Home / Health & Fitness / ਮਾਨਸਿਕ ਸਿਹਤ ਦਿਵਸ

ਮਾਨਸਿਕ ਸਿਹਤ ਦਿਵਸ

-ਅਵਤਾਰ ਸਿੰਘ

ਮਾਨਸਿਕ ਤੌਰ ‘ਤੇ ਸਿਹਤਮੰਦ ਵਿਅਕਤੀ ਕਿਸੇ ਵੀ ਕੰਮ ਨੂੰ ਚੰਗੀ ਤਰ੍ਹਾਂ ਕਰ ਸਕਦਾ ਹੈ। ਹਰ ਵਿਅਕਤੀ ਸਰੀਰਕ ਤੌਰ ‘ਤੇ ਰੋਗੀ ਹੋਣ ਤੇ ਇਲਾਜ ਕਰਵਾਉਂਦਾ ਹੈ ਪਰ ਮਾਨਸਿਕ ਰੋਗੀ ਹੋਣ ‘ਤੇ ਆਪਣੇ ਆਪ ਨੂੰ ਠੀਕ ਸਮਝਦਾ ਹੈ। ਮਾਨਸਿਕ ਰੋਗ ਉਹਨਾਂ ਲੋਕਾਂ ਵਿੱਚ ਹੁੰਦੇ ਹਨ ਜੋ ਮਾਨਸਿਕ ਤੌਰ ‘ਤੇ ਕਮਜੋਰ ਤੇ ਆਤਮ-ਵਿਸ਼ਵਾਸਹੀਣ ਹੁੰਦੇ।

ਫੈਡਰੈਸ਼ਨ ਆਫ ਮਾਨਸਿਕ ਸਿਹਤ ਵੱਲੋਂ 10 ਅਕਤੂਬਰ, 1982 ਨੂੰ ਇਹ ਦਿਨ ਮਨਾਉਣਾ ਸ਼ੁਰੂ ਕੀਤਾ ਗਿਆ। ਦੇਸ਼ ਵਿਚ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਬਹੁਤ ਘੱਟ ਭਾਵ ਦਸ ਲੱਖ ਲੋਕਾਂ ਪਿਛੇ ਤਿੰਨ ਹਨ। ਮਾਨਸਿਕ ਰੋਗਾਂ ਬਾਰੇ ਸਮਝ ਦੀ ਘਾਟ ਕਾਰਨ ਲੋਕ ਇਸਨੂੰ ਬਿਮਾਰੀ ਨਹੀਂ ਸਮਝਦੇ, ਰਿਸ਼ਤੇਦਾਰ, ਦੋਸਤ, ਮਿੱਤਰ ਜਾਂ ਗੁਆਂਢੀ ਦੇ ਕਹਿਣ ‘ਤੇ ਅਜਿਹੇ ਲੋਕ ਧਾਗੇ ਤਵੀਤ ਕਰਨ ਵਾਲਿਆਂ, ਡੇਰਿਆਂ, ਬਾਬਿਆਂ ਦੇ ਪਿੱਛੇ ਪਿੱਛੇ ਤੁਰੇ ਫਿਰਦੇ ਹਨ। ਕਈ ਕਹਿਣਗੇ ਇਸਨੂੰ ਓਪਰੀ ਕਸਰ ਹੈ, ਓਪਰੀ ਹਵਾ ਹੈ, ਕਿਸੇ ਨੇ ਕੁਝ ਕੀਤਾ ਕਰਾਇਆ ਹੈ, ਤਵੀਤ ਪਾਏ ਹਨ, ਭੂਤ ਚਿੰਬੜਿਆ ਹੈ, ਇਸ ਉਪਰ ਸ਼ਨੀ ਜਾਂ ਮੰਗਲ ਗ੍ਰਹਿ ਦੀ ਕਰੋਪੀ ਹੈ, ਇਸ ਦਾ ਇਲਾਜ ਡਾਕਟਰਾਂ ਕੋਲ ਨਹੀਂ ਹੈ ਆਦਿ।ਮਾਨਸਿਕ ਰੋਗਾਂ ਨੂੰ ਸਮਝੇ ਬਿਨਾਂ ਤੇ ਇਹਨਾਂ ਪਿੱਛੇ ਲੁਕੇ ਵਿਗਿਆਨਕ ਕਾਰਣਾਂ ਨੂੰ ਜਾਨਣ ਤੋਂ ਬਿਨਾਂ ਇਲਾਜ ਨਹੀਂ ਹੋ ਸਕਦਾ।

ਵਿਸ਼ਵ ਵਿਚ 45 ਕਰੋੜ ਤੇ ਸਭ ਤੋਂ ਵੱਧ 36 ਫੀਸਦੀ ਮਾਨਸਿਕ ਤਣਾਅ ਤੋਂ ਪੀੜਤ ਰੋਗੀ ਜਾਂ ਮਾਨਸਿਕ ਰੋਗੀ (15 ਤੋੰ 29 ਸਾਲ ਦੇ ) ਭਾਰਤ ਵਿੱਚ ਹਨ। 90% ਆਪਣੇ ਆਪ ਨੂੰ ਰੋਗੀ ਨਹੀਂ ਸਮਝਦੇ।ਔਰਤਾਂ 60% ਤੇ ਮਰਦ 40% ਰੋਗੀ ਹੁੰਦੇ ਹਨ।

WHO ਮੁਤਾਬਿਕ ਹਰ ਦਸਵਾਂ ਭਾਰਤੀ ਮਾਨਸਿਕ ਰੋਗੀ ਹੈ। WHO ਦੇ ਡਾਇਰੈਕਟਰ ਜਨਰਲ ਡਾ ਮਾਰਗੇਟਚਾਨ ਦੇ ਨੇ ਕਿਹਾ ਸੀ ਕਿ “ਇਹ ਅੰਕੜੇ ਵੇਖ ਕੇ ਸਾਰੇ ਦੇਸ਼ਾਂ ਨੂੰ ਅੱਖਾਂ ਖੋਲ੍ਹ ਲੈਣੀਆਂ ਚਾਹੀਦੀਆਂ ਹਨ। ਉਹਨਾਂ ਨੂੰ ਮਾਨਸਿਕ ਸਿਹਤ ਬਾਰੇ ਆਪਣੇ ਨਜ਼ਰੀਏ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਵਿਸ਼ਵ ਸਿਹਤ ਸੰਗਠਨ ਨੇ ਇਕ ਮੁਹਿੰਮ ਸ਼ੁਰੂ ਕੀਤੀ ਹੈ ਜਿਸਦਾ ਉਦੇਸ਼ ਤਣਾਅ ਪੀੜਤ ਲੋਕਾਂ ਦੀ ਮਦਦ ਲਈ ਅੱਗੇ ਆਉਣ ਨੂੰ ਉਤਸ਼ਾਹਤ ਕਰਨਾ। ਲੋਕਾਂ ਵਲੋਂ ਸਹਿਯੋਗ ਨਾ ਮਿਲਣ ਕਰਕੇ ਇਸ ਸਮਾਜਿਕ ਸੋਚ ਕਾਰਨ ਤਣਾਅ ਪੀੜਤ ਇਲਾਜ ਨਹੀਂ ਕਰਾਉਦੇ। ਜਦਕਿ ਸਿਹਤਮੰਦ ਜੀਵਨ ਲਈ ਇਹ ਜ਼ਰੂਰੀ ਹੈ।

ਪੀ ਜੀ ਆਈ ਚੰਡੀਗੜ੍ਹ ਦੇ ਸਾਈਕੈਟਰੀ ਵਿਭਾਗ ‘ਚ ਮਾਨਸਿਕ ਰੋਗੀਆਂ ਲਈ ਨਵੀਂ ਕਿਸਮ ਦਾ ਇਲਾਜ RTMS ( ਰੋਪੀਟੇਟਿਵ ਟਰਾਂਸ ਕਾਰਨੀਅਲ ਮੈਗਨੇਟਿਕ ਸਟੀਮੂਲੇਸ਼ਨ) ਸ਼ੁਰੂ ਕੀਤਾ ਗਿਆ। ਇਹ ਉਹ ਤਕਨੀਕ ਹੈ ਜਿਸ ਵਿੱਚ ਖੋਪੜੀ ਤੇ ਇੰਸੁਲੈਟਿਡ ਕਾਇਲ ਰੱਖ ਕੇ ਮੈਗਨੇਟਿਕ ਫੀਲਡ ਜਨਰੇਟ ਕੀਤੀ ਜਾਂਦੀ ਹੈ। ਇਹ ਹਲਕਾ ਜਿਹਾ ਬਿਜਲੀ ਝਟਕਾ ਕਰੰਟ ਪੈਦਾ ਕਰਦੀ ਹੈ ਜੋ ਨਿਊਰਲ (ਦਿਮਾਗ ਦੇ ਸੈਲਾਂ ਦਾ ਸਰਕਟ) ਸਿਸਟਮ ਨੂੰ ਸਰਗਰਮ ਕਰੇਗਾ। ਇਸ ਇਲਾਜ ਵਿੱਚ ਕਿਸੇ ਤਰਾਂ ਦੀ ਦਵਾਈ, ਇੰਡਕਸ਼ਨ ਦੀ ਲੋੜ ਨਹੀਂ। ਡਿਸਆਰਡਰ ਦੇ ਮਰੀਜ ਜੋ ਹੋਰਨਾਂ ਤਰੀਕਾ ਨਾਲ ਠੀਕ ਨਹੀਂ ਹੁੰਦੇ, ਉਹਨਾਂ ਲਈ ਇਹ ਕਾਰਗਰ ਹੈ। ਅੰਕੜਿਆਂ ਅਨੁਸਾਰ 79% ਬੱਚੇ ਦੇਰ ਨਾਲ ਜਨਮ ਲੈਣ ਕਾਰਨ 12% ਜੀਨਜ ਦੀ ਗੜਬੜੀ ਕਰਕੇ ਤੇ 9% ਗਰਭ ਦੌਰਾਨ ਗਲਤ ਦਵਾਈਆਂ ਦੀ ਵਰਤੋਂ ਕਰਕੇ ਮਾਨਸਿਕ ਰੋਗੀ ਹੋ ਜਾਂਦੇ ਹਨ।ਲਛਣ-ਨੀਂਦ ਘਟ ਆਉਣੀ,ਚਿੰਤਾ ਕਰਨੀ,ਵਾਧੂ ਗਲਾਂ ਸੋਚਣਾ, ਜਿਆਦਾ ਦਬਾਅ ਵਿੱਚ ਰਹਿਣਾ, ਜਿਆਦਾ ਬੋਲਣਾ,ਦੂਜਿਆਂ ਦੀ ਗੱਲ ਨਾ ਸੁਣਨਾ ਤੇ ਉਨਾਂ ਦੇ ਕੰਮਾਂ ਵਿੱਚ ਦਖਲ ਦੇਣਾ,ਆਪਣੇ ਆਪ ਨੂੰ ਸਿਆਣਾ ਸਮਝਣਾ,ਸੈਕਸ ਰੁਚੀ ਦੀ ਘਾਟ, ਝਗੜਾ ਕਰਨਾ, ਖਿਝਣਾ, ਹਿੰਸਾਤਮਕ ਰਵਈਆ, ਉਦਾਸੀ, ਆਤਮ ਵਿਸ਼ਵਾਸ ਦੀ ਘਾਟ, ਘਬਰਾਹਟ ਆਦਿ।ਵਾਤਾਵਰਣ ਤਣਾਅ, ਘਰੇਲੂ ਕਲੇਸ਼, ਤਲਾਕ, ਕੰਮ ਦਾ ਬੋਝ, ਵਹਿਮ ਹੋਣਾ, ਆਰਥਿਕ ਹਾਲਤ ਕਮਜੋਰ ਹੋਣੇ,ਕਿਸੇ ਕਾਰਨ ਸਵੈਮਾਨ ਘੱਟ ਹੋਣਾ, ਅਚਾਨਕ ਹੋਈ ਮੌਤ ਦਾ ਸਦਮਾ, ਸੱਟ, ਹਾਦਸਾ, ਬਲਾਤਕਾਰ, ਹਿੰਸਾ, ਮਨੋਵਿਗਿਆਨਕ ਹਾਦਸਾ ਆਦਿ ਕਾਰਣ ਹਨ।

ਮਾਨਸਿਕ ਰੋਗੀਆਂ ਦਾ ਇਲਾਜ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰਾਂ ਤੋਂ ਹੀ ਕਰਵਾਉਣਾ ਚਾਹੀਦਾ ਹੈ।ਇਸ ਸਬੰਧੀ ਤਰਕਸ਼ੀਲ ਸੁਸਾਇਟੀ ਦੇ ਮੈਂਬਰਾਂ ਨਾਲ ਸੰਪਰਕ ਕਰਕੇ ਸਲਾਹ ਲਈ ਜਾ ਸਕਦੀ ਹੈ।ਕਈ ਵਾਰ ਮਾਪੇ ਬੱਚੇ ਨੂੰ ਹੋਰ ਕੁਝ ਬਣਾਉਣਾ ਚਾਹੁੰਦਾ ਹੈ ਜਦ ਕਿ ਬੱਚੇ ਦਾ ਹੋਰ ਕੁਝ ਬਣਨਾ ਚਾਹੁੰਦਾ ਹੈ, ਉਸ ਉਪਰ ਬਣਾਇਆ ਦਬਾਅ ਉਸਦੀ ਮਾਨਸਿਕ ਹਾਲਤ ਨੂੰ ਵਿਗਾੜਦਾ ਹੈ।ਇਸੇ ਤਰਾਂ ਜਿੰਦਗੀ ਦੀ ਤੇਜ ਦੌੜ ਵਿੱਚ ਛੋਟੇ ਛੋਟੇ ਬੱਚਿਆਂ ਉਪਰ ਪੜਾਈ ਦਾ ਵਾਧੂ ਬੋਝ ਪਾ ਰਹੇ ਹਾਂ।ਉਨਾਂ ਨੂੰ ਸਰੀਰਕ ਖੇਡਾਂ ਵੱਲ ਆਉਣ ਹੀ ਨਹੀਂ ਦਿੰਦੇ।ਚੰਗੀ ਸਿਹਤ ਦੇ ਨਾਲ ਨਾਲ ਵਿਅਕਤੀ ਨੂੰ ਦਿਮਾਗੀ ਤੌਰ ਤੇ ਤੰਦਰੁਸਤ ਹੋਣਾ ਜਰੂਰੀ ਹੈ।

Check Also

ਤੰਦਰੁਸਤੀ ਲਈ ਜ਼ਰੂਰੀ ਹੈ ਸਲਾਦ

-ਅਸ਼ਵਨੀ ਚਤਰਥ ਸਲਾਦ ਸਾਡੀ ਸਹਿਤ ਲਈ ਉਨਾਂ ਹੀ ਜ਼ਰੂਰੀ ਹੁੰਦਾ ਹੈ ਜਿੰਨਾ ਕਿ ਭੋਜਨ ਅਤੇ …

Leave a Reply

Your email address will not be published. Required fields are marked *