App Platforms
Home / ਖੇਡਾ / ਵੱਡੇ ਕਬੱਡੀ ਖਿਡਾਰੀ ‘ਤੇ ਕਾਤਲਾਨਾ ਹਮਲਾ! ਜਾਨ ਤੋਂ ਮਾਰਨ ਦੀ ਸੀ ਮਨਸ਼ਾ?

ਵੱਡੇ ਕਬੱਡੀ ਖਿਡਾਰੀ ‘ਤੇ ਕਾਤਲਾਨਾ ਹਮਲਾ! ਜਾਨ ਤੋਂ ਮਾਰਨ ਦੀ ਸੀ ਮਨਸ਼ਾ?

ਬਟਾਲਾ : ਸੂਬੇ ਅੰਦਰ ਲੜਾਈ ਝਗੜੇ ਅਤੇ ਕਤਲ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਸੰਗਰੂਰ ਦੇ ਦਲਿਤ ਨੌਜਵਾਨ ਜਗਮੇਲ ਸਿੰਘ ਅਤੇ ਅਕਾਲੀ ਦਲ ਆਗੂ ਦੇ ਕਤਲ ਤੋਂ ਬਾਅਦ ਹੁਣ ਫਿਰ ਇੱਕ ਵੱਡੀ ਘਟਨਾ ਗੁਰਦਾਸਪੁਰ ਤੋਂ ਸਾਹਮਣੇ ਹੈ । ਜਾਣਕਾਰੀ ਮੁਤਾਬਿਕ ਇੱਥੋਂ ਦੇ ਪਿੰਡ ਜੌਹਲ ਨੰਗਲ ਦੇ ਕੋਲ ਕਾਰ ਸਵਾਰ ਅਤੇ ਟ੍ਰੈਕਟਰ ਡਰਾਇਵਰ ਵਿਚਾਲੇ ਹੋਈ ਮਾਮੂਲੀ ਜਿਹੀ ਬਹਿਸ ਕਿਸ ਵੇਲੇ ਖੂਨੀ ਖੇਡ ‘ਚ ਬਦਲ ਗਈ ਪਤਾ ਹੀ ਨਹੀਂ ਲੱਗਿਆ। ਦਰਅਸਲ ਦੋਸ਼ ਹੈ ਕਿ ਕਾਰ ‘ਚ ਕਬੱਡੀ ਖਿਡਾਰੀ ਸੁਖਰਾਜ ਅਤੇ ਗੁਰਕਮਲ ਸਵਾਰ ਸਨ ਜਿਨ੍ਹਾਂ ‘ਤੇ ਟ੍ਰੈਕਟਰ ਸਵਾਰ ਦਲਬੀਰ ਸਿੰਘ ਅਤੇ ਬਲਜੀਤ ਨੇ ਆਪਣੇ ਲਾੲਸੰਸੀ ਪਿਸਤੌਲ ਨਾਲ ਹਮਲਾ ਕਰ ਦਿੱਤਾ। ਦਾਅਵਾ ਕੀਤਾ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਲਗਾਤਾਰ ਪੰਜ ਫਾਈਰ ਕੀਤੇ ਸੀ, ਜਿਨ੍ਹਾਂ ਚੋਂ ਇੱਕ ਗੋਲੀ ਸੁਖਰਾਜ ਦੀ ਲੱਤ ‘ਚ ਵੱਜੀ। ਸੁਖਰਾਜ  ਨੂੰ ਗੋਲੀ ਲੱਗਣ ਤੋਂ ਬਾਅਦ  ਹਮਲਾਵਰ ਫਰਾਰ ਹੋ ਗਏ। ਸੁਖਰਾਜ ਸਿੰਘ ਨੂੰ ਜ਼ਖਮੀ ਹਾਲਤ ‘ਚ ਬਟਾਲਾ ਦੇ ਸਿਵਲ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਜਦੋਂ ਪੁਲਿਸ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤਾਂ ਪੁਲਿਸ ਮੌਕੇ ‘ਤੇ  ਪਹੁੰਚ ਗਈ ਅਤੇ ਦੋਵਾਂ ਮੁਲਜ਼ਮਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਇਸ ਸਬੰਧੀ ਕਬੱਡੀ ਖਿਡਾਰੀ ਸੁਖਰਾਜ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਦੋਂ ਉਹ ਆ ਰਹੇ ਸਨ ਤਾਂ ਟ੍ਰੈਕਟਰ ਸਵਾਰ ਵਿਅਕਤੀਆਂ ਨੂੰ ਲਾਈਟ ਡਾਊਨ ਕਰਨ ਲਈ ਕਿਹਾ ਤਾਂ ਉਨ੍ਹਾਂ ਨੇ ਟ੍ਰੈਕਟਰ ਰਾਹ ਦੇ ਵਿਚਕਾਰ ਹੀ ਬੰਦ ਕਰ ਦਿੱਤਾ। ਸੁਖਰਾਜ ਅਨੁਸਾਰ ਜਿਉਂ ਹੀ ਉਹ ਆਪਣੀ ਗੱਡੀ ਵਿੱਚੋਂ ਉਤਰੇ ਤਾਂ ਟ੍ਰੈਕਟਰ ਸਵਾਰ ਵਿਅਕਤੀਆਂ ਨੇ ਉਨ੍ਹਾਂ ‘ਤੇ ਗੋਲੀਆਂ ਚਲਾ  ਦਿੱਤੀਆਂ।

Check Also

ਕਾਂਗਰਸ ਪਾਰਟੀ ਵੱਲੋਂ ਲਿਆਂਦਾ ਜਾ ਰਿਹਾ ਬਜਟ ਹੋਵੇਗਾ ਝੂਠ ਦਾ ਪੁਲੰਦਾ : ਹਰਸਿਮਰਤ ਕੌਰ ਬਾਦਲ

 ਬਠਿੰਡਾ :ਪੰਜਾਬ ਦੀ ਸੱਤਾਧਾਰੀ ਕਾਂਗਰਸ ਪਾਰਟੀ ਦਾ ਵਿਰੋਧ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਦਰਮਿਆਨ …

Leave a Reply

Your email address will not be published. Required fields are marked *