ਸ਼ਤਰੂਘਨ ਸਿਨਹਾ ਨੇ ਦਿੱਲੀ ਦੇ ਸੀ.ਐੱਮ ਦਾ ਮਜ਼ਾਕ ਉਡਾ ਕੇ ਕੀਤਾ ਟਵੀਟ, ‘ਜਦੋਂ ਦਾ ਕੋਰੋਨਾ ਆਇਆ ਕੇਜਰੀਵਾਲ ਝੂਠੀ ਖੰਘ ਵੀ ਨਹੀਂ ਖੰਘੇ’

TeamGlobalPunjab
1 Min Read

ਮੁੰਬਈ- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਨੇ ਦੇਸ਼ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕੀਤਾ ਹੋਇਆ ਹੈ। ਹਰ ਰੋਜ਼ 3 ਲੱਖ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਹਾਲਾਂਕਿ, ਚੰਗੀ ਖ਼ਬਰ ਇਹ ਹੈ ਕਿ ਹੁਣ ਬਹੁਤ ਸਾਰੇ ਰਾਜਾਂ ਵਿੱਚ ਲਾਗ ਦੀ ਗਤੀ ਕਾਫ਼ੀ ਘਟ ਗਈ ਹੈ। ਦਿੱਲੀ ਵਿਚ ਵੀ ਹੌਲੀ ਹੌਲੀ ਹਾਲਾਤ ਵਿਚ ਸੁਧਾਰ ਹੋ ਰਿਹਾ ਹੈ।

ਇਸ ਦੌਰਾਨ, ਕਾਂਗਰਸ ਨੇਤਾ ਸ਼ਤਰੂਘਨ ਸਿਨਹਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਲੈ ਕੇ ਇਕ ਟਵੀਟ ਕੀਤਾ ਹੈ ਜੋ ਕਾਫੀ ਵਾਇਰਲ ਹੋ ਰਿਹਾ ਹੈ।ਸ਼ਤਰੂਘਨ ਸਿਨਹਾ ਨੇ ਟਵੀਟ ਵਿੱਚ  ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਦੋਸਤ ਦੱਸਦੇ ਹੋਏ ਤੇ ਉਨ੍ਹਾਂ ਦਾ ਆਦਰ ਕਰਦੇ ਹੋਏ ਲਿਖਿਆ, ‘ਜਦੋਂ ਤੋਂ ਕੋਰੋਨਾ ਆਇਆ ਹੈ, ਕੇਜਰੀਵਾਲ ਝੂਠੇ ਮੂੰਹ ਵੀ ਨਹੀਂ ਖੰਘ ਰਹੇ। ਸ਼ਤਰੂਘਨ ਨੇ ਇਸ ਟਵੀਟ ਨੂੰ ਕੇਵਲ ਮਜ਼ਾਕ ਦੱਸਿਆ ਹੈ।

ਸ਼ਤਰੂਘਨ ਸਿਨਹਾ ਦੇ ਟਵੀਟ ਤੋਂ ਬਾਅਦ ਸੈਂਕੜੇ ਉਪਭੋਗਤਾ ਟਵੀਟ ਦਾ ਜਵਾਬ ਦੇ ਰਹੇ ਹਨ। ਜਿੱਥੇ ਕੁਝ ਲੋਕ ਅਭਿਨੇਤਾ ਦੇ ਟਵੀਟ ਦਾ ਸਮਰਥਨ ਕਰਦੇ ਦਿਖਾਈ ਦਿੱਤੇ, ਉਥੇ ਹੀ ਬਹੁਤ ਸਾਰੇ ਯੂਜ਼ਰਜ਼ ਨੇ ਇਸ ਨੂੰ ਪਸੰਦ ਨਹੀਂ ਕੀਤਾ।

- Advertisement -
Share this Article
Leave a comment