CANADA BREAKING : ਚੀਨ ਦੀ ਹਿਰਾਸਤ ਤੋਂ ਰਿਹਾਅ ਹੋ ਕੇ ਕੈਨੇਡਾ ਪੁੱਜੇ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ, ਟਰੂਡੋ ਨੇ ਕੀਤਾ ਸਵਾਗਤ

TeamGlobalPunjab
1 Min Read

 

ਵਿਵੇਕ ਸ਼ਰਮਾ ਦੀ ਰਿਪੋਰਟ :-

ਕੈਲਗਰੀ/ਓਟਾਵਾ : ਕੈਨੇਡਾ ਦੇ ਦੋ ਨਾਗਰਿਕ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ ਚੀਨ ਦੀ ਹਿਰਾਸਤ ਤੋਂ ਰਿਹਾਅ ਹੋਣ ਤੋਂ ਬਾਅਦ ਕੈਨੇਡਾ ਪਹੁੰਚ ਗਏ ਹਨ।

- Advertisement -

 

ਇਹ ਦੋਵੇਂ ਲਗਭਗ ਤਿੰਨ ਸਾਲ ਚੀਨ ਦੀ ਕੈਦ ‘ਚ ਰਹਿਣ ਤੋਂ  ਬਾਅਦ ਕੈਨੇਡਾ ਦੀ ਧਰਤੀ ਤੇ ਵਾਪਸ ਆਏ ਹਨ। ਜਸਟਿਨ ਟਰੂਡੋ ਨੇ ਦੋਹਾਂ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ।

- Advertisement -

ਇਹ ਦੋਵੇਂ ਰਾਇਲ ਕੈਨੇਡੀਅਨ ਏਅਰ ਫੋਰਸ ਚੈਲੰਜਰ ਜਹਾਜ਼ ‘ਤੇ ਸਵਾਰ ਹੋ ਕੇ ਸ਼ਨੀਵਾਰ ਸਵੇਰੇ 8 ਵਜੇ (ਈਟੀ) ਤੋਂ ਥੋੜ੍ਹੀ ਦੇਰ ਪਹਿਲਾਂ ਕੈਲਗਰੀ ਪਹੁੰਚੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਵਿਦੇਸ਼ ਮਾਮਲਿਆਂ ਦੇ ਮੰਤਰੀ ਮਾਰਕ ਗਾਰਨੇਉ ਇਨ੍ਹਾਂ ਦੋਹਾਂ ਦਾ ਸਵਾਗਤ ਕਰਨ ਲਈ ਹਵਾਈ ਅੱਡੇ ‘ਤੇ ਸਨ। ਰਾਜਦੂਤ ਡੋਮਿਨਿਕ ਬਾਰਟਨ ਦੇ ਦੋਹਾਂ ਨਾਲ ਚੀਨ ਤੋਂ ਉਡਾਣ ਭਰੀ ਸੀ।

ਹੁਆਵੇਈ ਦੀ ਕਾਰਜਕਾਰੀ ਮੇਂਗ ਵਾਨਝੂ ਦੇ ਵਿਰੁੱਧ ਹਵਾਲਗੀ ਦਾ ਕੇਸ ਖਾਰਜ ਹੋਣ ਦੇ ਕੁਝ ਘੰਟਿਆਂ ਬਾਅਦ ਟਰੂਡੋ ਨੇ ਸ਼ੁੱਕਰਵਾਰ ਸ਼ਾਮ ਨੂੰ ਘੋਸ਼ਣਾ ਕੀਤੀ ਸੀ ਕਿ ਇਹ ਦੋਵੇਂ ਚੀਨੀ ਹਵਾਈ ਖੇਤਰ ਤੋਂ ਬਾਹਰ ਹਨ।

ਮੇਂਗ ਨੇ ਸ਼ੁੱਕਰਵਾਰ ਨੂੰ ਅਮਰੀਕੀ ਅਧਿਕਾਰੀਆਂ ਨਾਲ ਉਸ ਵਿਰੁੱਧ ਧੋਖਾਧੜੀ ਦੇ ਮੁਕੱਦਮੇ ਬਾਰੇ ਸਮਝੌਤਾ ਕੀਤਾ ਅਤੇ ਉਹ ਸ਼ਨੀਵਾਰ ਸਵੇਰੇ ਚੀਨ ਵਾਪਸ ਪਰਤ ਗਈ । ਮੇਂਗ ਵੀ ਕਰੀਬ ਤਿੰਨ ਸਾਲ ਤੱਕ ਹਿਰਾਸਤ ਵਿੱਚ ਰਹੀ।

Share this Article
Leave a comment