ਸਿਡਨੀ ‘ਚ ਜੰਗਲੀ ਅੱਗ ਦਾ ਕਹਿਰ, 800 ਤੋਂ ਜ਼ਿਆਦਾ ਘਰ ਜਲ ਕੇ ਰਾਖ, 8 ਮੌਤਾਂ

TeamGlobalPunjab
2 Min Read

ਸਿਡਨੀ: ਆਸਟਰੇਲੀਆ ਦੇ ਸਿਡਨੀ ‘ਚ ਲੱਗੀ ਭਿਆਨਕ ਅੱਗ ਕਾਰਨ ਉੱਥੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵੇਲੇ ਸਿਡਨੀ ਦੇ ਚਾਰੇ ਪਾਸੇ 100 ਥਾਵਾਂ ‘ਤੇ ਜੰਗਲ ਵਿੱਚ ਅੱਗ ਲੱਗੀ ਹੈ ਜਦਕਿ, ਇਨ੍ਹਾਂ ‘ਚੋਂ ਤਿੰਨ ਵੱਡੀ ਅੱਗ ਤਾਂ ਸਿਡਨੀ ਦੇ ਦਰਵਾਜੇ ‘ਤੇ ਹਨ।

ਸ਼ਹਿਰ ਦੇ ਚਾਰੇ ਪਾਸੇ ਜੰਗਲਾਂ ਵਿੱਚ ਲੱਗੀ ਅੱਗ ਦੀ ਵਜ੍ਹਾ ਕਾਰਨ ਸ਼ਹਿਰ ਵਿੱਚ ਸੰਘਣੇ ਤੇ ਕਾਲੇ ਧੂੰਏ ਦੇ ਬਦਲ ਛਾਏ ਹੋਏ ਹਨ। ਜਿਸ ਦੀ ਵਜ੍ਹਾ ਕਾਰਨ ਸ਼ਹਿਰ ਵਿੱਚ ਵਿਜ਼ੀਬਲਿਟੀ ਘੱਟ ਹੋ ਗਈ ਹੈ। Kanangra Boyd National Park ਤੋਂ ਜਾਨਵਰ ਤੇ ਕੰਗਾਰੂ ਇੱਧਰ – ਉੱਧਰ ਭੱਜ ਰਹੇ ਹਨ।

- Advertisement -

ਪਾਰਾ 45 ਡਿਗਰੀ ਸੇਲਸੀਅਸ ਪਾਰ
ਸਿਡਨੀ ਤੇ ਆਸਪਾਸ ਦੇ ਇਲਾਕਿਆਂ ਦਾ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਹੋ ਗਿਆ ਹੈ। ਲੋਕਾਂ ਨੂੰ ਸੁਰੱਖਿਅਤ ਰਹਿਣ ਦੀ ਚਿਤਾਵਨੀ ਲਗਾਤਾਰ ਜਾਰੀ ਕੀਤੀ ਜਾ ਰਹੀ ਹੈ।

ਨਿਊ ਸਾਉਥ ਵੇਲਸ ਵਿੱਚ ਅੱਗ ਬੁਝਾਉਣ ਵਾਲੇ ਵਿਭਾਗ ਦੇ ਕਰਮਚਾਰੀਆਂ ਨੇ ਦੁਕਾਨਾਂ, ਸਰਕਾਰੀ ਦਫਤਰ, ਸਕੂਲ, ਬਾਜ਼ਾਰ ਆਦਿ ਸਭ ਬੰਦ ਕਰਵਾ ਦਿੱਤਾ ਹੈ ਤੇ ਲੋਕਾਂ ਨੂੰ ਸੁਰੱਖਿਅਤ ਥਾਂ ‘ਤੇ ਜਾਣ ਦੀ ਬੇਨਤੀ ਕੀਤੀ ਹੈ।

ਸਿਡਨੀ ਤੋਂ 190 ਕਿਲੋਮੀਟਰ ਦੂਰ ਸਹੋਲਹੈਵਨ (Shoalhaven) ਨਾਮਕ ਸ਼ਹਿਰ ਨੂੰ ਵੀ ਖਾਲੀ ਕਰਵਾ ਲਿਆ ਗਿਆ ਹੈ ਕਿਉਂਕਿ ਧੂੰਏ ਦਾ ਅਸਰ ਉੱਥੇ ਤੱਕ ਹੈ। ਉੱਥੇ ਦੀ ਮੇਅਰ ਅਮੈਂਡਾ ਫਿੰਡਲੇ (amanda findley) ਨੇ ਦੱਸਿਆ ਕਿ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਨੂੰ ਕਿਹਾ ਗਿਆ ਹੈ।

- Advertisement -

8 ਦੀ ਮੌਤ, ਹੁਣ ਤੱਕ ਜਲ ਚੁੱਕੇ 800 ਤੋਂ ਜ਼ਿਆਦਾ ਘਰ

ਆਸਟਰੇਲੀਆ ਦੇ ਜੰਗਲਾਂ ਵਿੱਚ ਫੈਲੀ ਅੱਗ ਕਾਰਨ ਹੁਣ ਤੱਕ ਅੱਗ ਬੁਝਾਊ ਦਸਤੇ ਦੇ ਦੋ ਕਰਮਚਾਰੀਆਂ ਸਣੇ 8 ਲੋਕਾਂ ਦੀ ਮੌਤ ਹੋ ਚੁੱਕੀ ਹੈ 800 ਤੋਂ ਜ਼ਿਆਦਾ ਘਰ ਜਲ ਕੇ ਰਾਖ ਹੋ ਚੁੱਕੇ ਹਨ। ਇਹੀ ਨਹੀਂ ਲਗਭਗ 30 ਲੱਖ ਏਕੜ ਜੰਗਲ ਜਲ ਕੇ ਕੋਲੇ ਵਿੱਚ ਤਬਦੀਲ ਹੋ ਚੁੱਕੇ ਹਨ।

Share this Article
Leave a comment