ਯੂਕ੍ਰੇਨ: ਹਵਾਈ ਫੌਜ ਦਾ ਜਹਾਜ਼ ਖਾਰਕਿਵ ਨੇੜੇ ਹਾਦਸਾਗ੍ਰਸਤ, 22 ਲੋਕਾਂ ਦੀ ਮੌਤ 6 ਲਾਪਤਾ

TeamGlobalPunjab
1 Min Read

ਮਾਸਕੋ: ਯੂਕ੍ਰੇਨ ਹਵਾਈ ਫੌਜ ਦਾ ਜਹਾਜ਼ ਏ.ਐੱਨ.-26 ਖਾਰਕਿਵ ਖੇਤਰ ਦੇ ਚੁਗੁਏਵ ਸ਼ਹਿਰ ਦੇ ਨੇੜੇ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ 22 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਇਸ ਦੀ ਜਾਣਕਾਰੀ ਯੂਕ੍ਰੇਨੀਅਨ ਰੱਖਿਆ ਮੰਤਰਾਲੇ ਦੇ ਇਕ ਸਰੋਤ ਦੇ ਹਵਾਲੇ ਨਾਲ ਦਿੱਤੀ ਗਈ ਹੈ।

ਯੂਕ੍ਰੇਨ ਦੇ ਗ੍ਰਹਿ ਮੰਤਰਾਲਾ ਨੇ ਦੱਸਿਆ ਕਿ ਜਹਾਜ਼ ਵਿਚ 21 ਕੈਡੇਟ ਤੇ 7 ਕਰੂ ਮੈਂਬਰ ਸਵਾਰ ਸਨ। ਨਿਊਜ਼ ਏਜੰਸੀ ਡੇਪੋ ਦੇ ਸਰੋਤ ਦੇ ਅਨੁਸਾਰ ਇਹ ਹਾਦਸਾ ਚੁਗੁਏਵ ਸ਼ਹਿਰ ਦੇ ਨੇੜੇ ਸਥਾਨਕ ਸਮੇਂ ਅਨੁਸਾਰ ਲਗਭਗ 20:45 ਵਜੇ ਵਾਪਰਿਆ। ਸੂਤਰ ਨੇ ਦੱਸਿਆ ਕਿ ਘਟਨਾ ਦੌਰਾਨ ਖਾਰਕਿਵ ਏਅਰਫੋਰਸ ਯੂਨੀਵਰਸਿਟੀ ਦੇ ਕੈਡੇਟਾਂ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ।

Share this Article
Leave a comment