ਮਸ਼ਹੂਰ ਬਿਊਟੀ Influencer ਦੀ ਬੇਰਹਿਮੀ ਨਾਲ ਹੱਤਿਆ! ਸੂਟਕੇਸ ‘ਚੋਂ ਮਿਲੀ ਲਾਸ਼

Global Team
2 Min Read

ਆਸਟ੍ਰੀਆ : ਆਸਟ੍ਰੀਆ ਦੀ ਬਿਊਟੀ ਇੰਫਲੁਇੰਸਰ ਸਟੈਫਨੀ ਪਾਈਪਰ ਦੀ ਲਾਸ਼ ਸਲੋਵੇਨੀਆ ਦੇ ਇੱਕ ਜੰਗਲ ਵਿੱਚ ਇੱਕ ਸੂਟਕੇਸ ਵਿੱਚੋਂ ਮਿਲੀ ਹੈ। ਉਸਦੇ ਸਾਬਕਾ ਬੁਆਏਫ੍ਰੈਂਡ ਨੇ ਹੀ ਉਸਦੀ ਬੇਰਹਿਮੀ ਨਾਲ ਹੱਤਿਆ ਕਰ ਕੇ ਉਸਦੀ ਲਾਸ਼ ਨੂੰ ਇੱਕ ਸੂਟਕੇਸ ਵਿੱਚ ਲੁਕਾ ਦਿੱਤਾ ਸੀ ਅਤੇ ਇਸਨੂੰ ਜੰਗਲ ਵਿੱਚ ਦੱਬ ਦਿੱਤਾ ਸੀ। ਪਾਈਪਰ, ਜੋ ਆਪਣੇ ਮੇਕਅਪ, ਫੈਸ਼ਨ ਅਤੇ ਗਾਇਕੀ ਲਈ ਜਾਣੀ ਜਾਂਦੀ ਸੀ, ਸਿਰਫ 31 ਸਾਲ ‘ਚ ਹੀ ਦੁਨੀਆ ਨੂੰ ਅਲਵਿਦਾ ਕਹਿ ਗਈ। ਪਾਈਪਰ ਪਿਛਲੇ ਹਫ਼ਤੇ ਤੋਂ ਲਾਪਤਾ ਸੀ।

ਪੁਲਿਸ ਨੇ ਕਿਹਾ ਕਿ ਪਾਈਪਰ ਦੇ ਰਿਸ਼ਤੇਦਾਰ ਅਤੇ ਉਸ ਨਾਲ ਕੰਮ ਕਰਨ ਵਾਲੇ ਦੋਸਤ ਉਸ ਤੱਕ ਨਹੀਂ ਪਹੁੰਚਣ ‘ਚ ਅਸਮਰਥ ਸਕੇ ਅਤੇ ਕੋਈ ਸੰਪਰਕ ਨਾ ਹੋਣ ਤੋਂ ਬਾਅਦ ਉਸ ਦੇ ਲਾਪਤਾ ਹੋਣ ਦੀ ਰਿਪੋਰਟ ਕੀਤੀ ਗਈ। ਪੁਲਿਸ ਨੇ ਕਿਹਾ ਕਿ ਪਾਈਪਰ ਦੇ ਸਾਬਕਾ ਪ੍ਰੇਮੀ ਨੂੰ ਸਲੋਵੇਨੀਆ ਤੋਂ ਗ੍ਰਿਫਤਾਰ ਕੀਤਾ ਗਿਆ। ਉਸਦੇ ਸਾਬਕਾ ਬੁਆਏਫ੍ਰੈਂਡ, ਪੀਟਰ ਐਮ. ਨੇ ਕਤਲ ਦੀ ਗੱਲ ਕਬੂਲ ਕਰ ਲਈ ਹੈ। ਪੀਟਰ ਨੇ ਪੁਲਿਸ ਨੂੰ ਦੱਸਿਆ ਕਿ ਉਸਨੇ ਸਟੈਫਨੀ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਅਤੇ ਫਿਰ ਉਸਦੀ ਲਾਸ਼ ਨੂੰ ਇੱਕ ਸੂਟਕੇਸ ਵਿੱਚ ਪਾ ਕੇ ਸੁੱਟ ਦਿੱਤਾ। ਬਾਅਦ ਵਿੱਚ ਦੋਸ਼ੀ ਵਿਅਕਤੀ ਅਧਿਕਾਰੀਆਂ ਨੂੰ ਮ੍ਰਿਤਕ ਦੇਹ ਕੋਲ ਲੈ ਗਏ। ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਪੀਟਰ ਨੇ ਪਾਈਪਰ ਨੂੰ ਕਿਉਂ ਮਾਰਿਆ।

ਸਟੈਫਨੀ ਨੂੰ ਇੱਕ ਫੋਟੋਸ਼ੂਟ ਲਈ ਪਹੁੰਚਣਾ ਸੀ ਪਰ ਉਹ ਉਸ ਦਿਨ ਓਥੇ ਨਹੀਂ ਪਹੁੰਚੀ, ਜਿਸ ਕਾਰਨ ਉਸਦੀ ਭਾਲ ਸ਼ੁਰੂ ਹੋ ਗਈ। ਮੀਡੀਆ ਰਿਪੋਰਟਸ ਅਨੁਸਾਰ ਪਾਈਪਰ ਦੇ ਗੁਆਂਢੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਇੱਕ ਬਹਿਸ ਸੁਣੀ ਅਤੇ ਕਥਿਤ ਤੌਰ ‘ਤੇ 31 ਸਾਲਾ ਔਰਤ ਦੇ ਸਾਬਕਾ ਬੁਆਏਫ੍ਰੈਂਡ ਨੂੰ ਘਰ ‘ਚ ਆਉਂਦੇ ਦੇਖਿਆ। ਕਤਲ ਤੋਂ ਬਾਅਦ, ਉਹ ਸਲੋਵੇਨੀਆ ਭੱਜ ਗਿਆ ਸੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment