ਚੰਡੀਗੜ੍ਹ: ਪੰਜਾਬੀ ਸੰਗੀਤ ਦੀ ਦੁਨੀਆ ‘ਚ ਸ਼ਾਮਲ ਹੋਏ ਪ੍ਰਤਿਭਾਸ਼ਾਲੀ ਅਤੇ ਖੁਸ਼ਕਿਸਮਤ ਕਲਾਕਾਰ ਬਾਜ਼ ਧਾਲੀਵਾਲ ਜਿਸ ਨੇ ਧਾਰਮਿਕ ਗੀਤ ਜਿਸਦਾ ਨਾਮ ‘ਮੈਂ ਤੇਰਾ ਨਾਨਕਾ ਫਰਿਆਦੀ’ ਦੇ ਨਾਲ ਪੰਜਾਬੀ ਇੰਡਸਟਰੀ ਵਿਚ ਆਪਣੀ ਸ਼ੁਰੂਆਤ ਕੀਤੀ ਸੀ। ਹੁਣ ਦਰਸ਼ਕਾਂ ਦੇ ਦਿਲਾਂ ਦੀ ਤਾਰ ਨੂੰ ਛੇੜਦਾ ਉਹਨਾਂ ਨੇ ਆਪਣੇ ਨਵੇਂ ਗੀਤ ‘ਛੱਡ ਵੀ ਨਈ ਸਕਦਾ’ ਨੂੰ ਟੀ ਓ ਬੀ ਗੈਂਗ ਦੇ ਆਫੀਸ਼ੀਅਲ ਯੂਟਿਊਬ ਚੈਨਲ ਤੇ 28 ਜੂਨ ਨੂੰ ਰਿਲੀਜ਼ ਕੀਤਾ ਹੈ।
ਇਸ ਗੀਤ ਦੇ ਬੋਲ ‘ਗੁਰੀ ਐਮ ਕੇ’ ਦੁਆਰਾ ਲਿਖੇ ਗਏ ਹਨ ਅਤੇ ਪ੍ਰਿੰਸ ਸੱਗੂ ਨੇ ਇਸ ਗੀਤ ਦੇ ਮਿਊਜ਼ਿਕ ਕੰਪੋਜ਼ਰ ਹਨ। ਗੀਤ ਦੀ ਵੀਡੀਓ ਨੂੰ ਡਾਇਰੈਕਟ ਦਿਵਿਆਜੋਤ ਸਿੰਘ ਖੰਡਪੁਰ ਅਤੇ ਰਾਜਬੀਰ ਧੰਜਲ ਦੁਆਰਾ ਕੀਤਾ ਗਿਆ ਹੈ ਜਿਨ੍ਹਾਂ ਨੂੰ ਆਮ ਤੌਰ ਤੇ ਆਰ ਡੀ ਅਤੇ ਡੀ ਜੇ ਵਜੋਂ ਜਾਣਿਆ ਜਾਂਦਾ ਹੈ। ਟੀ ਓ ਬੀ ਗੈਂਗ ਦੇ ਪ੍ਰਭਜੋਤ ਮਹੰਤ ਨੇ ਪੂਰੇ ਪ੍ਰੋਜੈਕਟ ਨੂੰ ਪ੍ਰੋਡਿਊਸ ਕੀਤਾ ਹੈ।
ਗੀਤ ਦੀ ਰਿਲੀਜ਼ਿੰਗ ਮੌਕੇ ਬਾਜ ਧਾਲੀਵਾਲ ਨੇ ਕਿਹਾ, “ਉਹ ਲੋਕ ਜੋ ਅਸਲ ਵਿਚ ਆਪਣੀ ਸਮਰੱਥਾ ਨੂੰ ਛੂਹਣ ਵਿਚ ਸਮਰੱਥ ਹੁੰਦੇ ਹਨ ਉਹ ਹੀ ਅਸਲ ਵਿੱਚ ਖੁਸ਼ਕਿਸਮਤ ਹਨ। ਮੈਂ ਟੀ ਓ ਬੀ ਗੈਂਗ ਅਤੇ ਪ੍ਰਭਜੋਤ ਮਹੰਤ ਦਾ ਧੰਨਵਾਦ ਕਰਦਾ ਹਾਂ ਕਿ ਉਹਨਾਂ ਨੇ ਮੈਂਨੂੰ ਇਸ ਗੀਤ ਦੇ ਸਫ਼ਰ ਦੌਰਾਨ ਲਗਾਤਾਰ ਹੌਸਲਾ ਦਿਤਾ ਅਤੇ ਉਤਸ਼ਾਹਿਤ ਕੀਤਾ। ਮੈਂ ਇਸ ਗਾਣੇ ਲਈ ਕਾਫੀ ਮਿਹਨਤ ਕੀਤੀ ਹੈ ਅਤੇ ਆਸ ਹੈ ਕਿ ਦਰਸ਼ਕ ਵੀ ਮੇਰੀ ਕਦਰ ਕਰਨਗੇ ਅਤੇ ਮੇਰੇ ਕੰਮ ਨੂੰ ਹਮੇਸ਼ਾ ਵਾਂਗ ਪਸੰਦ ਕਰਨਗੇ।”
ਟੀ ਓ ਬੀ ਗੈਂਗ ਦੇ ਪ੍ਰੋਡਿਊਸਰ ਅਤੇ ਮੈਨੇਜਿੰਗ ਡਾਇਰੈਕਟਰ ਪ੍ਰਭਜੋਤ ਮਹੰਤ ਨੇ ਕਿਹਾ “ਅਸੀਂ ਟੀ ਓ ਬੀ ਗੈਂਗ ਵਿਚ ਨਵੇਂ ਲੋਕਾਂ ਨੂੰ ਪਲੇਟਫਾਰਮ ਦੇਣ ਦੀ ਕੋਸ਼ਿਸ਼ ਕੀਤੀ ਹੈ ਤੇ ਬਾਜ਼ ਧਾਲੀਵਾਲ ਨਾਲ ਜੁੜਨਾ ਸਾਡੇ ਲਈ ਬਹੁਤ ਮਾਨ ਦੀ ਗੱਲ ਹੈ ।ਅਸੀਂ ਆਸ ਕਰਦੇ ਹਾਂ ਕਿ ਲੋਕ ਸਾਡੀ ਮਿਹਨਤ ਦੀ ਤਾਰੀਫ਼ ਕਰਨਗੇ।
ਦਰਸ਼ਕਾਂ ਦੇ ਦਿਲਾਂ ਦੀ ਤਾਰ ਨੂੰ ਛੇੜਦਾ ਬਾਜ਼ ਧਾਲੀਵਾਲ ਦਾ ‘ਛੱਡ ਵੀ ਨਈ ਸਕਦਾ’ ਗੀਤ ਰਿਲੀਜ਼

Leave a Comment
Leave a Comment