‘ਵਿਗਿਆਨ ਤੇ ਜਲਵਾਯੂ ਤਬਦੀਲੀ ਨੂੰ ਸਮਝਣ ਵਾਲੇ ਰਾਸ਼ਟਰਪਤੀ ਦੀ ਹੈ ਜ਼ਰੂਰਤ’

TeamGlobalPunjab
2 Min Read

ਵਾਸ਼ਿੰਗਟਨ: ਡੈਮੋਕ੍ਰੇਟਿਕ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋ ਬਾਇਡਨ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਘੇਰਦਿਆਂ ਕਿਹਾ ਕਿ ਸਾਨੂੰ ਅਜਿਹੇ ਰਾਸ਼ਟਰਪਤੀ ਦੀ ਜ਼ਰੂਰਤ ਹੈ ਜੋ ਵਿਗਿਆਨ ਦਾ ਸਨਮਾਨ ਕਰਦਾ ਹੋਵੇ ਤੇ ਜਲਵਾਯੂ ਤਬਦੀਲੀ ਨਾਲ ਹੋ ਰਹੇ ਨੁਕਸਾਨ ਨੂੰ ਸਮਝਦਾ ਹੋਵੇ। ਅਸਲ ‘ਚ ਪੱਛਮੀ ਅਮਰੀਕਾ ਦੇ ਜੰਗਲਾਂ ਵਿੱਚ ਲੱਗੀ ਅੱਗ ਦੀ ਜ਼ਿੰਮੇਵਾਰੀ ਲੈਣ ਤੋਂ ਡਰ ਰਹੇ ਡੋਨਲਡ ਟਰੰਪ ‘ਤੇ ਬਾਇਡਨ ਨੇ ਹਮਲਾ ਕੀਤਾ। ਤਿੰਨ ਨਵੰਬਰ ਨੂੰ ਅਮਰੀਕਾ ਵਿੱਚ ਰਾਸ਼ਟਰਪਤੀ ਚੋਣਾਂ ਹਨ ਜਿਸ ਵਿੱਚ ਰਿਪਬਲਿਕਨ ਟਰੰਪ ਅਤੇ ਡੈਮੋਕ੍ਰੇਟਿਕ ਜੋ ਬਾਇਡਨ ਵਿਚਾਲੇ ਸਖ਼ਤ ਮੁਕਾਬਲਾ ਹੈ।

ਕੈਲੀਫੋਰਨੀਆ ਦੇ ਜੰਗਲਾਂ ਵਿਚ ਲੱਗੀ ਅੱਗ ਦੇ ਪ੍ਰਭਾਵ ਦੇ ਮੁੱਦੇ ਤੇ ਬ੍ਰੀਫਿੰਗ ਵਿੱਚ ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਜਲਵਾਯੂ ਮੁੱਦੇ ਤੇ ਗੰਭੀਰ ਹਾਲਾਤਾਂ ਨੂੰ ਖਾਰਜ ਕੀਤਾ ਅਤੇ ਕਿਹਾ ਇਹ ਠੰਡਾ ਹੋਣਾ ਸ਼ੁਰੂ ਹੋ ਜਾਵੇਗਾ। ਉੱਥੇ ਹੀ ਕੈਲੀਫੋਰਨੀਆ ਨੈਚੁਰਲ ਰਿਸੋਰਸਿਜ਼ ਏਜੰਸੀ ਵੈਡ ਕਰੋਫੁਟ ਨੇ ਇਸਦੇ ਜਵਾਬ ਵਿੱਚ ਕਿਹਾ, ਮੈਂ ਚਾਹੁੰਦਾ ਹਾਂ ਕਿ ਵਿਗਿਆਨ ਤੁਹਾਡੇ ਨਾਲ ਸਹਿਮਤ ਹੋਵੇ।

ਦੱਸ ਦਈਏ ਕਿ ਪਿਛਲੇ ਮਹੀਨੇ ਤੋਂ ਕੈਲੀਫੋਰਨੀਆ ਦੇ ਜੰਗਲਾਂ ਵਿਚ ਅੱਗ ਲੱਗੀ ਹੋਈ ਹੈ ਅਤੇ ਸਮੇਂ ਦੇ ਨਾਲ-ਨਾਲ ਇਹ ਹੋਰ ਭਿਆਨਕ ਹੁੰਦੀ ਜਾ ਰਹੀ ਹੈ। ਪੂਰੇ ਰਾਜ ਵਿੱਚ ਅੱਗ ਕਾਰਨ ਤਬਾਹੀ ਮਚੀ ਹੋਈ ਹੈ, ਇਸ ਕਾਰਨ ਹੁਣ ਤੱਕ ਲਗਭਗ 35 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ ਕਈ ਲਾਪਤਾ ਹਨ।

- Advertisement -
Share this Article
Leave a comment