ਭਾਰਤੀ ਅਮਰੀਕੀਆਂ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਦੂਜੀ ਵਰ੍ਹੇਗੰਢ ‘ਤੇ ਕਰਵਾਇਆ ਸਮਾਗਮ

TeamGlobalPunjab
2 Min Read

ਵਾਸ਼ਿੰਗਟਨ : ਭਾਰਤੀ ਅਮਰੀਕੀਆਂ ਨੇ ਜੰਮੂ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਦੀ ਦੂਜੀ ਵਰ੍ਹੇਗੰਢ ‘ਤੇ ਇਕ ਸਮਾਗਮ ਕੀਤਾ। ਇਸ ਮੌਕੇ ‘ਤੇ ਉਨ੍ਹਾਂ ਦੇ ਇਕ ਸਮੂਹ ਨੇ ਕਿਹਾ ਕਿ ਜੰਮੂ ਕਸ਼ਮੀਰ ‘ਚ ਅੱਤਵਾਦੀ ਹਮਲਿਆਂ ਦੀਆਂ ਘਟਨਾਵਾਂ ‘ਚ 40 ਫ਼ੀਸਦੀ ਦੀ ਕਮੀ ਆਈ ਹੈ।

 

ਕੈਪੀਟਲ ਹਿੱਲ ‘ਚ ‘ਕਸ਼ਮੀਰ: ਮੂਵਿੰਗ ਫਾਰਵਰਡ ਇਨ ਡੈਨਜਰਸ ਜ਼ੋਨ’ ਵਿਸ਼ੇ ‘ਤੇ ਹਿੰਦੂ ਪਾਲਿਸੀ ਰਿਸਰਚ ਐਂਡ ਐਡਵੋਕੇਸੀ ਕੁਲੈਕਟਿਵ (ਹਿੰਦੂਪੈਕਟ) ਨੇ ਸੈਮੀਨਾਰ ਦੀ ਮੇਜ਼ਬਾਨੀ ਕੀਤੀ।

- Advertisement -

 

ਇਸ ਵਿਚ ਅਮਰੀਕਾ ਦੇ ਵੀਐੱਚਪੀ ਤੇ ਗਲੋਬਲ ਕਸ਼ਮੀਰੀ ਪੰਡਤ ਡਾਇਸਪੋਰਾ (ਜੇਕੇਪੀਡੀ) ਦੇ ਨਾਲ ਹੀ ਕਸ਼ਮੀਰੀ ਤੇ ਅਫਗਾਨ ਫਿਰਕੇ ਦੇ ਮੈਂਬਰਾਂ ਨੇ ਵੀ ਸ਼ਿਰਕਤ ਕੀਤੀ।

 

- Advertisement -

ਅਮਰੀਕੀ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਦੇ ਭਾਰਤ ਦੌਰੇ ਦੇ ਮੱਦੇਨਜ਼ਰ 29 ਜੁਲਾਈ ਨੂੰ ‘ਹੈਸ਼ਟੈਗ ਕਸ਼ਮੀਰ ਫਾਰਵਰਡ’ ਦਾ ਦੋ ਹਫਤਿਆਂ ਦਾ ਪ੍ਰਰੋਗਰਾਮ ਸ਼ੁਰੂ ਕੀਤਾ ਗਿਆ ਸੀ। ਇਸ ਫਿਰਕੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਜੰਮੂ ਕਸ਼ਮੀਰ ‘ਚ ਇਨ੍ਹਾਂ ਦੋ ਸਾਲਾਂ ‘ਚ ਅੱਤਵਾਦੀ ਘਟਨਾਵਾਂ ‘ਚ 40 ਫੀਸਦੀ ਦੀ ਕਮੀ ਆਈ ਹੈ। ਇਸ ਪ੍ਰਰੋਗਰਾਮ ‘ਚ ਅਮਰੀਕੀ ਕਾਂਗਰਸ ਦੇ ਅਧਿਕਾਰੀ, ਐੱਨਜੀਓ ਦੇ ਆਗੂ, ਮੀਡੀਆ ਦੀਆਂ ਹਸਤੀਆਂ ਆਦਿ ਸ਼ਾਮਲ ਹੋਈਆਂ ਤੇ ਅੱਤਵਾਦ ਹਮਾਇਤੀ ਪਾਕਿਸਤਾਨੀ ਫ਼ੌਜ ਤੇ ਖੁਫੀਆ ਏਜੰਸੀਆਂ ਦੇ ਖਿਲਾਫ਼ ਆਪਣਾ ਰੋਸ ਪ੍ਰਗਟ ਕੀਤਾ।

 

 

ਭਾਰਤ ਸਰਕਾਰ ਨੇ ਪਿਛਲੇ ਹਫਤੇ ਹੀ ਸੰਸਦ ਨੂੰ ਕਿਹਾ ਹੈ ਕਿ ਜੰਮੂ ਕਸ਼ਮੀਰ ‘ਚ ਪਿਛਲੇ ਦੋ ਸਾਲਾਂ ‘ਚ ਅੱਤਵਾਦੀ ਹਿੰਸਾ ‘ਚ ਕਮੀ ਆਈ ਹੈ। ਰਾਜ ਸਭਾ ‘ਚ ਇਕ ਲਿਖਤ ਸਵਾਲ ਦੇ ਜਵਾਬ ‘ਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਕਿਹਾ ਕਿ ਸਾਲ 2020 ਦੌਰਾਨ ਉਸਦੇ ਪਿਛਲੇ ਸਾਲ ਦੇ ਮੁਕਾਬਲੇ 59 ਫੀਸਦੀ ਅੱਤਵਾਦੀ ਘਟਨਾਵਾਂ ਘੱਟ ਹੋਈਆਂ ਹਨ।

Share this Article
Leave a comment