ਮਸ਼ਹੂਰ ਅਦਾਕਾਰਾ ਦਾ ਹੈਰਾਨੀਜਨਕ ਖੁਲਾਸਾ: ਦੱਸਿਆ 24 ਘੰਟੇ ਨਾਲ ਰਹਿਣ ਵਾਲੇ ਨੇ ਕਿੰਝ ਕੀਤਾ ਸੀ ਜਿਨਸੀ ਸ਼ੋਸ਼ਣ!

Global Team
3 Min Read

ਨਿਊਜ਼ ਡੈਸਕ: ਮਲਿਆਲਮ ਫਿਲਮ ਇੰਡਸਟਰੀ ‘ਚ ਜਿਨਸੀ ਸ਼ੋਸ਼ਣ ਅਤੇ ਕਾਸਟਿੰਗ ਕਾਊਚ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਸਾਰੀਆਂ ਅਦਾਕਾਰਾ ਅੱਗੇ ਆ ਰਹੀਆਂ ਹਨ ਅਤੇ ਆਪਣੀਆਂ ਕਹਾਣੀਆਂ ਸੁਣਾ ਰਹੀਆਂ ਹਨ ਅਤੇ ਐਫਆਈਆਰ ਦਰਜ ਕਰਵਾ ਰਹੀਆਂ ਹਨ। ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ, ਅਦਾਕਾਰਾਂ ਸਮੇਂ-ਸਮੇਂ ‘ਤੇ ਆਪਣੇ ਨਾਲ ਹੋਈ ਛੇੜਛਾੜ ਦੀਆਂ ਘਟਨਾਵਾਂ ਨੂੰ ਸ਼ੇਅਰ ਕਰਦੀਆਂ ਰਹਿੰਦੀਆਂ ਹਨ। ਅੱਜ ਅਸੀਂ ਤੁਹਾਨੂੰ ਅਜਿਹੀ ਹੀ ਇੱਕ ਹੈਰਾਨੀਜਨਕ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ।

ਮਸ਼ਹੂਰ ਹਸਤੀਆਂ ਨਾਲ ਵੀ ਛੇੜਛਾੜ ਦੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਇਸ ਕਾਰਨ ਉਹ ਬਾਡੀਗਾਰਡ ਆਪਣੇ ਨਾਲ ਰੱਖਦੇ ਹਨ ਪਰ ਜੇਕਰ ਬਾਡੀਗਾਰਡ ਹੀ ਆਪਣੀ ਜ਼ਿੰਮੇਵਾਰੀ ਭੁੱਲ ਕੇ ਗਲਤ ਕੰਮ ਕਰੇ ਤਾਂ ਕੀ ਹੋਵੇਗਾ? ਅਜਿਹਾ ਹੀ ਕੁਝ ਟੀਵੀ ਦੀ ਛੋਟੀ ਆਨੰਦੀ ਯਾਨੀ ਅਵਿਕਾ ਗੌਰ ਨਾਲ ਹੋਇਆ ਹੈ।

ਇੱਕ ਇੰਟਰਵਿਊ ‘ਚ ਅਵਿਕਾ ਗੌਰ ਨੇ ਦੱਸਿਆ ਕਿ ਕਜ਼ਾਕਿਸਤਾਨ ‘ਚ ਉਸ ਨਾਲ ਕਈ ਵਾਰ ਅਜਿਹਾ ਹੋਇਆ ਹੈ, ਉਹ ਵੀ ਉਸ ਦੇ ਆਪਣੇ ਬਾਡੀਗਾਰਡ ਨੇ ਕੀਤਾ। ਅਦਾਕਾਰਾ ਨੇ ਕਿਹਾ- “ਭਾਰਤ ਵਿੱਚ ਅਜਿਹਾ ਹੁੰਦਾ ਹੈ, ਪਰ ਮੇਰੇ ਨਾਲ ਕਜ਼ਾਕਿਸਤਾਨ ਵਿੱਚ ਅਜਿਹਾ ਕਈ ਵਾਰ ਹੋਇਆ ਹੈ। ਕੁਝ ਬਾਡੀਗਾਰਡ ਹਮੇਸ਼ਾ ਤੁਹਾਡੇ ਨਾਲ ਹੁੰਦੇ ਹਨ, ਪਰ ਇੱਕ ਅਜਿਹਾ ਵੀ ਹੁੰਦਾ ਹੈ ਜੋ ਸਮਾਰਟ ਬਣਨ ਦੀ ਕੋਸ਼ਿਸ਼ ਕਰਦਾ ਹੈ।”

‘1920: ਹਾਰਰ ਆਫ਼ ਹਾਰਟ ਫੇਮ’ ਅਦਾਕਾਰਾ ਅਵਿਕਾ ਗੌਰ ਨੇ ਕਜ਼ਾਕਿਸਤਾਨ ਵਿੱਚ ਵਾਪਰੀ ਘਟਨਾ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਜਦੋਂ ਉਹ ਇੱਕ ਸਮਾਗਮ ਵਿੱਚ ਸਟੇਜ ਵੱਲ ਜਾ ਰਹੀ ਸੀ ਤਾਂ ਉਸ ਦੇ ਆਪਣੇ ਬਾਡੀਗਾਰਡ ਨੇ ਉਸ ਨੂੰ ਗਲਤ ਢੰਗ ਨਾਲ ਛੂਹਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਕਿਹਾ, “ਮੈਨੂੰ ਯਾਦ ਹੈ ਕਿ ਕਿਸੇ ਨੇ ਮੈਨੂੰ ਪਿੱਛੇ ਤੋਂ ਛੂਹਿਆ ਸੀ। ਜਦੋਂ ਮੈਂ ਪਿੱਛੇ ਮੁੜੀ ਤਾਂ ਉੱਥੇ ਸਿਰਫ਼ ਮੇਰਾ ਬਾਡੀਗਾਰਡ ਹੀ ਸੀ। ਜਦੋਂ ਮੈਂ ਸਟੇਜ ‘ਤੇ ਜਾ ਰਹੀ ਸੀ ਤਾਂ ਕੋਈ ਮੈਨੂੰ ਪਿੱਛੇ ਤੋਂ ਛੂਹਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਦੋਂ ਬਾਡੀਗਾਰਡ ਤੋਂ ਇਲਾਵਾ ਕੋਈ ਹੋਰ ਨਹੀਂ ਸੀ। ਪਰ ਮੈਨੂੰ ਯਾਦ ਹੈ ਕਿ ਇਹ ਦੂਜੀ ਵਾਰ ਹੋਣ ਵਾਲਾ ਸੀ ਅਤੇ ਫਿਰ ਮੈਂ ਇਸਨੂੰ ਰੋਕ ਦਿੱਤਾ।”

- Advertisement -

ਅਵਿਕਾ ਗੌਰ ਨੇ ਦੂਜੀ ਵਾਰ ਬਾਡੀਗਾਰਡ ਨੂੰ ਫੜ ਲਿਆ ਅਤੇ ਉਸਤੇ ਚੀਕੀ। ਫਿਰ ਬਾਡੀਗਾਰਡ ਨੇ ਅਦਾਕਾਰਾ ਤੋਂ ਮੁਆਫੀ ਮੰਗੀ । ਅਦਾਕਾਰਾ ਮੁਤਾਬਕ- ‘ਇਹ ਬਹੁਤ ਸ਼ਰਮਨਾਕ ਹੈ। ਮੈਂ ਉਸ ਬਸ ਉਸ ਵੱਲ ਦੇਖ ਕੇ ਸੋਚਿਆ, ‘ਕੀ?’ ਅਤੇ ਉਸਨੇ ਮੁਆਫੀ ਮੰਗ ਲਈ। ਤਾਂ ਉਸ ਤੋਂ ਬਾਅਦ ਮੈਂ ਕੀ ਕਰਦੀ? ਇਸ ਲਈ ਮੈਂ ਉਸ ਨੂੰ ਜਾਣ ਦਿੱਤਾ। ਉਹ ਨਹੀਂ ਜਾਣਦੇ ਕਿ ਉਨ੍ਹਾਂ ਦੇ ਅਜਿਹੇ ਕੰਮਾਂ ਦਾ ਦੂਜੇ ਵਿਅਕਤੀ ‘ਤੇ ਕੀ ਪ੍ਰਭਾਵ ਪੈਂਦਾ ਹੈ।’

 

 

Share this Article
Leave a comment