਦੇ ਪਿੱਛੇ ਦਾ ਕਾਰਨ ਜਾਣ ਕੇ ਤੁਹਾਡੀ ਅੱਖਾਂ ‘ਚ ਵੀ ਹੰਝੂ ਆ ਜਾਣਗੇ।

ਐਂਡਰੀਨ ਨਾਮ ਦੇ ਇਸ ਬੱਚੇ ਦਾ ਜਨਮ 14 ਮਈ, 2019 ਨੂੰ ਕੈਲੀਫੋਰਨੀਆ ਦੇ ਸੈਂਟ ਜੋਸਫ ਹਸਪਤਾਲ ਵਿਖੇ ਹੋਇਆ ਸੀ। ਬੱਚੇ ਦੀ ਮਾਂ ਐਂਡਰੀਆਨਾ ਨੇ ਦੱਸਿਆ ਬੱਚੇ ਦੇ ਜਨਮ ਤੋਂ ਥੋੜੀ ਦੇਰ ਬਾਅਦ ਹੀ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦਾ ਬੱਚਾ ਠੀਕ ਨਹੀਂ ਹੈ ਕਿਉਂਕਿ ਉਹ ਬੁਰੀ ਤਰ੍ਹਾਂ ਕੰਬ ਰਿਹਾ ਸੀ ਤੇ ਰੋ ਰਿਹਾ ਸੀ।

ਜਦੋਂ ਡਾਕਟਰਾਂ ਨੇ ਬੱਚੇ ਦੀ ਜਾਂਚ ਕੀਤੀ, ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਬੱਚੇ ਨੂੰ ਚਮੜੀ ਦੀ ਭਿਆਨਕ ਬਿਮਾਰੀ ਸੀ। ਦਰਅਸਲ, ਬੱਚਾ ਚਮੜੀ ਦੀ ਬਿਮਾਰੀ ਤੋਂ ਪੀੜਤ ਸੀ ਜਿਸ ਨੂੰ ‘ਐਪੀਡਰਮੋਲੀਸਿਸ ਬੂਲੋਸਾ’ ਕਹਿੰਦੇ ਹਨ। ‘ਮੈਟਰੋ ਯੂਕੇ’ ਦੀ ਰਿਪੋਰਟ ਦੇ ਅਨੁਸਾਰ, ਇਹ ਇਕ ਲਾਇਲਾਜ ਚਮੜੀ ਦਾ ਰੋਗ ਹੈ, ਜੋ ਜਾਨਲੇਵਾ ਹੁੰਦਾ ਹੈ।

‘ਮੈਟਰੋ ਯੂਕੇ’ ਦਿ ਰਿਪੋਰਟ ਦੇ ਮੁਤਾਬਕ ਇਸ ਬਿਮਾਰੀ ਨਾਲ ਚਮੜੀ ‘ਤੇ ਜ਼ਖਮ ਹੋ ਜਾਂਦੇ ਹਨ ਤੇ ਚਮੜੀ ਸਰੀਰ ਤੋਂ ਲੱਥਣ ਲਗਦੀ ਹੈ। ਇਸ ਬੀਮਾਰੀ ਨਾਲ ਪੀੜਤ ਮਰੀਜ਼ ਨੂੰ ਬਹੁਤ ਜਲਨ ਹੁੰਦੀ ਹੈ।

ਬੱਚੇ ਦੇ ਪਿਤਾ ਵਿਕਟਰ ਨੇ ਕਿਹਾ ਜਦੋਂ ਐਂਡਰੀਨ ਦਾ ਜਨਮ ਹੋਇਆ ਤਾਂ ਉਹ ਬਹੁਤ ਖੁਸ਼ ਸਨ ਪਰ ਜਦੋਂ ਉਨ੍ਹਾਂ ਨੇ ਬੱਚੇ ਦੀ ਸੰਵੇਦਨਸ਼ੀਲ ਚਮੜੀ ਵੇਖੀ ਤਾਂ ਉਹ ਹੈਰਾਨ ਰਹਿ ਗਏ। ਉਸਦੀ ਚਮੜੀ ਬਿਲਕੁਲ ਤਿਤਲੀ ਵਰਗੀ ਸੀ, ਜਿਹੜੀ ਛੂਹਣ ‘ਤੇ ਹੀ ਸਰੀਰ ਨਾਲੋਂ ਲਹਿ ਜਾਂਦੀ ਸੀ। ਉਸਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣੇ ਬੱਚੇ ਦੀ ਇਹ ਸਥਿਤੀ ਵੇਖੀ ਤਾਂ ਉਹ ਬਹੁਤ ਪਰੇਸ਼ਾਨ ਹੋ ਗਏ ਤੇ ਉਨ੍ਹਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ।

ਵਿਕਟਰ ਨੇ ਕਿਹਾ ਕਿ ਐਂਡਰੀਨ ਨੂੰ ਇਸ ਭਿਆਨਕ ਬਿਮਾਰੀ ਨਾਲ ਲੜਦੇ ਹੋਏ ਦੇਖਣਾ ਬਹੁਤ ਭਿਆਨਕ ਹੈ, ਹਰ ਦਿਨ ਉਸ ਨੂੰ ਦਰਦ ਨਾਲ ਲੜਦਾ ਵੇਖ ਕੇ ਸਾਨੂੰ ਬਹੁਤ ਜ਼ਿਆਦਾ ਦੁੱਖ ਹੁੰਦਾ ਹੈ। ਸਾਡੇ ਲਈ ਇਹ ਆਸਾਨ ਨਹੀਂ ਹੈ, ਅਸੀ ਬਹੁਤ ਬੇਵਸ ਹਾਂ ਅਸੀ ਚਾਹ ਕੇ ਵੀ ਉਸਦੀ ਸਹਾਇਤਾ ਨਹੀਂ ਕਰ ਸਕਦੇ ਨਾਂ ਤਾਂ ਸਾਨੂੰ ਨੀਂਦ ਆਉਂਦੀ ਹੈ ਤੇ ਨਾ ਹੀ ਕੁਝ ਖਾਣ ਨੂੰ ਮਨ ਕਰਦਾ ਹੈ।

ਰਿਪੋਰਟਾਂ ਅਨੁਸਾਰ ਐਂਡਰੀਨ ਨੂੰ ਐਂਟੀਬਾਇਓਟਿਕ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਉਸ ਦੇ ਇਲਾਜ ‘ਤੇ ਹਰ ਮਹੀਨੇ 10-11 ਲੱਖ ਰੁਪਏ ਖਰਚ ਆਉਂਦਾ ਹੈ। ਹੁਣ ਜਦੋਂ ਵਿਕਟਰ ਅਤੇ ਐਡਰੀਆਨਾ ਕੋਲ ਇੰਨੇ ਪੈਸੇ ਨਹੀਂ ਹਨ ਕਿ ਉਹ ਬੱਚੇ ਦਾ ਇੰਨਾ ਮਹਿੰਗਾ ਇਲਾਜ ਕਰਵਾ ਸਕਣ ਇਸ ਲਈ ਉਨ੍ਹਾਂ ਨੇ ਫੰਡਿੰਗ ਵੀ ਸ਼ੁਰੂ ਕੀਤੀ ਹੈ।

Share this Article
Leave a comment